ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪਿੱਛਲੇ ਦਿਨੀਂ ਇੱਕ ਲੋੜਵੰਦ ਪਰਿਵਾਰ ਦੀ ਧੀ ਰਾਣੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਸ ਪਰਿਵਾਰ ਦੇ ਕੋਲ਼ ਧੀ ਦਾ ਵਿਆਹ ਕਰਨ ਜੋਗੇ ਪੈਸੈ ਨਹੀਂ ਸਨ। ਜਦੋਂ ਮੀਡਿਆ ਵੱਲੋਂ ਉਸ ਪਰਿਵਾਰ ਦੇ ਹਲਾਤਾਂ ਦੀ ਜਾਣਕਾਰੀ ਲੋਕਾਂ ਵਿੱਚ ਪ੍ਰਮੁੱਖਤਾ ਨਾਲ ਸਾਂਝੀ ਕੀਤੀ ਗਈ ਸੀ। ਜਿਸ ਤੇ ਐੱਸਆਈ ਦਲਜੀਤ ਸਿੰਘ ਵੱਲੋਂ ਇਹ ਸਭ ਸੁਣ ਕੇ ਰਿਹਾ ਨਾ ਗਿਆ ਤਾ ਉਹ ਕਈ ਹੋਰ ਦਾਨੀ ਸੱਜਣਾਂ ਨੂੰ ਨਾਲ ਲੈਕੇ ਪਰਿਵਾਰ ਕੋਲ ਪਹੁੰਚੇ। ਐੱਸਆਈ ਦਲਜੀਤ ਸਿੰਘ ਆਪਣੀ ਟੀਮ ਨਾਲ ਲੜਕੀ ਦੇ ਵਿਆਹ ਵਾਲੇ ਸੂਟ, ਰਾਸ਼ਨ ਅਤੇ ਹੋਰ ਘਰੇਲੂ ਸਾਮਾਨ ਅਤੇ ਨਕਦੀ ਦੇ ਕੇ ਮੱਦਦ ਕੀਤੀ। ਦਲਜੀਤ ਸਿੰਘ ਨੇ ਰੀਤੀ ਰਿਵਾਜਾਂ ਅਨੁਸਾਰ ਘਰ ਵਿੱਚ ਸਾਰਾ ਸਾਮਾਨ ਪਹੁੰਚਾਇਆਂ। ਘਰ ਵਿੱਚ ਗ਼ਰੀਬੀ ਹੋਣ ਕਰਕੇ ਨਾਨਕਿਆਂ ਅਤੇ ਦਾਦਕਿਆ ਨੇ ਮੂੰਹ ਮੋੜ ਲਿਆ ਸੀ। ਉੱਥੇ ਹੀ ਐੱਸਆਈ ਦਲਜੀਤ ਸਿੰਘ ਅਤੇ ਹੋਰ ਦਾਨੀ ਸੱਜਣਾਂ ਨੇ ਇਸ ਵਿਆਹ ਵਿੱਚ ਸ਼ਾਮਿਲ ਹੋ ਕੇ ਨਾਨਕਿਆਂ-ਦਾਦਕਿਆਂ ਦਾ ਫਰਜ਼ ਅਦਾ ਕੀਤਾ। ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਗਰੀਬ ਪਰਿਵਾਰ ਦੀ ਮੱਦਦ ਕੀਤੀ ਗਈ ਅਤੇ ਹੋਰ ਵੀ ਦਾਨੀ ਸੱਜਣ ਉੱਥੇ ਪਹੁੰਚੇ। ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਇਸ ਕੰਮ ਦੀ ਬਹੁਤ ਪ੍ਰਸੰਸਾ ਕੀਤੀ ਗਈ। ਯਾਦ ਰਹੇ ਕੇ ਇਹ ਉਹ ਦਲਜੀਤ ਸਿੰਘ ਹਨ ਜਿੰਨਾ ਨੂੰ ਡੀ.ਜੀ.ਪੀ. ਸਾਹਿਬ ਵੱਲੋਂ ਸੋਸ਼ਲ ਸੇਵਾ ਕਰਨ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
Leave a Reply