August 17, 2026

Justice News

ਅਵਾਮ ਦੀ ਆਵਾਜ਼

ਘਰ ‘ਚ ਚੋਰੀ ਕਰਨ ਵਾਲਾ ਨਗਦੀ ਸਮੇਤ ਕਾਬੂ ਅਤੇ ਦੂਸਰੇ ਮਾਮਲੇ ‘ਚ 10 ਗ੍ਰਾਮ ਹੈਰੋਇੰਨ ਸਮੇਤ ਇੱਕ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ ਰਾਘਵ ਅਰੋੜਾ) ਨਵਜੋਤ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਜੋਤ ਕੌਰ ਮੁੱਖ ਅਫ਼ਸਰ ਥਾਣਾ ਵੇਰਕਾ ਦੀ ਪੁਲਿਸ ਪਾਰਟੀ ਵੱਲੋਂ ਘਰ ਵਿੱਚ ਚੋਰੀਂ ਕਰਨ ਵਾਲੇ ਨੂੰ ਕੁੱਝ ਹੀ ਘੰਟਿਆ ਅੰਦਰ ਕਾਬੂ ਕਰਕੇ 4000/-ਰੁਪਏ ਬ੍ਰਾਮਦ ਕੀਤੇ ਹਨ ਤੇ ਦੂਸਰੇ ਮਾਮਲੇ ਵਿੱਚ 10 ਗ੍ਰਾਮ ਹੈਰੋਇੰਨ ਸਮੇਤ ਇੱਕ ਨਸ਼ਾਂ ਤੱਸਕਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
1.) ਥਾਣਾ ਵੇਰਕਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਭੁਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਘਰ ਵਿੱਚ ਚੋਰੀਂ ਕਰਨ ਵਾਲੇ ਵਿਅਕਤੀ ਨੂੰ ਕੁੱਝ ਹੀ ਘੰਟਿਆ ਅੰਦਰ ਕਾਬੂ ਕਰਕੇ ਇਸ ਪਾਸੋਂ 4000/-ਰੁਪਏ ਬ੍ਰਾਮਦ ਕੀਤੇ ਹਨ। ਫ਼ੜੇ ਗਏ ਵਿਅਕਤੀ ਪਛਾਣ ਅਰੁਣਦੀਪ ਸਿੰਘ ਉਰਫ਼ ਤਰੀ ਪੁੱਤਰ ਕੁਲਦੀਪ ਸਿੰਘ ਵਾਸੀ ਪੱਤੀ ਬੱਗੇ ਵਾਲੀ, ਵੇਰਕਾ,ਅੰਮ੍ਰਿਤਸਰ ਵਜ਼ੋ ਹੋਈ ਹੈ ਅਤੇ ਇਸ ਤੇ ਮੁਕੱਦਮਾਂ ਨੰਬਰ 31 ਮਿਤੀ 16-6-2024 ਜੁਰਮ 380,457 ਭ:ਦ:, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਹੈ।
2. ਥਾਣਾ ਵੇਰਕਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਕੁਲਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਨਸ਼ਾ ਤੱਸਕਰ ਸਾਬ ਸਿੰਘ ਉਰਫ਼ ਸਾਬਾ ਪੁੱਤਰ ਗੁਰਚਰਨ ਸਿੰਘ ਵਾਸੀ ਪੱਤੀ ਕੱਲੂ ਵਾਲੀ ਵੇਰਕਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 10 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ ਹੈ। ਇਸ ਤੇ ਮੁਕੱਦਮਾਂ ਨੰਬਰ 32 ਮਿਤੀ 16-6-2024 ਜੁਰਮ 21,61,85 ਐਨ.ਡੀ.ਪੀ.ਐਸ ਐਕਟ, ਥਾਣਾ ਵੇਰਕਾ, ਅੰਮ੍ਰਿਤਸਰ ਦਰਜ ਕੀਤਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.