ਮਾਨਸਾ ( ਡਾ.ਸੰਦੀਪ ਘੰਡ) ਸੀਵਰੇਜ ਸੰਘਰਸ਼ ਦੇ 11 ਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਵੁਆਇਸ ਆਫ਼ ਮਾਨਸਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸ਼ਹਿਰ ਦਾ ਇਹ ਗੰਭੀਰ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ਾਂ ਤੋਂ ਪਿਛੇ ਨਹੀਂ ਹਟਣਗੇ। ਅੱਜ ਭੁੱਖ ਹੜਤਾਲ ‘ਤੇ ਬੈਠਣ ਵਾਲੇ ਆਗੂਆਂ ਵਿੱਚ ਰਿਸ਼ੀ ਰਾਮ ਸ਼ਰਮਾਂ, ਗੁਰਦਿਆਲ ਸਿੰਘ,ਬਾਲਾ ਰਾਮ,ਡਾ.ਸੰਦੀਪ ਘੰਡ, ਹਰਦੀਪ ਸਿੰਘ ਸਿੱਧੂ ਸ਼ਾਮਲ ਸਨ।
ਧਰਨੇ ਦੌਰਾਨ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੌੜਾ, ਪਾਰਟੀ ਦੇ ਸਪੋਕਸਮੈਨ ਐਡਵੋਕੇਟ ਏ.ਐੱਸ.ਮਠਾੜੂ,ਯੂਥ ਆਗੂ ਗੁਰਪ੍ਰੀਤ ਸਿੰਘ ਐਡਵੋਕੇਟ, ਸਾਬਕਾ ਨਗਰ ਕੌਂਸਲ ਪ੍ਰਧਾਨ ਆਤਮਜੀਤ ਸਿੰਘ ਕਾਲਾ ਨੇ ਕਿਹਾ ਕਿ ਆਪ ਸਰਕਾਰ ਜਿਹੜੀ ਧਰਨਿਆਂ ਮੁਜ਼ਾਹਰਿਆਂ ਵਿਚ ਨਿਕਲੀ ਸੀ,ਉਹ ਸਰਕਾਰ ਹੁਣ ਸੀਵਰੇਜ ਦੇ ਗੰਭੀਰ ਮਸਲੇ ਨੂੰ ਲੈਕੇ ਭੁੱਖ ਹੜਤਾਲ ਤੇ ਬੈਠੇ ਸ਼ਹਿਰੀਆਂ ਦੀ ਸਾਰ ਲੈਣ ਦੀ ਥਾਂ ਉਨ੍ਹਾਂ ‘ਤੇ ਸਿਆਸੀ ਤੋਹਮਤਾਂ ਲਾਈਆਂ ਜਾ ਰਹੀਆਂ ਹਨ।
ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਦੇ ਕਾਬਲ ਨਹੀਂ, ਤਾਂ ਉਨ੍ਹਾਂ ਤੋਂ ਹੋਰ ਵੱਡੀਆਂ ਉਮੀਦਾਂ ਕੀ ਰੱਖੀਆਂ ਜਾ ਸਕਦੀਆਂ ਨੇ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਮਾੜੇ ਸਿਸਟਮ ਵਿਰੁੱਧ ਸ਼ੁਰੂ ਕੀਤੇ ਇਸ ਹੱਕੀ ਸੰਘਰਸ਼ ਨੂੰ ਸੀਵਰੇਜ ਦੇ ਪੱਕੇ ਹੱਲ ਤੱਕ ਜਾਰੀ ਰੱਖਿਆ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਸੀਵਰੇਜ ਦੇ ਮਾੜੇ ਸਿਸਟਮ ਨੇ ਸ਼ਹਿਰੀਆਂ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ ਗਿਣਤੀ ਦੇ ਵਾਰਡਾਂ ਦਾ ਨਹੀਂ, ਸਗੋਂ ਪੂਰੇ ਸ਼ਹਿਰ ਦੀ ਗੰਭੀਰ ਸਮੱਸਿਆ ਹੈ, ਸ਼ਹਿਰ ਦੀ ਹਰ ਗਲੀ,ਮਹੱਲੇ ‘ਚ ਸੀਵਰੇਜ ਦਾ ਮਾੜਾ ਹਾਲ ਹੈ।
ਇਸ ਮੌਕੇ ਬਲਵਿੰਦਰ ਸਿੰਘ ਕਾਕਾ,ਡਾ.ਸੰਦੀਪ ਘੰਡ, ਬਿੱਕਰ ਸਿੰਘ ਮਘਾਣੀਆ, ਸੀ.ਪੀ.ਆਈ. ਆਗੂ ਕ੍ਰਿਸ਼ਨ ਚੌਹਾਨ,ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ,ਅਧਿਆਪਕ ਆਗੂ ਬਲਜਿੰਦਰ ਜੋੜਕੀਆਂ, ਪਾਲਾ ਰਾਮ ਪਰੋਚਾ, ਮਨਜੀਤ ਸਿੰਘ ਮੀਹਾਂ,ਉਮ ਪ੍ਰਕਾਸ਼ ਸਾਬਕਾ ਪੀ.ਸੀ.ਐੱਸ. ਅਧਿਕਾਰੀ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਐਡਵੋਕੇਟ ਗੁਰਲਾਭ ਸਿੰਘ, ਸਾਬਕਾ ਐੱਮ.ਸੀ.ਜੁਗਰਾਜ ਸਿੰਘ ਰਾਜੂ ਦਰਾਕਾ,ਹਰਪਾਲ ਸਿੰਘ ਪਾਲੀ,ਰਾਜ ਜੋਸ਼ੀ, ਕੁਲਦੀਪ ਚੌਹਾਨ,ਨਰਿੰਦਰ ਸ਼ਰਮਾ, ਹਰਜੀਵਨ ਸਰਾਂ,ਜਗਸੀਰ ਢਿੱਲੋਂ , ਨਿਰੰਜਨ ਸਿੰਘ ਮਾਨ, ਆਤਮਾ ਸਿੰਘ ਪਮਾਰ,ਜੱਸੀ ਸਿੱਧੂ, ਜਰਨੈਲ ਸਿੰਘ,ਪ੍ਰਸ਼ੋਤਮ ਲਾਲ, ਐੱਸ.ਐੱਸ.ਟੇਲਰ,ਮੇਜਰ ਸਿੰਘ, ਗੁਰਵਿੰਦਰ ਸਿੰਘ ਨਿਰਵੈਰ ਕਲੱਬ ਨੇ ਵੀ ਸੰਬੋਧਨ ਕੀਤਾ।
Leave a Reply