ਅੰਮ੍ਰਿਤਸਰ, 25 ਮਈ ( ਰਣਜੀਤ ਸਿੰਘ ਮਸੌਣ ਰਾਘਵ ਅਰੋੜਾ) ਜ਼ਿਲਾਂ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਨੂੰ ਪੱਤਰ ਲਿਖ ਕੇ ਚੋਣ ਰਿਹਰਸਲ ਵਿੱਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਪੱਤਰ ਲਿਖਿਆ ਹੈ। ਵਧੀਕ ਜਿਲਾ ਚੋਣ ਅਧਿਕਾਰੀ ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਜਿੰਨਾ ਦੀ ਡਿਊਟੀ 20 ਮਈ ਨੂੰ ਵੋਟਾਂ ਦੀ ਗਿਣਤੀ ਲਈ ਲਗਾਈ ਗਈ ਸੀ, ਪਰ ਇਹ ਇਸ ਸਬੰਧੀ ਕੀਤੀ ਰਿਹਰਸਲ ਵਿੱਚ ਸ਼ਾਮਿਲ ਨਹੀਂ ਹੋਏ। ਇੰਨਾ ਨੂੰ 25 ਮਈ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸਮਾਂ ਦਿੱਤਾ ਗਿਆ ਸੀ ਜਿਸ ਦਿਨ ਬਹੁ ਗਿਣਤੀ ਕਰਮਚਾਰੀ ਆ ਗਏ। ਇੰਨਾ ਵਿੱਚੋਂ ਵੀ ਜੋ ਕਰਮਚਾਰੀ ਪੇਸ਼ ਨਹੀਂ ਹੋਏ ਦੇ ਜ਼ਿਲਾਂ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਉਨਾਂ ਵਿੱਚੋਂ ਜ਼ਿਲਾਂ ਸਿੱਖਿਆ ਅਧਿਕਾਰੀ ਸੀਨੀਅਰ ਸਿੱਖਿਆ ਨੇ ਕੁੱਝ ਅਧਿਆਪਕਾਂ ਦਾ ਨਾਮ ਲੈ ਕੇ ਪੱਤਰ ਦਿੱਤਾ ਕਿ ਇਹ ਨਾ ਤਾਂ ਫੋਨ ਚੁੱਕਦੇ ਹਨ ਅਤੇ ਨਾ ਹੀ ਦਫ਼ਤਰ ਆ ਰਹੇ ਹਨ, ਸੋ ਉਨਾਂ ਦਾ ਪੱਤਰ ਪ੍ਰਾਪਤ ਹੋਣ ਮਗਰੋਂ ਜ਼ਿਲਾਂ ਅਧਿਕਾਰੀ ਨੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਇਹਨਾਂ ਅਧਿਆਪਕਾਂ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ 1951 ਅਧੀਨ ਕਾਰਵਾਈ ਕਰਨ ਲਈ ਲਿਖਿਆ ਹੈ। ਇਹਨਾਂ ਵਿੱਚ ਅਧਿਆਪਕ ਸ਼ਕਤੀ ਸੁਮਨ, ਵਿਕਾਸ ਕੁਮਾਰ, ਰਾਜੀਵ ਕੁਮਾਰ, ਸਤਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਰਾਜ ਸਿੰਘ, ਰੁਪਿੰਦਰ ਸਿੰਘ, ਰਵਿੰਦਰਜੀਤ ਸਿੰਘ ਅਤੇ ਕਾਬਲ ਸਿੰਘ ਦੇ ਨਾਮ ਸ਼ਾਮਿਲ ਹਨ।
Leave a Reply