ਮੋਗਾ ( Gurjeet sandhu)
ਜ਼ਿਲ੍ਹਾ ਮੋਗਾ ਦੀ ਹਰਿਆਲੀ ਵਿੱਚ ਹੋਰ ਵਾਧਾ ਕਰਨ ਲਈ 4 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਮੋਗਾ ਜ਼ਿਲ੍ਹਾ ਦੇ ਪਿੰਡਾਂ ਵਿੱਚ ਜਿਥੇ ਕਿਤੇ ਵੀ ਸ਼ਹੀਦ ਸੈਨਿਕਾਂ ਦੇ ਬੁੱਤ ਲਗਾਏ ਹੋਏ ਹਨ, ਉਸ ਦੀ ਪਾਰਕ ਦੇ ਆਲ-ਦੁਆਲੇ ਪਈ ਖਾਲੀ ਜਗ੍ਹਾ ਵਿੱਚ ਛਾਂਦਾਰ ਦਰੱਖਤ ਲਗਾਏ ਜਾਣੇ ਹਨ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਕਮਾਂਡਰ ਬਲਜਿੰਦਰ ਵਿਰਕ ਨੇ ਇਨ੍ਹਾਂ ਬੁੱਤਾਂ ਅਤੇ ਪਾਰਕਾਂ ਦੀ ਸਾਂਭ-ਸੰਭਾਲ ਕਰਨ ਵਾਲੇ ਪਿੰਡ ਦੇ ਮੋਹਤਬਾਰ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉਸ ਜਗ੍ਹਾ ਦਾ ਏਰੀਆ ਅਤੇ ਦਰਖੱਤਾਂ ਦੀ ਸੰਖਿਆ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਦੇ ਸੰਪਰਕ ਨੰਬਰ 01636-237488, 9463807039 ਤੇ ਮਿਤੀ 19 ਜੂਨ 2024 ਨੂੰ ਸਵੇਰੇ 10 ਵਜੇ ਤੱਕ ਨੋਟ ਕਰਵਾਉਣ, ਤਾਂ ਜੋ ਬੁੱਤ ਦੇ ਆਸ-ਪਾਸ ਪਏ ਖਾਲੀ ਏਰੀਏ ਵਿੱਚ ਵੱਧ ਤੋਂ ਵੱਧ ਫਲਦਾਰ/ਛਾਂਦਾਰ ਦਰੱਖਤ ਲਗਵਾਏ ਜਾ ਸਕਣ।
ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਇਹ ਸਾਡੀ ਸਭਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਇੱਕ ਚੰਗੇ ਇਨਸਾਨ ਹੋਣ ਦੇ ਨਾਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਲਈ ਵੱਧ ਤੋਂ ਵੱਧ ਦਰੱਖਤ ਲਗਾਈਏ ਅਤੇ ਜਿਹੜੇ ਦਰੱਖਤ ਪਹਿਲਾਂ ਤੋਂ ਲੱਗੇ ਹੋਏ ਹਨ ਉਨ੍ਹਾਂ ਦੀ ਵੀ ਸਾਂਭ ਸੰਭਾਲ ਕਰੀਏ। ਜਿਆਦਾ ਦਰੱਖਤ ਲਗਾਉਣ ਨਾਲ ਜਿੱਥੇ ਇਨਸਾਨ ਨੂੰ ਸ਼ੁੱਧ ਹਵਾ ਪ੍ਰਦਾਨ ਹੋਵੇਗੀ ਉੱਥੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਵੀ ਰੋਕਿਆ ਜਾ ਸਕੇਗਾ।
Leave a Reply