August 17, 2026

Justice News

ਅਵਾਮ ਦੀ ਆਵਾਜ਼

ਗਨ ਪੁਆਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਚੌਥਾ ਸਾਥੀ ਗ੍ਰਿਫ਼ਤਾਰ

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ ) ਸਬ-ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਦੀ ਪੁਲਿਸ ਪਾਰਟੀ ਨੇ ਦੋਸ਼ੀ ਸਾਹਿਲ ਗੜ੍ਹਦੀਲਾ ਵਾਸੀ ਗੁੱਜਰਪੁਰਾ ਅੰਮ੍ਰਿਤਸਰ ਨੂੰ ਮੁਕੱਦਮਾਂ ਨੰਬਰ 80/24 ਜੁਰਮ ਅਸਲਾ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਦੇ ਮੁੱਖ ਸਰਗਨਾ ਪ੍ਰਦੀਪ ਕੁਮਾਰ ਨੂੰ ਇਸ ਦੇ ਦੋ ਸਾਥੀਆਂ ਨਾਲ ਕੁੱਝ ਦਿਨ ਪਹਿਲਾਂ ਕਾਬੂ ਕਰਕੇ ਇਹਨਾਂ ਪਾਸੋਂ ਤਿੰਨ 0.32 ਬੋਰ ਦੇ ਪਿਸਤੌਲ ਅਤੇ ਇੱਕ 0.315 ਦੇਸੀ ਕੱਟਾ (ਬੰਦੂਕ ਪੁਆਇੰਟ ਤੇ ਖੋਹਣ ਵਾਲਾ ਗਿਰੋਹ) ਬ੍ਰਾਮਦ ਕੀਤਾ ਗਿਆ ਸੀ। ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਗਿਣਤੀ ਹੁਣ ਕੁੱਲ ਚਾਰ ਹੋ ਗਈ ਹੈ।
 • ਇਹ ਗੱਲ ਵਰਨਯੋਗ ਹੈ ਕਿ ਗ੍ਰਿਫ਼ਤਾਰ ਦੋਸ਼ੀ ਜੁਝਾਰ ਗਿਰੋਹ ਦਾ ਮੈਂਬਰ ਹੈ।
• ਇਹ ਸਿਮਰਨਜੀਤ ਸਿੰਘ ਉਰਫ਼ ਜੁਝਾਰ ਦੁਆਰਾ ਕੌਂਸਲਰ ਅਮਰੀਕ ਸਿੰਘ ਉਰਫ਼ ਬਿੱਟਾ (ਮੁਕੱਦਮਾਂ ਨੰਬਰ 254/20 ਥਾਣਾ ਮਕਬੂਲਪੁਰਾ, ਜੁਰਮ 307 ਆਈਪੀਸੀ, ਅਤੇ ਆਰਮਜ਼ ਐਕਟ) ਦੀ ਸੁਪਾਰੀ ਕਿਲਿੰਗ (ਹੱਤਿਆ) ਦੀ ਕੋਸ਼ਿਸ਼ ਲਈ ਸਹਿਯੋਗੀ ਸੰਨੀ ਵੈਲਡਿੰਗ ਦੇ ਨਾਲ ਵੀ ਜ਼ਿੰਮੇਵਾਰ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.