August 17, 2026

Justice News

ਅਵਾਮ ਦੀ ਆਵਾਜ਼

ਜ਼ਿਲਾਂ ਮਾਸ ਮੀਡੀਆ ਅਫ਼ਸਰ ਰਾਜ ਕੌਰ ਹੇਏ ਸੇਵਾ ਮੁਕਤ

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਸਿਹਤ ਵਿਭਾਗ ਵਿੱਚ ਲਗਭਗ 38 ਸਾਲਾਂ ਦੀ ਸੇਵਾ ਨਿਭਾਉਣ ਉਪਰੰਤ ਸ੍ਰੀਮਤੀ ਰਾਜ ਕੌਰ ਨੂੰ ਸਮੂਹ ਮਾਸ ਮੀਡੀਆ ਵਿੰਗ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਸੇਵਾ ਮੁਕਤ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ ਕਰਦਿਆਂ ਜ਼ਿਲਾਂ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ ਨੇ ਕਿਹਾ ਕਿ ਸ੍ਰੀਮਤੀ ਰਾਜ ਕੌਰ ਨੇ ਸਿਹਤ ਵਿਭਾਗ ਵਿੱਚ ਬਾਖ਼ੂਬੀ ਸੇਵਾਂਵਾ ਨਿਭਾਈਆਂ ਹਨ। ਉਹਨਾਂ ਆਖਿਆ ਕਿ ਸ੍ਰੀਮਤੀ ਰਾਜ ਕੌਰ ਵੱਲੋਂ ਸਾਲ 1986 ਤੋਂ ਹੁਣ ਤੱਕ ਸਿਹਤ ਵਿਭਾਗ ਵਿਚ ਵੱਖ-ਵੱਖ ਪੋਸਟਾਂ ਤੇ ਕੰਮ ਕੀਤਾ ਹੈ ਅਤੇ ਪਿਛਲੇ 12 ਸਾਲਾਂ ਤੋਂ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਬਤੌਰ ਜ਼ਿਲਾਂ ਮਾਸ ਮੀਡੀਆ ਅਫ਼ਸਰ ਦੇ ਰੂਪ ਵਿੱਚ ਸੇਵਾ ਨਿਭਾਈ ਹੈ ਅਤੇ ਸਾਰਾ ਸਿਹਤ ਵਿਭਾਗ ਅਤੇ ਖਾਸ ਕਰਕੇ ਮਾਸ ਮੀਡੀਆ ਵਿੰਗ ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਨੂੰ ਹਮੇਸ਼ਾਂ ਯਾਦ ਰੱਖੇਗਾ। ਇਸ ਅਵਸਰ ਤੇ ਡਿਪਟੀ ਮਾਸ ਮੀਡੀਆ ਅਫ਼ਸਰ ਕਮਲ ਭੱਲਾ, ਬਲਾਕ ਐਕਟੇਂਸ਼ਨ ਐਜੂਕੇਟਰ ਰਣਜੀਤ ਕੁਮਾਰ, ਪੂਜਾ ਸ਼ਰਮਾਂ, ਸ਼ੁਸ਼ਮਾਂ ਸ਼ਰਮਾਂ, ਗੁਰਮੁਖ ਸਿੰਘ, ਜਗਦੀਪ ਸਿੰਘ, ਮਨਦੀਪ ਕੌਰ, ਮਦਨ ਲਾਲ, ਰਸ਼ਪਾਲ ਸਿੰਘ, ਸਤਬੀਰ ਸਿੰਘ, ਪਰਮਜੀਤ ਕੌਰ, ਰਨਦੀਪ ਕੌਰ, ਰਾਜਬੀਰ ਸਿੰਘ, ਮਨਦੀਪ ਕੌਰ, ਸਿਮਰਨ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.