ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵੱਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਕਨਵੈਨਸ਼ਨ 

ਸੁਨਾਮ ਉੱਧਮ ਸਿੰਘ ਵਾਲਾ, 25 ਮਈ, 2024: ਦੇਸ਼ ਦੀ ਪ੍ਰਮੁੱਖ ਇਨਕਲਾਬੀ ਕਮਿਊਨਿਸਟ ਪਾਰਟੀ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਨੇ ਅੱਜ ਇੱਥੇ ਜ਼ਿਲ੍ਹਾ ਪੱਧਰੀ ਇਕੱਤਰਤਾ ਕਰਕੇ ਐਲਾਨ ਕੀਤਾ ਕਿ ਭਾਜਪਾ ਦੇ ਫਿਰਕੂ ਫਾਸ਼ੀਵਾਦੀ ਅਜੰਡੇ ਨੂੰ ਹਰਾਉਣ ਲਈ ਸੰਗਰੂਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਡਟਵੀਂ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ।
ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਕੀਤੀ ਗਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ, ਜ਼ਿਲ੍ਹਾ ਸਕੱਤਰ ਗੋਬਿੰਦ ਸਿੰਘ ਛਾਜਲੀ ਤੇ ਸੂਬਾ ਆਗੂ ਹਰਭਗਵਾਨ ਭੀਖੀ ਤੇ ਕਨਵੈਨਸ਼ਨ ਚ ਵਿਸ਼ੇਸ਼ ਤੌਰ ਤੇ ਪਹੁੰਚੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਜਿਵੇਂ ਦਲਿਤਾਂ, ਘੱਟ ਗਿਣਤੀਆਂ, ਔਰਤਾਂ, ਕੌਮੀਅਤ ਖਿਲਾਫ ਮੋਦੀ ਨੇ ਜਿਸ ਪੱਧਰ ਤੇ ਫੈਸਲੇ ਲਏ ਹਨ ਤੇ ਜਮਹੂਰੀਅਤ ਤੇ ਫੈਡਰਲ ਢਾਂਚੇ ਤੇ ਸੰਵਿਧਾਨ ਦਾ ਕਤਲੇਆਮ ਕੀਤਾ ਹੈ ਉਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਕਿ ਬੇਸ਼ੱਕ ਕਾਂਗਰਸ ਪਾਰਟੀ ਨਾਲ ਬਹੁਤ ਸਾਰੇ ਮੱਤਭੇਦ ਹਨ ਪਰ ਕਾਂਗਰਸ ਤੇ ਭਾਜਪਾ ਨੂੰ ਇੱਕੋ ਤੱਕੜੀ ਚ ਨਹੀਂ ਤੋਲਿਆ ਜਾ ਸਕਦਾ। ਕਿਉਂ ਕਿ ਜਿੱਥੇ ਭਾਜਪਾ ਅਜ਼ਾਦੀ ਅੰਦੋਲਨ ਦੀ ਗਦਾਰ ਹੈ ਉੱਥੇ ਕਾਂਗਰਸ ਅਜ਼ਾਦੀ ਲਈ ਲੜੀ ਹੈ ਬੇਸ਼ੱਕ ਕਾਂਗਰਸ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਸੋਚੀ ਸਮਝੀ ਸਾਜ਼ਿਸ਼ ਤਹਿਤ ਉਲਟ ਭੁਗਤੀ ਹੈ।
ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਸੰਸਦ ਚ ਕਿਰਤੀ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ।
ਅੱਜ ਦੀ ਕਨਵੈਨਸ਼ਨ ਨੂੰ ਘੁਮੰਡ ਸਿੰਘ ਖਾਲਸਾ, ਧਰਮਪਾਲ ਸੁਨਾਮ, ਮਨਜੀਤ ਕੌਰ ਆਲੋਅਰਖ, ਸੰਤੋਸ਼ ਰਾਣੀ ਦਿੜ੍ਹਬਾ, ਕਰਮਜੀਤ ਕੌਰ ਸੁਨਾਮ, ਬਿੱਟੂ ਖੋਖਰ, ਮੇਲਾ ਸਿੰਘ ਉਗਰਾਹਾਂ, ਹਰਦੇਵ ਸਿੰਘ ਹੰਜਰਾ, ਜਸਵੀਰ ਸਿੰਘ ਆਦਿ ਨੇ ਕਿਹਾ ਕਿ ਕਿ ਮੋਦੀ ਨੂੰ ਹਰਾਉਣ ਲਈ ਲਿਬਰੇਸ਼ਨ ਡਟਕੇ  ਮੈਦਾਨ ਵਿੱਚ ਹੈ।

Leave a Reply

Your email address will not be published.


*