August 17, 2026

Justice News

ਅਵਾਮ ਦੀ ਆਵਾਜ਼

ਭਾਜਪਾ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਸਾਬਕਾ ਵਿਧਾਇਕ ਸ੍ਰੀ ਅਰਵਿੰਦ ਖੰਨਾ ਨੂੰ ਉਮੀਦਵਾਰ ਵੱਜੋਂ ਉਤਾਰ ਦਿੱਤਾ ਗਿਆ ਹੈ।

ਭਵਾਨੀਗੜ੍ਹ ;;;;;;;; (ਮਨਦੀਪ ਕੌਰ ਮਾਝੀ) ਇਸ ਤੋਂ ਪਹਿਲਾਂ ਮੁੱਖ ਪਾਰਟੀਆਂ ਵਿੱਚੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੌਜੂਦਾ ਐਮ ਪੀ ਸ ਸਿਮਰਨਜੀਤ ਸਿੰਘ ਮਾਨ,ਆਮ ਆਦਮੀ ਪਾਰਟੀ ਦੇ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ, ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਡਾ ਮੱਖਣ ਸਿੰਘ ਬਤੌਰ ਉਮੀਦਵਾਰ ਐਲਾਨੇ ਜਾ ਚੁੱਕੇ ਹਨ।
ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਐਲਾਨ ਹੋਣ ਤੋਂ ਬਾਅਦ ਜਿੱਥੇ ਹੁਣ ਲੋਕ ਸਭਾ ਹਲਕਾ ਸੰਗਰੂਰ ਵਿੱਚ ਚੋਣ ਅਖਾੜਾ ਹੋਰ ਭਖਣਾ ਸ਼ੁਰੂ ਹੋ ਜਾਵੇਗਾ, ਉੱਥੇ ਹੀ ਹਲਕੇ  ਦੇ ਵੋਟਰਾਂ ਦੀ ਸਫਬੰਦੀ ਦੀ ਝਲਕ ਵੀ ਦਿਖਾਈ ਦੇਣ ਲੱਗ ਜਾਵੇਗੀ। ਦੇਸ਼ ਦੇ ਮਾਹੌਲ ਤੋਂ ਬਿਲਕੁੱਲ ਹਟਕੇ  ਪੰਜਾਬ ਦੇ ਮਾਹੌਲ ਵਿਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਟੇਕ ਸ਼ਹਿਰੀ ਵੋਟਰਾਂ ਉਤੇ ਹੀ ਰਹੇਗੀ। ਉਸ ਵੱਲੋਂ ਹਾਸਲ ਕੀਤੀ ਜਾਣ ਵਾਲੀ ਸ਼ਹਿਰੀ ਵੋਟ ਦਾ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਕਿਹੜੇ ਉਮੀਦਵਾਰ ਨੂੰ ਕਿੰਨਾਂ ਨੁਕਸਾਨ ਕਰਦਾ ਹੈ,ਇਹ ਤੱਥ ਕਾਫੀ ਅਹਿਮ ਰਹੇਗਾ। ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੰਜਾਬ ਸਰਕਾਰ ਦੇ ਕਈ ਵਾਅਦੇ ਅਜੇ ਤੱਕ ਪੂਰੇ ਨਾ ਹੋਣ ਕਾਰਨ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਅਤੇ ਵੋਟਾਂ ਤੇ ਵੀ ਅਸਰ ਦਿਖਾਈ ਦੇ ਸਕਦਾ ਹੈ, ਉਥੇ ਹੀ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟਣ, ਦਲਵੀਰ ਸਿੰਘ ਗੋਲਡੀ ਦਾ ਆਪ ਵਿਚ ਸ਼ਾਮਲ ਆਦਿ ਘਟਨਾਵਾਂ ਵੀ ਆਪਣਾ ਅਸਰ ਦਿਖਾਉਣਗੀਆਂ। ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਮਿਲਣ ਕਾਰਨ ਉਸ ਦੀ ਸਾਰੀ ਸਰਗਰਮੀ ਸੰਗਰੂਰ ਦੀ ਥਾਂ ਆਪਣੇ ਹਲਕੇ ਵਿੱਚ ਹੋਣ ਦਾ ਅਸਰ ਵੀ ਹੋਵੇਗਾ।  ਉਂਝ ਹੁਣ ਤੱਕ ਚੋਣ ਪ੍ਰਚਾਰ ਦੌਰਾਨ ਪੰਜਾਬ ਨਾਲ ਸਬੰਧਤ ਮਸਲਿਆਂ ਦੀ ਥਾਂ ਵਿਅਕਤੀਗਤ ਦੂਸ਼ਣਬਾਜ਼ੀ ਅਤੇ ਦਲਬਦਲੀ ਉਤੇ ਹੀ ਜ਼ੋਰ ਲਗਾਇਆ ਜਾ ਰਿਹਾ ਹੈ,ਜੋ ਕਿ ਸਾਡੇ ਸਭਨਾ ਲਈ ਨੁਕਸਾਨਦਾਇਕ ਹੈ

Leave a Reply

Your email address will not be published. Required fields are marked *

Copyright © All rights reserved. | Newsphere by AF themes.