ਪਵਿੱਤਰ ਚਾਰ ਧਾਮ ਯਾਤਰਾ ‘ਤੇ ਆਉਣ ਵਾਲੇ ਤੀਰਥਯਾਤਰੀਆਂ ਦੇ ਸਿਹਤ ਦੀ ਦੇਖਭਾਲ ਲਈ ਬਣਾਇਆ ਈ-ਸਿਹਤ ਧਾਮ ਐਪ
ਚੰਡੀਗੜ੍ਹ, 27 ਮਈ – ਉਤਰਾਖੰਡ ਸਰਕਾਰ ਨੇ ਪਵਿੱਤਰ ਚਾਰ ਧਾਮ ਯਾਤਰਾ ‘ਤੇ ਆਉਣ ਵਾਲੇ ਤੀਰਥਯਾਤਰੀਆਂ ਦੇ ਸਿਹਤ ਦੀ ਦੇਖਭਾਲ ਅਤੇ ਨਿਗਰਾਨੀ ਪ੍ਰਣਾਲੀਆਂ ਵਿਚ ਸੁਧਾਰ ਲਈ ਈ-ਸਿਹਤ ਧਾਮ ਐਪ ਨਾਂਅ ਦੀ ਪਹਿਲ ਸ਼ੁਰੂ ਕੀਤੀ ਹੈ। ਇਹ ਐਪ ਇਕ ਵਿਸ਼ੇਸ਼ ਆਨਲਾਇਨ ਟੂਲ ਹੈ, ਜਿਸ ਨੂੰ ਯਾਤਰਾ ਦੌਰਾਨ ਤੀਰਥ ਯਾਤਰੀਆਂ ਦੀ ਸਿਹਤ ਸਥਿਤੀ ਨੂੰ ਟ੍ਰੈਕ ਕਰਨ ਲਈ ਸਾਵਧਾਨੀਪੂਰਵਕ ਬਣਾਇਆ ਗਿਆ ਹੈ।
ਈ-ਸਿਹਤ ਧਾਮ ਐਪ ਮੌਜੂਦਾ ਵਿਚ ਚਾਰ ਧਾਮ ਰਜਿਸਟ੍ਰੇਸ਼ਣ ਪੋਰਟਲ ਤੋਂ ਬਿਨ੍ਹਾਂ ਰੁਕਾਵਟ ਰੂਪ ਨਾਲ ਜੁੜਿਆ ਹੋਇਆ ਹੈ। ਹਰੇਕ ਭਗਤ ਨੁੰ ਇਸ ਐਪ ਰਜਿਸਟ੍ਰੇਸ਼ਣ ਕਰਨਾ ਅਤੇ ਆਪਣੇ ਮੈਡੀਕਲ ਰਿਕਾਰਡ ਅਪਲੋਡ ਕਰਨਾ ਜਰੂਰੀ ਹੈ। ਉਤਰਾਖੰਡ ਦਾ ਸਿਹਤ ਵਿਭਾਗ ਪੂਰੀ ਤੀਰਥਯਾਤਰਾ ਦੌਰਾਨ ਸ਼ਰਧਾਲੂਆਂ ਦੀ ਭਲਾਈ ਯਕੀਨੀ ਕਰਨ ਲਈ ਆਨ-ਸਾਇਟ ਸਿਹਤ ਜਾਂਚ ਪ੍ਰਦਾਨ ਕਰੇਗਾ। ਤੀਰਥਯਾਤਰੀ https://eswasthyadham.uk.gov.in ‘ਤੇ ਜਾ ਕੇ ਇਸ ਐਪ ‘ਤੇ ਰਜਿਸਟ੍ਰੇਸ਼ਣ ਕਰ ਸਕਦੇ ਹਨ।
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੂੰ ਮੋਟਾਇਲ ਕੈਟਲ ਫੀਡਿੰਗ ਟ੍ਰਾਲੀ ਦੇ ਮਿਲੇ ਡਿਜਾਇਨ ਰਾਇਟਸ
ਚੰਡੀਗੜ੍ਹ, 27 ਮਈ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਨੂੰ ਮੋਟਾਇਲ ਕੈਟਲ ਫੀਡਿੰਗ ਟ੍ਰਾਲੀ ਨਾਮਕ ਡਿਜਾਇਨ ਕੀਤੇ ਗਏ ਊਤਪਾਦ ‘ਤੇ ਦੱਸ ਸਾਲ ਦੇ ਡਿਜਾਇਨ ਰਾਇਟਸ ਪ੍ਰਾਪਤ ਹੋਏ ਹਨ। ਭਾਰਤੀ ਪੇਟੈਂਟ ਦਫਤਰ ਵੱਲੋਂ ਜਾਰੀ ਡਿਜਾਇਨ ਪ੍ਰਮਾਣ ਪੱਤਰ ਵਿਚ ਇਸ ਉਤਪਾਦ ਨੂੰ 37198-001 ਰਜਿਸਟ੍ਰੇਸ਼ਣ ਗਿਣਤੀ ਪ੍ਰਦਾਨ ਕੀਤੀ ਗਈ ਹੈ। ਖੋਜਕਾਰ ਖੁਸ਼ਬੂ ਨੇ ਇਸ ਮੋਟਾਇਲ ਕੈਟਲ ਫੀਡਿੰਗ ਟ੍ਰਾਲੀ ਦਾ ਡਿਜਾਇਨ ਯੁਨੀਵਰਸਿਟੀ ਦੇ ਮਨੁੱਖ ਸੰਸਾਧਨ ਪ੍ਰਬੰਧਨ ਨਿਦੇਸ਼ਕ ਡਾ. ਮੰਜੂ ਮੇਹਤਾ ਦੀ ਦੇਖਰੇਖ ਵਿਚ ਕੀਤਾ ਹੈ। ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਇਸ ਉਪਲਬਧੀ ਦੇ ਲਈ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਅਕਸਰ ਦੇਖਿਆ ਗਿਆ ਹੈ ਕਿ ਪਸ਼ੂਪਾਲਨ ਵਿਚ ਮਹਿਲਾਵਾਂ ਨੁੰ ਚਾਰਾ ਪਾਉਣ ਵਿਚ ਸੱਭ ਤੋਂ ਵੱਧ ਸਮਸਿਆ ਹੁੰਦੀ ਹੈ। ਇਸ ਲਈ ਅਜਿਹੇ ਕੰਮ ਨੁੰ ਕਰਨ ਲਈ ਉਪਯੁਕਤ ਸਾਧਨ ਦੀ ਜਰੂਰਤ ਹੁੰਦੀ ਹੈ। ਇੰਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੋਟਾਇਲ ਕੈਟਲ ਫੀਡਿੰਗ ਟ੍ਰਾਲੀ (ਪਸ਼ ਚਾਰਾ ਟ੍ਰਾਲੀ) ਬਣਾਏ ਗਈ ਹੈ। ਇਹ ਟਰਾਲੀ ਆਇਰਨ ਸ਼ੀਟ ਅਤੇ ਰਬੜ ਨਾਲ ਬਣੀ ਹੋਈ ਹੈ। ਟਰਾਲੀ ਦਾ ਇਸਤੇਮਾਲ ਅਸੀਂ ਚਾਰਾ ਪਾਉਣ ਦੇ ਨਾਲ-ਨਾਲ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਕਰ ਸਕਦੇ ਹਨ। ਮੋਟਾਇਲ ਕੈਟਲ ਫੀਡਿੰਗ ਟਰਾਲੀ ਅਜਿਹਾ ਸਾਧਨ ਹੈ ਜਿਸ ਨਾਲ ਚਾਰਾ ਆਸਾਨੀ ਨਾਲ ਚੁਕਿਆ ਜਾ ਸਕਦਾ ਹੈ ਅਤੇ ਉਸ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਲੈ ਜਾਇਆ ਜਾ ਸਕਦਾ ਹੈ। ਇਸ ਤੋਂ ਮਹਿਲਾਵਾਂ ਦੀ ਕਾਰਜ ਸਮਰੱਥਾ ਵਧੇਗੀ ਅਤੇ ਉਨ੍ਹਾਂ ਦੇ ਸਮੇਂ ਅਤੇ ਉਰਜਾ ਦੀ ਬਚੱਤ ਵੀ ਹੋਵੇਗੀ।
Leave a Reply