ਦੋਰਾਹਾ /ਪਾਇਲ :(ਨਰਿੰਦਰ ਸ਼ਾਹਪੁਰ ) ਬੀਤੀ, ਦਿਨੀ ਦੋਰਾਹਾ ਵਿਖ਼ੇ ਪਰਮਜੀਤ ਜਿਊਲਰ ਦੋਰਾਹਾ ਦੀ ਦੁਕਾਨ ਤੇ ਰਾਤ ਦੇ ਸਮੇਂ ਆਣ ਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਗਈ ਸੀ। ਇਸ ਵਾਰਦਾਤ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕਾ ਵਾਰਦਾਤ ਪਹੁੰਚੇ ਸਨ। ਵਾਰਦਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਰਾਹਾ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਅੱਜ ਪੁਲਿਸ ਜਿਲਾ ਖੰਨਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਦੇ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਪੀ ਡੀ
( ਆਈ) ਸੌਰਵ ਜਿੰਦਲ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿਮ ਚਲਾਈ ਗਈ। ਇਸ ਮੁਹਿੰਮ ਅਧੀਨ ਡੀਐਸਪੀ (ਡੀ) ਸੁੱਖਅੰਮ੍ਰਿਤ ਸਿੰਘ ਡੀਐਸਪੀ ਪਾਇਲ ਨਿਖਿਲ ਗਰਗ ਐਸਐਚਓ ਦੋਰਾਹਾ ਅਤੇ ਸੀਆਈ ਸਟਾਫ ਖੰਨਾ ਸਮੇਤ ਪੁਲਿਸ ਪਾਰਟੀਆਂ ਨੇ ਉਕਤ ਮੁਕੱਦਮੇ ਵਿੱਚ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 04 ਅਸਲੇ 07 ਮੈਗਜੀਨ 36 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ।ਇਸ ਮੁਕਦਮੇ ਦੀ ਤਫਤੀਸ਼ ਦੌਰਾਨ ਅਣ ਪਛਾਤੇ ਵਿਅਕਤੀਆਂ ਨੂੰ ਟਰੇਸ ਕਰਨ ਲਈ ਥਾਣਾ ਦੋਰਾਹਾ ਅਤੇ ਸੀਆਈ ਸਟਾਫ ਖੰਨਾ ਦੀਆਂ ਵੱਖ ਵਖ ਟੀਮਾਂ ਨੇ ਕਾਊਂਟਰ ਇੰਟੈਲੀਜੈਂਸੀ ਬਠਿੰਡਾ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਖੰਗਾਲਦੇ ਹੋਏ ਅੱਜ ਸਵੇਰੇ ਪ੍ਰਦੀਪ ਸਿੰਘ ਵਾਸੀ ਪਿੰਡ ਬੇਗੋਵਾਲ ਥਾਣਾ ਦੋਰਾਹਾ ਜਿਲਾ ਲੁਧਿਆਣਾ ਅਤੇ ਸੂਰਜ ਪ੍ਰਕਾਸ਼ ਉਰਫ ਡੈਵਿਡ ਵਾਸੀ ਗਗਨਪ੍ਰੀਤ ਵਿਹਾਰ ਵੱਡੀ ਹੈਬੋਵਾਲ ਰੋਡ ਥਾਣਾ ਪੀਏਯੂ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 04 ਅਸਲੇ 07 ਮੈਗਜੀਨ ਅਤੇ 36 ਜਿੰਦਾ ਰੋਂਦ ਬਰਾਮਦ ਕੀਤੇ ਗਏ । ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਪ੍ਰਦੀਪ ਸਿੰਘ ਅਤੇ ਸੂਰਜ ਪ੍ਰਕਾਸ਼ ਅਪਰਾਧੀ ਕਿਸਮ ਦੇ ਵਿਅਕਤੀ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਲੜਾਈ ਝਗੜੇ ਲੁੱਟ ਖੋਹ ਅਤੇ ਕਾਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਪਰਚੇ ਦਰਜ ਹਨ ।ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਪ੍ਰਦੀਪ ਸਿੰਘ ਦਾ ਮੁੰਦਈ ਮੁਕੱਦਮਾ ਦੇ ਪਿਤਾ ਪਰਮਜੀਤ ਸਿੰਘ ਵਰਮਾ ਨਾਲ ਪੈਸਿਆਂ ਦਾ ਲੈਣ ਦੇਣ ਇਸ ਕਰਕੇ ਪ੍ਰਦੀਪ ਸਿੰਘ ਇਸ ਵਾਰਦਾਤ ਦਾ ਨੂੰ ਅੰਜਾਮ ਦਿੱਤਾ।
Leave a Reply