ਸਰਵੇ
ਸ਼੍ਰਮੋਣੀ ਅਕਾਲੀ ਦਲ ਬਾਦਲ ਅਤੇ ਮਾਨ ਨੂੰ 1-1 ਕਾਗਰਸ ਨੂੰ 6 ,ਆਪ ਨੂੰ 4 ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਚੰਡੀਗੜ ਤੋਂ ਮਨੀਸ਼ ਤਿਵਾੜੀ ਮਾਰ ਜਾਣਗੇ ਬਾਜੀ।
18ਵੀ ਲੋਕ ਸਭਾ ਦੇ ਗਠਨ ਹੇਤੂ ਚੋਣ ਪ੍ਰਚਾਰ ਦੋ ਮਹੀਨੇ ਚਲਿਆ ਲੋਕਾਂ ਨੂੰ ਬੇਹੱਦ ਖੁਸ਼ੀ ਕਿ ਚਲੋ ਏਸੀ ਵਿੱਚ ਬੈਠਣ ਵਾਲੇ ਨੇਤਾਵਾਂ ਨੂੰ ਪੱਤਾ ਚਲਿਆ ਕਿ 49 ਡਿਗਰੀ ਤਾਪਮਾਨ ਕੀ ਹੁੰਦਾ ਨਹੀ ਤਾਂ ਘਰ ਵਿੱਚ ਲਗਿਆ ਤਾਪਮਾਨ ਨਾਪਣ ਵਾਲਾ ਮੀਟਰ ਹੀ ਦਿਖਾਉਦਾਂ ਸੀ ਕਿ ਅੱਜ ਬਾਹਰ ਤਾਪਮਾਨ 49 ਡਿਗਰੀ ਹੈ।ਮੀਟਰ ਤੇ 49 ਡਿਗਰੀ ਤਾਪਮਾਨ ਦੇਖ ਕੇ ਹੀ ਲੋਕਾਂ ਨੂੰ ਮਿੱਲਣਾ ਬੰਦ ਏਸੀ ਚਾਲੂ।ਪਰ ਇਹ ਪੰਜ ਸਾਲ ਬਾਅਦ ਵੋਟਾਂ ਦਾ ਸਮਾਂ ਹੀ ਨੇਤਾਵਾਂ ਨੂੰ ਗਰਮੀ ਦਾ ਅਹਿਸਾਸ ਦਿਵਾਉਦਾਂ।ਉਧਰ ਵੋਟਾਂ ਦੀ ਗਰਮੀ ਆਪਣਿਆਂ ਦੇ ਸਾਥ ਛੱਡ ਜਾਣ ਦੀ ਗਰਮੀ,ਈਡੀ ਅਤੇ ਸੀਬੀਆਈ ਦੀ ਗਰਮੀ ਹਰ ਪਾਸੇ ਗਰਮੀ ਹੀ ਗਰਮੀ।ਗਰਮੀ ਇੰਨੀ ਕਿ ਨਾਕੇ ਤੇ ਖੱੜਿਆ ਥਾਣੇਦਾਰ ਵੀ ਗਰਮੀ ਨਾਲ ਬੋਦਿਲਆਂ ਪਿਆ।ਚੈਕਿੰਗ ਲਈ ਗੱਡੀ ਖੜਾਉਦਾ ਪੁੱਛਦਾ ਕੋਣ ਦੱਸਣ ਵਾਲਾ ਕਹਿੰਦਾ ਜੀ ਈਡੀ ਵਿਭਾਗ ਤੋਂ ਥਾਣੇਦਾਰ ਸਲੂਟ ਮਾਰਕੇ ਜਾਉ ਸਰ ਕਾਰ ਦਾ ਚਾਲਕ ਹੈਰਾਨ ਕਿ ਮੈਂ ਤਾਂ ਬੈਲ਼ਟ ਵੀ ਨਹੀ ਲਈ ਚਲਾਨ ਦੀ ਥਾਂ ਥਾਣੇਦਾਰ ਨੇ ਸਲੂਟ ਮਾਰਿਆ ਬਾਦ ਵਿੱਚ ਪਤਾ ਲੱਗਦਾ ਕਿ ਥਾਣੇਦਾਰ ਐਜੂਕੇਸ਼ਨ ਡਿਪਾਰਟਮੈਂਟ (ਈਡੀ) ਨੂੰ ਇੰਨਫੋਰਟਮੈਂਟ ਡਾਇਰਕੈਟਰ ਮਹਿਕਮਾ ਸਮਝ ਗਿਆ।ਕੁਝ ਸਮੇਂ ਬਾਅਦ ਥਾਣੇਦਾਰ ਵੀ ਸੋਚਦਾ ਕਿ ਇੰਨੀ ਗਰਮੀ ਵਿੱਚ ਈਡੀ ਸੜਕਾਂ ਤੇ ਕਿਵੇਂ ਤਾਂ ਸਿਪਾਹੀ ਦੱਸਦਾ ਜਨਾਬ ਇਹ ਤਾਂ ਆਪਾਂ ਨੂੰ ਮੂਰਖ ਬਣਾ ਗਏ ਈਡੀ ਦਾ ਭਾਵ ਸਿੱਖਿਆ ਵਿਭਾਗ ਦੇ ਮਾਸਟਰ ਸੀ।ਥਾਣੇਦਾਰ ਦੇ ਸਰੀਰ ਦੀ ਗਰਮੀ ਦਾ ਵੱਧਣਾ ਸੁਭਾਵਿਕ ਸੀ।
ਵੋਟਾਂ ਦਾ ਪ੍ਰਚਾਰ ਅਤੇ ਕਾਗਜ ਭਰਣ ਦਾ ਸਮਾਂ ਆਉਦਾਂ ਤਾਂ ਪੱਤਾ ਚੱਲਦਾ ਕਿ ਪਰਚਾ ਭਰਣ ਵਾਲੀਆਂ ਬੀਬੀਆਂ ਕੋਲ 2 ਕਿਲੋ ਸੋਨਾ,ਅੱਧਾ ਕਿਲੋ ਹੀਰੇ ਅਤੇ 200 ਕਰੋੜ ਦੀ ਜਾਇਦਾਦ ਅਤੇ ਪਤੀ ਦੇਵ ਕੋਲ ਅਲੱਗ ਕਿਲੋ ਸੋਨੇ ਦੇ ਗਹਿਣੇ ਚਾਦੀ ਦੇ ਗਹਿਣੇ ਉਧਰ ਅਖਬਾਰ ਵਿੱਚ ਪੱੜ ਕੇ ਭਾਨਾ ਹੈਰਾਨ ਕਿ ਪਤਨੀ ਦੀ ਦੋਲਤ ਵੱਖਰੀ ਹੁੰਦੀ ਅਤੇ ਪਤੀ ਦੀ ਵੱਖ ਹੁੰਦੀ।ਰਸੋਈ ਵਿੱਚ ਪਏ ਪੀਪੇ ਨੂੰ ਖਵਕਾ ਕੇ ਦੇਖਦਾ ਅੱਧਾ ਕਿਲੋ ਆਟਾ ਇਸ ਵਿੱਚ ਪਤਨੀ ਅਤੇ ਬੱਚਿਆ ਦਾ ਬਰਾਬਰ ਦਾ ਹਿੱਸਾ ਇਹ ਆਟਾ ਵੀ ਜਿਸ ਵਿੱਚ ਸੁਸਰੀ ਸੀ ਕੱਲ ਹੀ ਦੇ ਕੇ ਗਏ ਜਿਸ ਵਿੱਚੋਂ ਇੱਕ ਕਿਲੋ ਤਾਂ ਕੱਲ ਹੀ ਖਾ ਗਏ।ਭਾਨਾ ਪਤਨੀ ਤੋਂ ਪੁੱਛਦਾ ਘਰ ਅਤੇ ਬੈਂਕ ਵਿੱਚ ਪਏ ਪੈਸਿਆਂ ਬਾਰੇ ਤਾਂ ਚੰਦ ਕੋਰ ਮੇਲੇ ਜਿਹੇ ਝੋਲੇ ਵਿੱਚੋਂ ਬੈਂਕ ਦੀ ਕਾਪੀ ਕੱਢਦੀ ਜਿਸ ਵਿੱਚ 113 ਰੁਪਏ ਦੀ ਐਂਟਰੀ ਉਹ ਦੁਬਾਰਾ ਕਹਿੰਦਾ ਭਾਗਵਾਨੇ 113 ਰੁਪਏ ਨਹੀ 113 ਕਰੋੜ ਹਊ ਪਰ ਚੰਦ ਕੋਰ ਕਹਿੰਦੀ ਕਿ ਪਤਾ ਕਿ ਇੱਕ ਕਰੋੜ ਮਗਰ ਕਿੰਨੀਆ ਸਿਫਰਾਂ ਲੱਗਦੀਆਂ ਚੱਲ ਚੰਦ ਕੁਰੇ ਨਗਦ ਰਾਸ਼ੀ ਦੱਸ ਕਿੰਨੀ ਹੈ ਆਪਾਂ ਵੀ ਭਰੀਏ ਫਾਰਮ ਤਾਂ ਚੰਦ ਕੋਰ ਬੜੀ ਮੁਸ਼ਕਲ ਨਾਲ ਦੂਜੇ ਪਾਸੇ ਮੂੰਹ ਕਰਕੇ ਅਜਿਹੀ ਥਾਂ ਤੋ ਪੈਸੇ ਕੱਢਦੀ ਭਾਣਾ ਹੈਰਾਨ ਚੰਦ ਕੋਰ ਦੇ ਬੈਂਕ ਨੂੰ ਦੇਖਕੇ ਨੋਟ ਦੇਖਦਾ ਨੋਟ ਦੀ ਸ਼ਕਲ ਵੀ ਉਸ ਦੀ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ।ਅਜਿਹੇ ਹਲਾਤ ਅਤੇ ਤੁਹਾਡੇ ਵਿਧਾਇਕ ਅਤੇ ਮੈਬਰ ਪਾਰਲੀਮੈਂਟ ਦੀ ਜਾਇਦਾਦ ਬਾਰੇ ਚੋਣਾ ਵਿੱਚ ਪੱਤਾ ਚੱਲਦਾ ਪੰਜ ਸਾਲਾਂ ਵਿੱਚ ਪੇਸੈ ਕਿਵੇ ਤਿੰਨ ਗੁਣਾ ਹੁੰਦੇ ਉਸੇ ਸਮੇ ਪਰਲਜ ਕੰਪਨੀ ਦਾ ਭੰਗੂ ਯਾਦ ਆਉਦਾ ਜਿਸ ਨੇ ਪੰਜ ਸਾਲ ਵਿੱਚ ਦੁੱਗਣੇ ਕਰਨ ਦਾ ਝਾਸਾਂ ਦਿੱਤਾ ਪਰ ਜਿਹੜੇ ਸੀ ਉਹ ਵੀ ਗਵਾ ਲਏ।ਵਰਕਰ ਖੁਸ਼ ਹੁੰਦੇ ਆਪਣੇ ਨੇਤਾ ਦੇ ਵਿੱਤੀ ਸਟੈਟਸ ਨੂੰ ਦੇਖਕੇ ਪਰ ਉਹਨਾਂ ਨੂੰ ਇਹ ਨਹੀ ਪੱਤਾ ਕਿ ਨੇਤਾਵਾਂ ਦਾ ਹੋਸਲਾ।
ਉਧਰ ਉਮੀਦਵਾਰਾਂ ਵੱਲੋਂ ਭਰੇ ਵੇਰਵੇ ਵਿੱਚ ਉਮੀਦਵਾਰਾਂ ਤੇ ਚੱਲ ਰਹੇ 10-10 ਕੇਸ ਪਰ ਉਹ ਐਮ.ਪੀ ਬਣ ਸਕਦਾ।ਭਾਣਾ ਸੋਚਦਾ ਕਿ ਮੇਰੀ ਇੱਕ ਵਾਰ 107-151 ਹੋਈ ਸੀ ਪਰ ਪੁਲੀਸ ਨੇ ਮੇਰੀ ਪਾਸਪੋਰਟ ਦੀ ਰਿਪੋਰਟ ਹੀ ਖਾਰਜ ਕਰ ਦਿੱਤੀ ਸੀ ਭਾਵ ਜੇ ਬਾਹਰ ਜਾਣਾ ਤਾਂ ਐਮ.ਪੀ ਕੇ ਜਾਉ।
ਸੋ ਤਪਦੀ ਗਰਮੀ ਵਿੱਚ ਕੰਪਨੀਆ ਵਾਂਗ ਫਤੂਰ ਚੜਿਆ ਵੋਣ ਸਰਵੇ ਦਾ ਟੀਵੀ ਚੈਨਲਾਂ ਤੇ ਦੇਖਿਆ ਸੀ ਕਿ ਸਰਵੇ ਦਿਖਾਉਣ ਵਾਲੇ ਚੈਨਲ ਨਾਲ ਕਿੰਨਾ ਚਿਰ ਉਹਨਾਂ ਨੂੰ ਮਾਣ ਸਨਾਮਨ ਮਿਲਦਾ ਆਖਰ ਜਿਸ ਚੈਨਲ ਦਾ ਸਰਵੇ ਸਫਲ ਹੋ ਗਿਆ ਉਹ ਤਾਂ ਗਿਣਤੀ ਵਾਲੇ ਦਿਨ ਖੁਸਰਿਆਂ ਵਾਂਗ ਵਧਾਈ ਲੇ ਜਾਦੇ ਪਰ ਜਿਸ ਅੁਨਸਾਰ ਕੋਈ ਚੱਲਦੀ ਅਤੇ ਨਵੀ ਦੁਕਾਨ ਵਾਲਾ ਅਜਿਹਾ ਪੰਗਾ ਲੈਂਦਾ ਤਾਂ ਉਹ ਤਾਂ ਵਲੰਟੀਅਰ ਨਾਲ ਕਿਰਾਏ ਜਾਂ ਚਾਹ ਦੇ ਦੋ ਕੱਪ ਬਾਰੇ ਹੀ ਲੜਦਾ ਰਹਿੰਦਾ।ਅਸੀ ਵੀ ਸਰਵੇ ਕੀਤਾ ਵਲੰਟੀਅਰਜ ਇਕੱਠੇ ਕੀਤੇ ਜੋ ਬਿੰਂਾ ਪੈਸੇ ਕੇਵਲ ਕਿਰਾਏ ਨਾਲ ਸਹਿਮਤ ਹੋ ਗਏ।ਸੋ ਚਲੋ ਗਰੀਬਾਂ ਦੇ ਸਰਵੇ ਤੇ ਵੀ ਚਰਚਾ ਕਰਾਗੇ ਜੇ ਸੱਚ ਸਾਬਤ ਹੋਇਆ।ਅੱਖਰਾਂ ਦੀ ਤਰਤੀਬ ਅੁਨਸਾਰ ਪੰਜਾਬ ਦੇ 13 ਅਤੇ ਚੰਡੀਗੜ ਦੀ ਇੱਕ ਸੀਟ ਦਾ ਸਰਵੇ ਕੀਤਾ ਗਿਆ ਪਰ ਇੰਜ ਲੱਗਿਆ ਕਿ ਵਲੰਟੀਅਰਜ ਨੇ ਬੇਸ਼ਕ ਕੋਈ ਫੀਸ ਨਹੀ ਲਈ ਪਰ ਉਹਨਾਂ ਦੇ ਸਰਵੇ ਵਿੱਚ ਸਚਾਈ ਜਰੂਰ ਝਲਕਦੀ ਹੈ।ਜਿਵੇਂ ਗੁਰੁ ਰਾਮਦਾਸ ਦੀ ਨਗਰੀ ਵਿੱਚ ਗੁਰਜੀਤ ਅੋਜਲਾ ਦੇ ਕੀਤੇ ਕੰਮਾਂ ਦਾ ਇਨਾਮ ਲੋਕ ਉਹਨਾਂ ਨੂੰ ਮੋੜਦੇ ਲੱਗਦੇ।ਆਨੰਦਪੁਰ ਸਾਿਹਬ ਤੋਂ ਭਾਵੇ ਸ਼੍ਰਮੋਣੀ ਅਕਾਲੀ ਦਲ ਵੀ ਜੋਰ ਲਾਉਦਾ ਰਿਹਾ ਪਰ ਇਥੇ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਦਾ ਹੱਥ ਉਪਰ ਲੱਗਦਾ।ਬਠਿੰਡਾ ਸੀਟ ਤੇ ਵੀ ਲੋਕਾਂ ਨੇ ਬਾਦਲ ਪ੍ਰੀਵਾਰ ਦੇ ਕਰਵਾਏ ਕੰਮ ਅਤੇ ਹਮੇਸ਼ਾ ਲੋਕਾਂ ਵਿੱਚ ਵਿਚਰਣ ਦਾ ਮੁੱਲ ਮੋੜਿਆ ਲੱਗਦਾ ਬੇਸ਼ਕ ਖੁੱਡੀਆਂ ਅਤੇ ਜੀਤ ਮਹਿੰਦਰ ਸਿੱਧੂ ਵੀ ਤੱਕੜੀ ਟੱਕਰ ਦੇ ਰਹੇ ਪਰ ਲੋਕ ਕੰਮਾਂ ਦੀ ਕਦਰ ਵੀ ਕਰਦੇ ਲੱਗਦੇ ਜਿਸ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਦਾ ਹੋਸਲੇ ਵਿੱਚ ਹੋਣਾ ਸੁਭਾਵਿਕ ਹੈ।ਸੰਗਰੂਰ ਸੀਟ ਤੋਂ ਲੋਕ ਦੁਬਾਰਾ ਫੇਰ ਬੁੱਢੇ ਸ਼ੇਰ ਤੇ ਵਿਸ਼ਵਾ ਜਿੱਤਾ ਰਹੇ ਹਨ ਪਰ ਸੁੱਖਪਾਲ ਖਹਿਰਾ ਦੀ ਭਾਵੁਕਤਾ ਦਾ ਅਸਰ ਕਿੰਨਾ ਕੁ ਹੁੰਦਾ।ਫਰੀਦਕੋਟ ਦੇ ਲੋਕ ਸਰਬਜੀਤ ਦੀ ਭਾਵੁਕਤਾ ਦੀ ਕਦਰ ਨਹੀ ਕਰਦੇ ਹਾਂ ਇੱਕ ਵਾਰ ਲੱਗਣ ਜਰੂਰ ਲੱਗਾ ਸੀ ਪਰ ਲੋਕ ਕਰਮਜੀਤ ਅਣਮੋਲ ਦੀ ਭਗਵੰਤ ਮਾਨ ਨਾਲ ਦੋਸਤੀ ਕਾਰਣ ਉਸ ਨੂੰ ਜਿੱਤਾ ਸਕਦੇ ਹਨ ਕਿਉਕਿ ਉਹਨਾਂ ਨੂੰ ਪੱਤਾ ਹੈ ਕਿ ਕਰਮਜੀਤ ਦੀ ਮਿੱਤਰਤਾ ਫਰੀਦਕੋਟ ਦੇ ਕੰਮਾਂ ਲਈ ੀ ਗੱਲ ਕੀਤੀ ਜਾਵੇ ਤਾਂ ਇਥੇ ਸ਼ੇਰ ਸਿੰਘ ਘਬਾਇਆ ਅਤੇ ਉਸ ਦੇ ਬੇਟੇ ਦਾ ਅਸਰ ਰਸੂਖ ਅਸਰ ਪਾ ਰਿਹਾ ਹੈ।ਰਾਣਾ ਸੋਢੀ ਦਾ ਭਾਰਤੀ ਜਨਤਾ ਪਾਰਟੀ ਵਿੱਚ ਜਾਣਾ ਲੋਕਾਂ ਨੂੰ ੳਸਰ ਨਹੀ ਦਿਵਸ ਸਕਿਆ।ਗੁਰਦਾਸਪੁਰ,ਜਲੰਧਰ ਅਤੇ ਹੁਸ਼ਿਆਰਪੁਰ ਬੇਸ਼ਕ ਇਹ ਤਿੰਨੇ ਸੀਟਾਂ ਤੇ ਬੀਜੇਪੀ ਦਾ ਅਸਰ ਰਸੂਖ ਵੱਧ ਹੈ ਪਰ ਜਲੰਧਰ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਗੁਰਦਾਸਪੁਰ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਵ ਸਿੱਖਰਾਂ ਤੇ ਹੈ ਅਤੇ ਕਾਗਰਸ ਇਹ ਦੋਨੇ ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ।ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦਾ ਆਗੂ ਰਾਜ ਕੁਮਾਰ ਚੱਬੇਵਾਲ ਅਤੇ ਭਾਰਤੀ ਜਨਤਾ ਪਾਰਟੀ ਦੀ ਅਨੀਤ ਸੋਮ ਪ੍ਰਕਾਸ਼ ਦਾ ਜਬਰਦਸ ਮੁਕਾਬਲਾ ਹੈ।ਲੁਧਿਆਣਾ ਵਿੱਚ ਲੋਕ ਰਵਨੀਤ ਬਿੱਟੂ ਨੂੰ ਦਲਬਦਲੀ ਦੀ ਸਜਾ ਦੇ ਰਹੇ ਹਨ ਇਹ ਪੱਕਾ ਹੈ ਇਸ ਕਾਰਣ ਹੀ ਉਹ ਆਖਰੀਲੇ ਦਿੰਨਾਂ ਵਿੱਚ ਬੁਰਖਲਾਏ ਹੋਏ ਸਨ ਇਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੀਟ ਪੱਕੀ ਲਗਦੀ।ਪਟਿਆਲਾ ਤੋਂ ਕਾਗਰਸ ਦੇ ਧਰਮਵੀਰ ਗਾਂਧੀ ਇਸ ਵਾਰ ਫੇਰ ਜੈਤੂ ਬਣਕੇ ਉਭਰ ਰਹੇ ਹਨ ਬਾਕੀ ਉਮੀਦਵਾਰ ਉਹਨਾਂ ਤੋਂ ਪਿੱਛੇ ਹਨ।ਜੇਕਰ ਪੰਥਕ ਸੀਟ ਖਡੂਰ ਸਾਹਿਬ ਬਾਰੇ ਦੇਖਿਆ ਜਾਵੇ ਤਾਂ ਉਥੇ ਅਮ੍ਰਿਤਪਾਲ ਸਿੰਘ ਜੋਕਿ ਅਜਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਹਨ ਦਾ ਨਾਮ ਸਬ ਤੋਂ ਉੱਪਰ ਹੈ।ਕਾਗਰਸ ਦੇ ਕੁਲਬੀਰ ਜੀਰਾ ਅਤੇ ਅਕਾਲੀ ਦਲ ਦੇ ਵਿਰਸ਼ਾ ਸਿੰਘ ਵਿਲਟੋਹਾ ਕ੍ਰਮਵਾਰ ਦੂਜੇ ਤੀਜੇ ਸਥਾਨ ਲਈ ਲੜਾਈ ਲੜ ਰਹੇ ਹਨ।ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ 13 ਸੀਟਾਂ ਵਿੱਚੋਂ ਅਸੀ ਕਹਿ ਸਕਦੇ ਹਾਂ ਕਿ 4 ਸੀਟਾਂ ਆਮ ਆਦਮੀ ਪਾਰਟੀ,ਸ਼੍ਰਮੋਣੀ ਅਕਾਲੀ ਦਲ ਬਾਦਲ ਅਤੇ ਸ਼੍ਰਮੋਣੀ ਅਕਾਲੀ ਦਲ ਮਾਨ ਨੂੰ ਇੱਕ ਇੱਕ ਸੀਟ ਕਾਗਰਸ ਨੂੰ 6 ਸੀਟਾਂ ਅਤੇ ਅਜਾਦ ਉਮੀਦਵਾਰ ਇੱਕ ਸੀਟ ਖਡੂਰ ਸਾਹਿਬ ਤੋਂ ਕਾਮਯਾਬ ਰਹਿ ਸਕਦਾ ਹੈ।
ਚੰਡੀਗੜ ਸੀਟ ਜਿਥੇ ਕਾਗਰਸ ਅਤੇ ਆਪ ਦਾ ਸਮਝੋਤਾ ਹੋ ਗਿਆ ਸੀ ਅਤੇ ਇਹਨਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਨਾਲ ਸੀ ਇਥੇ ਕਾਗਰਸ ਦੇ ਮਨੀਸ਼ ਤਿਵਾੜੀ ਦੀ ਜਿੱਤ ਪੱਕੀ ਲਗਦੀ ਹੈ।
ਹੁਣ ਦੇਖਦੇ ਹਾਂ ਕਿ ਚਾਰ ਤਾਰੀਕ ਦੀ ਸ਼ਾਮ ਤੋਂ ਬਾਅਦ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਤਾਂ ਵੱਡੀ ਗਿਣਤੀ ਵਿੱਚ ਵਿਹਲੇ ਹੋਕੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੋਰ ਤੇ ਮੁਕਤੀ ਪ੍ਰਾਪਤ ਕਰ ਲੈਣਗੇ॥ਪਰ ਰਾਜਨੀਤਕ ਲੋਕ ਅਤੇ ਵੱਖ ਵੱਖ ਚੈਨਲਾਂ ਵਾਲੇ ਕੀ ਕਰਨਗੇ ਇਸ ਤੋਂ ਇਲਾਵਾ ਬੇਸ਼ਕ ਸਰਵੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਰਿਹਾ ਪਰ ਸਰਵੇ ਝੂਠੇ ਵੀ ਹੋ ਸਕਦੇ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣ ਜਾਦੀ ਤਾਂ ਮੋਦੀ ਪੱਖੀ ਚੈਨਲ ਵਾਲੇ ਖਬਰਾਂ ਕਿਵੇ ਦੇਣਗੇ ਦੇਖੋ 4 ਜੂਨ 12 ਵਜੇ ਤੋਂ ਬਾਅਦ ਦੇਖਦੇ ਕੀ ਬਣਦਾ।
ਡਾ.ਸੰਦੀਪ ਘੰਡ
ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ
ਮਾਨਸਾ 9478231000
Leave a Reply