ਸੰਗਰੂਰ, 25 ਮਈ, 2024: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਕੜਾਕੇ ਦੀ ਧੁੱਪ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ, ਸਾਂਝੇ ਤੌਰ ਤੇ ਲੈਣ, ਦਸ ਦਸ ਮਰਲੇ ਪਲਾਟ, ਨਜ਼ੂਲ ਜ਼ਮੀਨ, ਕਰਜਾ ਮੁਆਫੀ, ਮਗਨਰੇਗਾ, ਰਾਸਨ ਕਾਰਡਾਂ ਸਬੰਧੀ ਆਦਿ ਮੰਗਾਂ ਦੀ ਪ੍ਰਾਪਤੀ ਲਈ ਦਾਣਾ ਮੰਡੀ ਵਿਖੇ ਇਕੱਤਰਤਾ ਕਰਨ ਉਪਰੰਤ ਸੰਗਰੂਰ ਸ਼ਹਿਰ ਵਿੱਚ ਰੋਸ਼ ਮਾਰਚ ਕਰਕੇ ਡੀਸੀ ਦਫ਼ਤਰ ਮੁਹਰੇ ਧਰਨਾ ਲਗਾਇਆ ਗਿਆ। ਅੱਜ ਨਾਇਬ ਤਹਿਸੀਲਦਾਰ ਨੇ ਮੰਗ ਪੱਤਰ ਲੈਂਦਿਆਂ ਡੀਸੀ ਸੰਗਰੂਰ ਨਾਲ ਉਪਰੋਕਤ ਮੰਗਾਂ ਦੇ ਹੱਲ ਸਬੰਧੀ ਜਥੇਬੰਦੀ ਦੇ ਆਗੂਆਂ ਨਾਲ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਫੌਰ ਮੀਟਿੰਗ ਕਰਵਾਉਣ ਦਾ ਭਰੋਸਾ ਦਵਾਇਆ। ਕੜਕਦੀ ਧੁੱਪ ਦੇ ਬਾਵਜੂਦ ਮਜ਼ਦੂਰਾਂ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ।
ਆਗੂਆਂ ਨੇ ਐਲਾਨ ਕੀਤਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਪਿੰਡਾਂ ਵਿੱਚ ਖੇਤ ਮਜ਼ਦੂਰ ਲਗਾਤਾਰ ਲੈਂਦੇ ਆ ਰਹੇ ਹਨ, ਉਹ ਬੋਲੀਆਂ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੇ, ਡੰਗਰਾਂ/ਪਸੂਆਂ ਲਈ ਪਿੰਡਾਂ ਵਿੱਚ ਹਰਾ ਚਾਰਾ ਸਾਂਝੇ ਤੌਰ ‘ਤੇ ਬੀਜਿਆ ਜਾਵੇਗਾ।
Leave a Reply