ਪਾਇਲ (ਨਰਿੰਦਰ ਸ਼ਾਹਪੁਰ )ਇਥੋਂ ਥੋੜੀ ਦੂਰ ਪਿੰਡ ਘੁੰਗਰਾਲੀ ਰਾਜਪੂਤਾਂ ਦੀ ਹਦੂਦ ਵਿਚ ਬਣੀ ਬਾਇਓ ਗੈਸ ਫੈਕਟਰੀ ਵਿਚੋਂ ਗੰਦੀ ਬਦਬੂ ਉੱਠਦੀ ਰਹੀਂ ਹੈ। ਸਮੂਹ ਨਗਰ ਨਿਵਾਸੀ ਅਤੇ ਸੰਘਰਸ਼ ਕਮੇਟੀ ਅਗਵਾਈ ਹੇਠ ਇਲਾਕੇ ਦੇ 12 ਪਿੰਡਾਂ ਦੇ ਲੋਕਾਂ ਵਲੋਂ ਗੈਸ ਫੈਕਟਰੀ ਖਿਲਾਫ ਦਿਨ ਰਾਤ ਨੂੰ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਨੇ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਰੰਬਿਆ ਹੋਇਆਂ ਹੈ। ਜਿਹੜਾ ਕਿ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ।ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਡੱਲੇਵਾਲ, ਯੂਥ ਕਿਸਾਨ ਮੋਰਚੇ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਦਿ ਯੂਨੀਅਨਾਂ ਦੇ ਆਗੂਆਂ ਵਲੋਂ ਬਾਇਓ ਗੈਸ ਫੈਕਟਰੀ ਦੇ ਮੇਨ ਗੇਟ ਦੇ ਸਾਹਮਣੇ ਗੈਸ ਫੈਕਟਰੀ ਬੰਦ ਨੂੰ ਕਰਾਉਣ ਲਈ ਚੱਲ ਰਹੇ ਪੱਕੇ ਮੋਰਚੇ ਵਿੱਚ ਪਹੁੰਚ ਗਏ ਸਮਰਥਨ ਦਿੱਤਾ। ਜਦੋਂ ਵੀ ਇਸ ਮੋਰਚੇ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਮੁੱਖ ਆਗੂ ਕਾਮਰੇਡ ਅਵਤਾਰ ਸਿੰਘ ਭੱਟੀਆਂ ਵਲੋਂ ਇਨਕਲਾਬੀ ਗੀਤ ਗਾ ਕੇ ਧਰਨੇ ਸ਼ਾਮਿਲ ਹੋਏ ਲੋਕਾਂ ਦੇ ਮਨਾਂ ਵਿੱਚ ਜੋਸ਼ ਭਰਿਆ ਹੈ। ਜਦੋਂ ਕਿ ਵੱਖ-ਵੱਖ ਫਿਲਮਾਂ ਚ ਕੰਮ ਕਰ ਚੁੱਕੇ ਫਿਲਮੀ ਅਦਾਕਾਰ ਅਤੇ ਪੰਜਾਬੀ ਗਾਇਕ ਜਸਪਾਲ ਹੰਸ ਨੇ ਆਪਣੀ ਕਮੇਡੀ ਦੇ ਜਰੀਏ ਧਰਨੇ ਚ ਸ਼ਾਮਿਲ ਹੋਏ ਲੋਕਾਂ ਚਿਹਰਿਆਂ ਤੇ ਰੌਣਕ ਲਿਆਂਦੀ ਗਈ। ਸੰਘਰਸ਼ ਕਮੇਟੀ ਅਤੇ ਇਲਾਕੇ ਦੇ ਲੋਕਾਂ ਨੂੰ ਸ਼ਾਮਿਲ ਹੋਈਆਂ ਯੂਨੀਅਨ ਆਗੂਆਂ ਨੇ ਵਿਸ਼ਵਾਸ ਦਵਾਇਆ ਕੀ ਉਹ ਹਰ ਸਮੇਂ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਮੋਰਚੇ ਦੀ ਆਵਾਜ਼ ਬੁਲੰਦ ਕਰਨਗੇ। ਸੰਘਰਸ਼ ਕਮੇਟੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਚੱਲ ਰਹੇ ਸੰਘਰਸ਼ ਚ ਪਹੁੰਚਣ ਵਾਲੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਦੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
Leave a Reply