ਸ਼ਾਮ 8 ਵਜੇ ਤਕ ਹਰਿਆਣਾ ਵਿਚ ਰਿਕਾਰਡ ਹੋਈ ਲਗਭਗ 65 ਫੀਸਦੀ ਵੋਟਿੰਗ
ਕਰਨਾਲ ਵਿਧਾਨਸਭਾ ਜਿਮਨੀ ਚੋਣ ਸੀਟ ‘ਤੇ ਹੋਇਆ 57.8 ਫੀਸਦੀ ਚੋਣ
ਚੰਡੀਗੜ੍ਹ, 25 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 10 ਲੋਕਸਭਾ ਅਤੇ ਕਰਨਾਲ ਵਿਧਾਨਸਭਾ ਸੀਟ ਲਈ ਚੋਣ ਸ਼ਾਂਤੀਪੂਰਨ ਰਿਹਾ ਅਤੇ ਹਰਿਆਣਾ ਵਿਚ ਲੋਕਸਭਹ ਆਮ ਚੋਣ, 2024 ਵਿਚ ਲਗਭਗ 65 ਫੀਸਦੀ ਵੋਟਿੰਗ ਹੋਈ। ਇਸ ਤੋਂ -ੲਲਾਵਾ, ਕਰਨਾਲ ਵਿਧਾਨਸਭਾ ਸੀਟ ‘ਤੇ 57.8 ਫੀਸਦੀ ਵੋਟਿੰਗ ਹੋਈ। ਖਬਰ ਲਿਖੇ ੧ਾਣ ਤਕ ਚੋਣ ਡਾਟਾ ਅਪਡੇਟ ਕਰਨ ਦਾ ਕੰਮ ਜਾਰੀ ਹੈ, ਜਿਸ ਤੋਂ ਚੋਣ ਫੀਸਦੀ ਵੱਧਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਦਸਿਆ ਕਿ ਸ਼ਾਮ 8 ਵਜੇ ਤਕਸਿਰਸਾ ਸੰਸਦੀ ਖੇਤਰ ਵਿਚ ਸੱਭ ਤੋਂ ਵੱਧ 69 ਫੀਸਦੀ ਵੋਟਿੰਗ ਹੋਈ। ਇਸ ਦੇ ਬਾਅਦ ਅੰਬਾਲਾ ਲੋਕਸਭਾ ਖੇਤਰ ਵਿਚ 66.9 ਫੀਸਦੀ ਅਤੇ ਕੁਰੂਕਸ਼ੇਤਰ ਵਿਚ 66.2 ਫੀਸਦੀ ਵੋਟਿੰਗ ਹੋਈ। ਇਸ ਤਰ੍ਹਾ, ਫਰੀਦਾਬਾਦ ਵਿਚ 59.7 ਫੀਸਦੀ, ਹਿਸਾਰ ਵਿਚ 64.6 ਫੀਸਦੀ, ਸੋਨੀਪਤ ਵਿਚ 62.2 ਫੀਸਦੀ, ਰੋਹਤਕ ਵਿਚ 64.5 ਫੀਸਦੀ, ਭਿਵਾਨੀ -ਮਹੇਂਦਰਗੜਨ੍ਹ ਵਿਚ 63.2 ਫੀਸਦੀ, ਕਰਨਾਲ ਵਿਚ 63.2 ਫੀਸਦੀ ਅਤੇ ਗੁੜਗਾਂਓ ਵਿਚ 60.6 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਉਨ੍ਹਾਂ ਨੇ ਦਸਿਆ ਕਿ ਸ਼ਾਮ 6 ਵਜੇ ਤਕ ਚੋਣ ਦਾ ਸਮੇਂ ਸੀ ਅਤੇ ਜੋ ਵੋਟਰ ਸ਼ਾਮ 6:00 ਵਜੇ ਤਕ ਲਾਇਨ ਵਿਚ ਲੱਗੇ ਗਏ, ਵੁਸ ਦਾ ਵੋਟ ਪੁਆਇਆ ਗਿਆ।
ਸੂਬੇ ਵਿਚ ਬਣਾਏ ਗਏ ਸਨ 20,031 ਚੋਣ ਕੇਂਦਰ, 96 ਹਜਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ ਨੇ ਦਿੱਤੀ ਪੋਲਿੰਗ ਡਿਊਟੀ
ਸ੍ਰੀ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਸਨ। ਇੰਨ੍ਹਾਂ ਵਿਚ 19,812 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸ਼ਾਮਿਲ ਹਨ। ਸ਼ਹਿਰੀ ਖੇਤਰਾਂ ਵਿਚ 5,470 ਅਤੇ ਪੇਂਡੂ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਸਨ। ਉਨ੍ਹਾਂ ਨੇ ਦਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਸਨ। 99 ਚੋਣ ਕੇਂਦਰ ਮਹਿਲਾ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਗਏ। ਇਸ ਤੋਂ ਇਲਾਵਾ, 96 ਚੋਣ ਕੇਂਦਰ ‘ਤੇ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ ‘ਤੇ ਦਿਵਆਂਗ ਕਰਮਚਾਰੀ ਡਿਊਟੀ ‘ਤੇ ਰਹੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜਰੂਰੀ ਇੰਤਜਾਮ ਕੀਤੇ ਗਏ ਸਨ, ਤਾਂ ਜੋ ਵੋਟਰਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਨੇ ਦਸਿਆ ਕਿ ਰਿਟਰਨਿੰਗ ਅਧਿਕਾਰੀਆਂ ਤੋਂ ਇਲਾਵਾ ਲਗਭਗ 96 ਹਜਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ (ਸੁਰੱਖਿਆ ਫੋਰਸਾਂ ਨੂੰ ਛੱਡ ਕੇ) ਚੋਣ ਕੇਂਦਰਾਂ ਵਿਚ ਡਿਊਟੀ ‘ਤੇ ਰਹੇ। ਇਸ ਤੋਂ ਇਲਾਵਾ, ਫਲਾਇਗ ਦਸਤੇ, ਆਬਜਰਵਰ ਦੇ ਨਾਲ ਮਾਈਕਰੋ ਆਬਜਰਵਰ ਵੱਖ-ਵੱਖ ਚੋਣ ਕੇਂਦਰਾਂ ‘ਤੇ ਮੌਜੂਦ ਰਹੇ।
ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣ ਕੇਂਦਰਾਂ ‘ਤੇ ਵੈਬਕਾਸਟਿੰਗ ਰਾਹੀਂ ਨਿਗਰਾਨੀ ਕੀਤੀ ਗਈ ਤਾਂ ਜੋ ਕੋਈ ਵੀ ਅਸਮਾਜਿਕ ਤੱਤ ਕਿਸੇ ਵੀ ਤਰ੍ਹਾ ਦੀ ਗਲਤ ਗਤੀਵਿਧੀ ਨਾ ਕਰ ਸਕੇ। ਨਤੀਜੇ ਵਜੋ ਰਾਜ ਵਿਚ ਚੋਣ ਸ਼ਾਂਤੀਪੂਰਨ ਰਹੇ।
ਸਟਰਾਂਗ ਰੂਮ ਦੇ ਬਾਹਰ ਕੇਂਦਰੀ ਾਅਰਮਡ ਪੁਲਿਸ ਫੋਰਸ ਰਹਿਣਗੇ ਤੈਨਾਤ, ਕਮਰਿਆਂ ਦੇ ਅੰਦਰ ਸੀਸੀਟੀਵੀ ਕੈਮਰਿਆਂ ਨਾਲ ਰਹੇਗੀ ਪੈਨੀ ਨਜਰ
ਚੰਡੀਗੜ੍ਹ, 25 ਮਈ – ਹਰਿਆਣਾ ਵਿਚ ਸ਼ਨੀਵਾਰ ਨੂੰ ਚੋਣ ਹੋਣ ਦੇ ਬਾਅਦ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੁੰ ਸੁਰੱਖਿਅਤ ਰੱਖਣ ਲਈ ਕੁੱਲ 91 ਸਟ੍ਰਾਂਗ ਰੂਮ ਬਣਾਏ ਗਏ ਹਨ। ਇੰਨ੍ਹਾਂ ਵਿਚ 10 ਲੋਕਸਭਾ ਖੇਤਰਾਂ ਲਈ 90 ਸਟ੍ਰਾਂਗ ਰੂਮ ਅਤੇ ਇਕ ਸਟ੍ਰਾਂਗ ਰੂਮ ਕਰਨਾਲ ਜਿਮਨੀ ਚੋਣ ਲਈ ਬਣਾਇਆ ਗਿਆ ਹੈ। ਸੁਰੱਖਿਆ ਦੇ ਮੱਦੇਨਜਰ ਸਟ੍ਰਾਂਗ ਰੂਮ ਦੇ ਬਾਹਰ ਕੇਂਦਰ ਾਅਰਮਡ ਪੁਲਿਸ ਫੋਰਸ ਤੈਨਾਤ ਰਹਿਣਗੇ ਅਤੇ ਕਮਰਿਆਂ ਦੇ ਅੰਦਰ ਸੀਸੀਟੀਵੀ ਕੈਮਰਿਆਂ ਨਾਲ ਪੈਨੀ ਨਜਰ ਰਹੇਗੀ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੂਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹੀ ਸਟ੍ਰਾਂਗ ਰੂਮ ਤਿਆਰ ਕੀਤੇ ਗਏ ਹਨ। ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਿਟਰਨਿੰਗ ਅਧਿਕਾਰੀ 3 ਵਾਰ ਸਟ੍ਰਾਂਗ ਰੂਮ ਦਾ ਵਿਜਿਟ ਕਰੇਗਾ। ਸਟ੍ਰਾਂਗ ਰੂਮ ਵਿਚ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੁੰ ਰੱਖਣ ਅਤੇ ਕਮਰੇ ਨੂੰ ਸੀਲ ਕਰਨ ਦੀ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਰੂਮ ਦਾ ਸਿਰਫ ਇਕ ਹੀ ਦਰਵਾਜਾ ਹੋਵੇਗਾ। ਜੇਕਰ ਸਟ੍ਰਾਂਗ ਰੂਮ ਵਿਚ ਇਕ ਤੋਂ ਵੱਧ ਦਰਵਾਜੇ ਹਨ ਤਾਂ ਇਕ ਦਰਵਾਜੇ ਨੁੰ ਛੱਡ ਕੇ ਬਾਕੀ ਸਾਰੇ ਦਰਵਾਜਿਆਂ ਅਤੇ ਤਾਕੀਆਂ ਨੂੰ ਸੀਲ ਕਰ ਦਿੱਤਾ ਜਾਵੇਗਾ। ਰੂਮ ਨੂੰ ਡਬਲ ਲਾਕ ਕੀਤਾ ਜਾਵੇਗਾ। ਸਟ੍ਰਾਂਗ ਰੂਮ ਦਾ ਥ੍ਰੀ -ਟਾਇਰ ਸਿਕਓਰਿਟੀ ਸਿਸਟਮ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਜਾਂ ਉਨ੍ਹਾਂ ਦੇ ਚੋਣਾਵੀ ਏਜੰਟਾਂ ਦੇ ਲਈ ਸਟ੍ਰਾਂਗ ਰੂਮ ਦੇ ਬਾਹਰ ਪਖਾਨੇ, ਪੀਣ ਦਾ ਪਾਣੀ ਅਤੇ ਸ਼ੈਡ ਦੀ ਸਹੂਲਤ ਮਹੁਇਆ ਕਰਵਾਈ ਜਾਵੇਗੀ। ਸਟ੍ਰਾਂਗ ਰੂਮ ਦੇ ਪਰਿਸਰ ਤਕ ਆਉਣ ਅਤੇ ਜਾਣ ਵਾਲਿਆਂ ਲਈ ਲਾਗ ਬੁੱਕ ਲਗਾਈ ਜਾਵੇਗੀ, ਜਿਸ ਵਿਚ ਉਨ੍ਹਾਂ ਦੀ ਸਥਿਤੀ ਦਰਜ ਕੀਤੀ ਜਾਵੇਗੀ। ਲੋਗ ਬੁੱਕ ਨੂੰ ਰਿਟਰਿਨਿੰਗ ਅਧਿਕਾਰੀ ਜਾਂ ਜਿਲ੍ਹਾ ਚੋਣ ਅਧਿਕਾਰੀ ਆਪਣੀ ਦੇਖਰੇਖ ਵਿਚ ਰੱਖੇਗਾ।
ਪਰੂਫ ਪ੍ਰਬੰਧਨ ਪ੍ਰਣਾਲੀ ਤਿਆਰ, ਹੁਣ ਮੁਕਦਮੇ ਨਾਲ ਸਬੰਧਿਤ ਵੀਡੀਓਜ ਆਦਿ ਨੂੰ ਹਰਿਆਣਾ ਪੁਲਿਸ ਦੇ ਸਰਵਰ ‘ਤੇ ਅਪਲੋਡ ਕਰਨ ਦੀ ਹੋਵੇਗੀ ਸਹੂਲਤ
ਚੰਡੀਗੜ੍ਹ, 25 ਮਈ – ਹਰਿਆਣਾ ਪੁਲਿਸ ਦੀ ਸੀਸੀਟੀਐਨਐਸ ਪ੍ਰਣਾਲੀ ਤਿੰਨ ਵੇਂ ਕਾਨੂੰਨਾਂ ਵਿਚ ਹੋਏ ਬਦਲਾਅ ਦੇ ਹਿਸਾਬ ਨਾਲ ਪੂਰੀ ਤਰ੍ਹਾ ਨਾਲ ਤਿਆਰ ਹੋ ਗਈ ਹੈ। ਹਰਿਆਣਾ ਵਿਚ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਸੀਟੀਐਨਐਸ ਪ੍ਰਣਾਲੀ ਦੇ ਤਕਨੀਕੀ ਪਹਿਲੂਆਂ ਵਿਚ ਜਰੂਰ ਬਦਲਾਅ ਕੀਤੇ ਗਏ ਹਨ ਤਾਂ ਜੋ ਇੰਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਇਹ ਜਾਣਕਾਰੀ ਅੱਜ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਸੀਸੀਟੀਐਨਐਸ ਪ੍ਰਣਾਲੀ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਵਿਚ ਰਾਜ ਅਪਰਾਧ ਰਿਕਾਰਡ ਬਿਊਰੋ ਦੇ ਡਾਇਰੈਕਟਰ ਓ ਪੀ ਸਿੰਘ ਨੇ ਦਸਿਆ ਕਿ ਸੀਸੀਟੀਐਨਐਸ ਪ੍ਰਣਾਲੀ ਨੂੰ ਨਵੇਂ ਕਾਨੂੰਨਾਂ ਦੇ ਨਾਲ ਤਾਲਮੇਲ ਕਰ ਕੇ ਇਕ ਵਿਵਸਥਾ ਤਿਆਰ ਕੀਤੀ ਗਈ ਹੈ ਤਾਂ ਜੋ ਭਵਿੱਖ ਵਿਚ ਨਵੇਂ ਕਾਨੂੰਨਾਂ ਦੇ ਅਨੁਰੂਪ ਪ੍ਰਭਾਵੀ ਢੰਗ ਨਾਲ ਕੰਮ ਕੀਤਾ ਜਾ ਸਕੇ। ਇਸੀ ਲੜੀ ਵਿਚ ਹਰਿਆਣਾ ਪੁਲਿਸ ਵੱਲੋਂ ਪਰੂਫ ਪ੍ਰਬੰਧਨ ਪ੍ਰਣਾਲੀ ਵੀ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਖੋਜ ਅਧਿਕਾਰੀਆਂ ਵੱਲੋਂ ਆਨਲਾਇਨ ਰਾਹੀਂ ਮੁਕਦਮੇ ਨਾਲ ਸਬੰਧਿਤ ਵੀਡੀਓਜ ਪੀੜਤ ਅਤੇ ਦੋਸ਼ੀਆਂ ਦੇ ਬਿਆਨ, ਸੀਲ ਕੀਤੇ ਗਏ ਸਮਾਨ ਦੀ ਵੀਡੀਓ ਜਾਂਚ, ਰਿਪੋਰਟ ਅਤੇ ਸਰਚ ਐਂਡ ੀਜਰ ਆਦਿ ਸਬੰਧੀ ਵੀਡੀਓਜ ਇਲੈਕਟ੍ਰੋਨਿਕ ਸਰੋਤ ਨਾਲ ਸਰਵਰ ‘ਤੇ ਅਪਲੋਡ ਕੀਤੀ ਜਾ ਸਕੇਗੀ। 1 ਜੁਲਾਈ, 2024 ਤੋਂ ਲਾਗੂ ਹੋਣ ਵਾਲੇ ਇੰਨ੍ਹਾਂ ਤਿੰਨ ਨਵੇਂ ਕਾਨੂੰਨਾਂ ਵਿਚ ਵੀ ਇਸ ਦਾ ਵਰਨਣ ਕਰਦੇ ਹੋਏ ਇਸ ਨੂੰ ਜਰੂਰੀ ਕੀਤਾ ਗਿਆ ਹੈ।
ਪੀਐਸ (ਪੁਲਿਸ ਸਟੇਸ਼ਨ) ਲੋਕੇਟਰ ਦੀ ਸਹੂਲਤ ਵੀ ਹੋਵੇਗੀ ਉਪਲਬਧ
ਐਸਸੀਆਰਬੀ ਦੀ ਪੁਲਿਸ ਸੁਪਰਡੈਂਟ ਨਿਕਿਤਾ ਗਹਿਲੋਤ ਨੇ ਦਸਿਆ ਕਿ ਆਮਜਨਤਾ ਦੀ ਸਹੂਲਤ ਲਈ ਪੀਐਸ ਲੋਕੇਟਰ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਆਮਜਨਤਾ ਹਰਿਆਣਾ ਪੁਲਿਸ ਦੇ ਸੀਸੀਟੀਐਨਐਸ ਅਤੇ ਹਰ ਸਮੇਂ ਪੋਰਟਲ ‘ਤੇ ਉਪਲਬਧ ਆਨਲਾਇਨ ਰਾਹੀਂ ਜਾਣ ਵਾਲੇ ਸਹੂਲਤਾਂ ਤੇ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਪੁਲਿਸ ਥਾਨੇ ਦਾ ਆਸਾਨੀ ਨਾਲ ਪਤਾ ਲਗਾ ਸਕਣਗੇ। ਇਸ ਤੋਂ ਲੋਕਾਂ ਨੂੰ ਇਹ ਜਾਨਣ ਵਿਚ ਆਸਾਨੀ ਹੋਵੇਗੀ ਕਿ ਮਾਮਲਾ ਕਿਹੜੇ ਪੁਲਿਸ ਥਾਨੇ ਤੋਂ ਸਬੰਧਿਤ ਹੈ।
ਐਫਆਈਆਰ ਸਮੇਤ ਹੋਰ ਕੰਮ ਦੇ ਲਈ ਵਾਇਸ ਟੂ ਟੈਕਸਟਰ ਸਹੂਲਤ
ਹਰਿਆਣਾ ਪੁਲਿਸ ਵੱਲੋਂ ਹੁਣ ਖੋਜ ਅਧਿਕਾਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਅਜਿਹੀ ਵਿਵਸਥਾ ਵਿਕਸਿਤ ਕੀਤੀ ਗਈ ਹੈ ਜਿਸ ਵਿਚ ਖੋਜ ਅਧਿਕਾਰੀ ਨੂੰ ਹੁਣ ਆਪਣੇ ਰੋਜਮਰਾ ਦੇ ਕੰਮ ਜਿਵੇਂ ਕੇਸ ਡੇਅਰੀ, ਐਫਆਈਆਰ ਅਤੇ ਬਿਆਨ ਦਰਜ ਕਰਨ ਆਦਿ ਦੀ ਕਾਪੀ ਨੁੰ ਟਾਇਪ ਨਹੀਂ ਕਰਨਾ ਪਵੇਗਾ ਅਤੇ ਹੁਣ ਉਨ੍ਹਾਂ ਨੁੰ ਵਾਇਸ ਟੂ ਟੈਕਸਟ ਦੀੀ ਸਹੂਲਤ ਹੋਵੇਗੀ। ਹੁਣ ਖੋਜ ਅਧਿਕਾਰੀ ਬੋਲ ਕੇ ਵੀ ਜਰੂਰੀ ਦਸਤਾਵੇਜਾਂ ਨੁੰ ਟਾਇਪ ਕਰ ਸਕਣਗੇ। ਹਿਸ ਤੋਂ ਉਨ੍ਹਾਂ ਦੀ ਕੰਮ ਸਮਰੱਥਾ ਵਧੇਗੀ ਅਤੇ ਉਨ੍ਹਾਂ ਨੂੰ ਕੰਮ ਦੌਰਾਨ ਵੱਡੇ ਪੈਮਾਨੇ ‘ਤੇ ਲਾਭ ਹੋਵੇਗਾ।
ਵਾਹਨ ਚੋਰੀ ਦੀ ਐਫਆਈਆਰ ਹੋਵੇਗੀ ਆਨਲਾਇਨ
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਨਾਗਰਿਕਾਂ ਨੂੰ ਹੁਣ ਵਾਹਨ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਦੇ ਲਈ ਪੁਲਿਸ ਥਾਨਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਹੁਣ ਵਿਅਕਤੀ ਵਾਹਨ ਚੋਰੀ ਆਦਿ ਦੀ ਸ਼ਿਕਾਇਤਾਂ ਹਰਿਆਣਾ ਪੁਲਿਸ ਦੀ ਵੈਬਸਾਇਟ ‘ਤੇ ਜਾ ਕੇ ਦਰਜ ਕਵਰਾ ਸਕਦੇ ਹਨ। ਇਸ ਨਾ ਜਿੱਥੇ ਇਕ ਪਾਸੇ ਲੋਕਾਂ ਨੁੰ ਵਿਅਰਥ ਦੀ ਨੱਠਭੱਜ ਨਾਲ ਛੁਟਕਾਰਾ ਮਿੇਗਾ, ਉੱਥੇ ੂਿਜੇ ਪਾਸੇ ਥਾਨਿਆਂ ‘ਤੇ ਵੀ ਇਸ ਤਰ੍ਹਾ ਦੀ ਸ਼ਿਕਾਇਤਾਂ ਦਾ ਦਬਾਅ ਘੱਟ ਹੋਵੇਗਾ।
ਈ-ਹਸਤਾਖਰ ਦੀ ਹੋਵੇਗੀ ਸਹੂਲਤ, ਕੋਟਰ ਵਿਚ ਜਾਵੇਗਾ ਇਲੈਕਟ੍ਰੋਨਿਕ ਚਾਲਾਨ
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਹਰਿਆਣਾ ਪੁਲਿਸ ਨੇ ਸੀਸੀਟੀਐਨਐਸ ਪ੍ਰਣਾਲੀ ਨੁੰ ਅਪਗ੍ਰੇਡ ਕਰਦੇ ਹੋਏ ਇਸ ਵਿਚ ਈ-ਹਸਤਾਖਰ ਦੀ ਸਹੂਲਤ ਨੂੰ ਵੀ ਸ਼ਾਮਿਲ ਕੀਤਾ ਹੈ। ਹੁਣ ਅਧਿਕਾਰੀ ਇਲੈਕਟ੍ਰੋਨਿਕ ਰਾਹੀਂ ਵੀ ਜਰੂਰੀ ਦਸਤਾਵੇਜ ‘ਤੇ ਹਸਤਾਖਰ ਕਰ ਸਕਣਗੇ। ਇਸ ਦੇ ਨਾਲ ਹੀ ਹੁਣ ਥਾਨਿਆਂ ਤੋਂ ਕੋਰਟ ਵਿਚ ਚਾਲਾਨ ਇਲੈਕਟ੍ਰੋਨਿਕ ਸਰੋਤ ਨਾਲ ਭੇਜਣ ਦੀ ਸਹੂਨਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਮੁਕਦਮਿਆਂ ਦੇ ਲਈਕ ੋਰਟ ਵਿਚ ਜਾਣ ਵਾਲਾ ਚਾਲਾਨ ਇਲੈਕਟ੍ਰੋਨਿਕ ਸਰੋਤ ਨਾਲ ਵੀ ਉਪਲਬਧ ਕਰਵਾਉਣ ਦੀ ਸੲੁਲਤ ਹੋਵੇਗੀ।
ਥਾਨਿਆਂ ਦੇ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ
ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਪੁਲਿਸ ਵੱਲੋਂ ਪੁਲਿਸ ਥਾਨਿਆਂ ਵਿਚ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕਰਨ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ । ਇੱਥੇ ਕਪਿਊਟਰ ਆਦਿ ਦੀ ਗਿਣਤੀ ਨੁੰ ਵਧਾਉਣ ਦੇ ਨਾਲ-ਨਾਲ ਹੋਰ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇੰਟਰਨੈਟ ਦੀ ਸਪੀਡ ਵਧਾਉਣ ਨੂੰ ਲੈ ਕੇ ਵੀ ਮੀਟਿੰਗ ਵਿਚ ਵਿਚਾਰ-ਵਟਾਂਦਰਾਂ ਕੀਤਾ ਗਿਆ।
ਲਰਨਿੰਗ ਮੈਨੇਜਮੈਂਟ ਸਿਸਟਮ ਰਾਹੀਂ ਸਿਖਲਾਈ
ਸ੍ਰੀ ਕਪੂਰ ਨੇ ਕਿਹਾ ਕਿ ਸੀਸੀਟੀਐਨਐਸ ਪ੍ਰਣਾਲੀ ਵਿਚ ਕੀਤੇ ਗਏ ਇੰਨ੍ਹਾਂ ਬਦਲਾਆਂ ਨੁੰ ਲੈ ਕੇ ਪੁਲਿਸ ਥਾਨਿਆਂ ਵਿਚ ਕੰਮ ਕਰ ਰਹੇ ਖੋਜ ਅਧਿਕਾਰੀਆਂ ਦਾ ਸਿਖਲਾਈ ਕਰਵਾਇਆ ਜਾਣਾ ਜਰੂਰੀ ਹੈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਲਰਨਿੰਗ ਮੈਨੇਜਮੈਂਟ ਸਿਸਟਮ ਦਾ ਇਸਤੇਮਾਲ ਕਰਦੇ ਹੋਏ ਇਸ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਿਖਲਾਈ ਕਰਵਾਉਣ ਤਾਂ ਜੋ ਉਹ ਇਸ ਪ੍ਰਣਾਲੀ ਨਾਲ ਠੀਕ ਤਰ੍ਹਾ ਨਾਲ ਜਾਣੂੰ ਹੋ ਜਾਣ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਕੰਮ ਦੇ ਦੌਰਾਨ ਕਿਸੇ ਤਰ੍ਹਾ ਦੀ ਸਮਸਿਆ ਨਾ ਆਵੇ।
Leave a Reply