ਪੰਜਾਬ ਦੀ ਜੰਮਪਲ *ਦਸਤਾਰਧਾਰੀ ਸਿੱਖ ਬੱਚੀ ਨੇ ਕੋਲੰਬੀਆ ਯੂਨੀਵਰਸਿਟੀ, ਨਿਊਯਾਰਕ, ਅਮਰੀਕਾ ਦੀ ਕਨਵੋਕੇਸ਼ਨ ਸਮੇਂ ਲੈਕਚਰ* ਕਰ ਕੇ ਇਕ ਇਤਿਹਾਸ ਰਚ ਦਿੱਤਾ ਹੈ ।

ਲੁਧਿਆਣਾ : ( ਵਿਜੇ ਭਾਂਬਰੀ ) *ਲੁਧਿਆਣੇ ਦੀ ਜਲਨਿਧਿ ਕੌਰ* ਨੂੰ ਅਰਥ ਸ਼ਾਸਤਰ ਅਤੇ ਵਿਦਿਆ ਦੇ ਖੇਤਰ ਵਿੱਚ ਪੀ ਐਚ ਡੀ ਦੀ ਡਿਗਰੀ ਮਿਲੀ । ਨਾਲ ਹੀ ਉਸਨੇ  ਕਨਵੋਕੇਸ਼ਨ ਸਮੇਂ ਮਾਰਚ ਦੀ ਅਗਵਾਈ ਕੀਤੀ ਅਤੇ ਵਿਦਿਆਰਥੀ ਬੁਲਾਰੇ ਵਜੋਂ ਲੈਕਚਰ ਕੀਤਾ।
ਡਾਕਟਰ ਜਲਨਿਧਿ ਕੌਰ ਦੀ ਪੀਐਚਡੀ ਦੀ *ਖੋਜ ਦਾ ਵਿਸ਼ਵ ਬੈਂਕ ਨੇ ਵੀ ਜ਼ਿਕਰ* ਕੀਤਾ ਹੈ । ਇਹ ਖੋਜ ਅਧਿਆਪਕਾਂ ਦੀ ਸੋਚ ਬਦਲਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਪੈਂਦੇ ਚੰਗੇ ਨਤੀਜਿਆਂ ਬਾਰੇ ਹੈ। ਜਲਨਿਧਿ ਕੌਰ ਨੇ ਇਹ ਖੋਜ *ਕਲਗੀਧਰ ਟਰਸਟ, ਬੜੂ ਸਾਹਿਬ ਵੱਲੋਂ ਚਲਾਈਆਂ ਜਾ ਰਹੀਆਂ 83 ਅਕਾਲ ਅਕੈਡਮੀਆਂ*  ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੇ ਕੀਤੀ ਹੈ।  ਵਰਣਨ ਯੋਗ ਹੈ ਕਿ ਸੰਨ 1905 ਵਿੱਚ *ਸ੍ਰੀਮਾਨ ਸੰਤ ਤੇਜਾ ਸਿੰਘ ਜੀ* ਨੇ ਵੀ ਕੋਲੰਬੀਆ ਯੂਨੀਵਰਸਿਟੀ ਵਿੱਚ ਕੁਝ ਸਮਾਂ ਪੜ੍ਹਾਈ ਕੀਤੀ।
ਇਸ ਤੋਂ ਪਹਿਲਾਂ ਜਲਨਿਧਿ ਕੌਰ ਨੇ ਵਿਸ਼ਵ ਪ੍ਰਸਿੱਧ *ਰੋਡਸ ਸਕਾਲਰਸ਼ਿਪ ਰਾਹੀਂ ਆਕਸਫੋਰਡ ਯੂਨੀਵਰਸਿਟੀ* ਤੋਂ ਐਮ ਫਿਲ ਦੀ ਡਿਗਰੀ ਹਾਸਲ ਕੀਤੀ ਸੀ।
ਜਲਨਿਧਿ ਕੌਰ ਇਹ ਖੋਜ ਗਲਾਸਗੋ, ਟੋਕੀਓ, ਨੋਰਵੇ ਤੋਂ ਇਲਾਵਾ ਸ਼ਿਕਾਗੋ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਵਿਖੇ ਵੀ ਪੇਸ਼ ਕਰ ਚੁੱਕੇ ਹਨ।
ਵਾਹਿਗੁਰੂ ਜੀ ਕੀ ਫਤਿਹ ਨਾਲ ਆਰੰਭ ਕੀਤੇ ਲੈਕਚਰ ਵਿੱਚ ਡਾਕਟਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ *ਵਿਦਿਆ ਵੀਚਾਰੀ ਤਾਂ ਪਰਉਪਕਾਰੀ* ਦਾ ਹਵਾਲਾ ਦਿੰਦੇ ਹੋਏ ਸੰਸਾਰ ਨੂੰ ਪ੍ਰੇਰਨਾ ਕੀਤੀ ਕਿ ਵਿਦਿਆ ਰਾਹੀਂ ਲੋਕ ਭਲਾਈ ਦੇ ਕਾਰਜ ਕਰਨੇ ਜ਼ਰੂਰੀ ਹਨ।
ਜਲਨਿਧ ਕੌਰ ਆਪਣੇ ਜੀਵਨ ਸਾਥੀ ਸਰਦਾਰ ਦਿਵਜੋਤ ਸਿੰਘ ਜੋ ਕਿ ਡਿਲੋਇਟ ਵਿਖੇ ਸੀਨੀਅਰ ਮੈਨੇਜਰ ਹਨ ਅਤੇ ਤਿੰਨ ਸਾਲ ਦੀ ਬੇਟੀ ਹਾਦਰਾ ਹਦੂਰ ਕੌਰ ਸਹਿਤ ਹੁਣ ਗਲਾਸਗੋ ਯੂਨੀਵਰਸਿਟੀ ਵਿੱਖੇ ਫੈਕਲਟੀ ਵਜੋਂ ਸੇਵਾਵਾਂ ਨਿਭਾਉਣਗੇ।

Leave a Reply

Your email address will not be published.


*