ਪਾਇਲ (ਨਰਿੰਦਰ ਸਿੰਘ) ਉਪ ਪੁਲਿਸ ਕਪਤਾਨ ਪਾਇਲ ਸ਼੍ਰੀ ਨਿਖਲ ਗਰਗ ਆਈ ਪੀ ਐਸ ਨੇ ਅੱਜ ਇੱਕ ਪੱਤਰਕਾਰ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਪਿਛਲੇ ਸਾਲ 5 ਸਤਬਰ 2023 ਨੂੰ ਮੁਕੱਦਮਾ ਨੂੰਬਰ 94. ਮਿਤੀ 07/09/23 ਨੂੰ ਜੁਰਮ 302,34 ਆਈ ਪੀ ਸੀ ਥਾਣਾ ਪਾਇਲ ਵਿਖੇ ਇੱਕ ਦਰਖ਼ਾਸਤ ਸੁਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੂੰ ਪਾਇਲ ਨੇ ਦਰਖ਼ਾਸਤ ਵਿਚ ਆਪਣੀ ਪਤਨੀ ਰਣਜੀਤ ਕੌਰ ਜੋ ਕਿ ਘਰ ਵਿਚ ਇਕੱਲੀ ਸੀ ਉਸ ਦੀ ਘਰ ਦੇ ਗਰਾਉਂਡ ਵਿਚ ਬਣੇ ਬਾਥਰੂਮ ਅਗੇ ਪਈ ਖੂਨ ਨਾਲ ਲੱਥ ਪੱਥ ਸੀ ਜਿਸ ਦਾ ਕੋਈ ਕਤਲ ਕਰਕੇ ਭੱਜ ਗਿਆ ਸੀ l ਇਸ ਕਤਲ ਦੀ ਡੂੰਘਾਈ ਤੱਕ ਜਾਚ ਕਰਨ ਉਪਰੰਤ ਸੰਜੀਵ ਕੁਮਾਰ ਪੁੱਤਰ ਦਰਿਆਈ ਲਾਲ ਵਾਸੀ ਪਾਇਲ ਦੇ ਬਿਆਨਾਂ ਤੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਿੰਡ ਕੁਨੈਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੋਸ਼ਿਆਰਪੂਰ ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਨਾਮਜਦ ਕੀਤਾ l ਤਫ਼ਤੀਸ ਦੋਸ਼ੀ ਵਿਨੋਦ ਕੁਮਾਰ ਦੇ ਘਰ ਰੇਡ ਕੀਤੀ ਪਰ ਗ੍ਰਿਫਤਾਰ ਨਹੀ ਹੋਏ ਮਾਨਜੋਗ ਅਦਾਲਤ ਵਲੋਂ 26 ਅਪ੍ਰੈਲ 2024 ਨੂੰ ਦੋਸ਼ੀ ਨੂੰ ਭਾ ਗੌੜਾ ਕਰਾਰ ਕਰ ਦਿੱਤਾ ਗਿਆ ਸੀ l ਦੋਸ਼ੀ ਵਿਨੋਦ ਕੁਮਾਰ ਨੂੰ ਐਲ ਓ ਸੀ ਜਾਰੀ ਕਰਕੇ ਮਿਤੀ,11 ਮਈ 2024 ਨੂੰ ਨੇਤਾ ਜੀ ਸੁਭਾਸ ਚੰਦਰ ਬੋਸ,ਅੰਤਰ ਰਾਜੀ ਏਅਰਪੋਰਟ, ਕੁੱਲਕੁਤਾ ਵੇਸਟ ਬੰਗਾਲ ਵਿਚ ਦਾਖਲ ਹੋਣ ਤੇ ਉਥੇ ਦੇ ਏਅਰਪੋਰਟ ਆ ਥੋਰਟੀ ਵਲੋਂ ਕਾਬੂ ਕੀਤਾ ਗਿਆ ਜਿਸ ਨੂੰ ਪਾਇਲ ਪੁਲਿਸ ਦੀ ਪਾਰਟੀ ਰਾਂਹੀ ਉਕਤ ਰਾਹ ਦਾਰੀ ਰਿਮਾਂਡ ਤੇ ਮੁਕੱਦਮਾ ਦਰਜ ਤੇ ਪੁੱਛ ਗਿੱਛ ਤੋਂ ਬਾਦ 16 ਮਈ 24 ਨੂੰ ਗ੍ਰਿਫਤਾਰ ਕਰਕੇ ਦੋਸ਼ੀ ਨੂੰ ਅਦਾਲਤ ਪੇਸ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ l ਪੁਲਿਸ ਦੀ ਜਾਚ ਤੋਂ ਪਤਾ ਲਗਾ ਹੈ ਕਿ ਦੋਸ਼ੀ ਵਿਨੋਦ ਕੁਮਾਰ ਦੇ ਪਹਿਲਾ ਵੀ ਵੱਖ ਵੱਖ ਥਾਣਿਆ ਵਿਚ ਸੰਗੀਨ ਅਪਰਾਧ ਹਨ ਤੇ 10 ਮੁਕਦਮੇ ਦਰਜ ਹਨ l ਦੋਸ਼ੀ ਵਲੋਂ ਇਹ ਵੀ ਦੱਸਿਆ ਕਿ ਦੋ ਸਾਲ ਪਹਿਲਾ ਮੇਰਾ ਇਸ ਮਿਰਤਕ ਔਰਤ ਨਾਲ ਦੋਸਤੀ ਫੇਸਬੁੱਕ ਰਾਂਹੀ ਹੋਈ ਸੀ l ਪੁਲਿਸ ਵਲੋਂ ਦੋਸ਼ੀ ਤੋਂ ਹੋਰ ਵੀ ਪੁੱਛ ਗਿੱਛ ਕਰੇ ਗੀ l
Leave a Reply