ਦੇਸ  ਅੰਦਰ ਇੰਡੀਆਂ ਗੱਠਜੋੜ  ਦੀ ਸਰਕਾਰ ਬਣਨ ਦਾ ਕਾਂਗਰਸੀ ਉਮੀਦਵਾਰ ਵਲੋਂ ਦਾਅਵਾ*

ਪਾਇਲ,  ( ਨਰਿੰਦਰ ਸ਼ਾਹਪੁਰ   )
ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਅੱਜ ਸਥਾਨਕ ਹਲਕੇ ਦੇ ਪਿੰਡ ਮਕਸੂਦੜਾ, ਪਿੰਡ ਬੁਆਣੀ ਕਲਾਂ ਅਤੇ ਪਿੰਡ ਘੁਡਾਣੀ ਕਲਾਂ, ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਹਲਕਾ ਇੰਚਾਰਜ ਲਖਵੀਰ ਸਿੰਘ ਲੱਖਾ ਵੀ ਮੌਜੂਦ ਸਨ।
ਲੋਕਾਂ ਵਲੋਂ ਪਿੰਡਾਂ ਅੰਦਰ ਮਿਲ ਰਹੇ ਭਰਵੇਂ ਸਹਿਯੋਗ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਦਾਅਵਾ ਕੀਤਾ ਕਿ ਇਸ ਵਾਰ ਮੁਲਖ਼ ਅੰਦਰ ਇੰਡੀਆਂ ਗੱਠਜੋੜ ਦੀ ਸਾਂਝੀ ਸਰਕਾਰ ਕੇਂਦਰ ਵਿੱਚ ਆਵੇਗੀ ਜਦੋਂ ਕਿ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦਾ ਤਾਨਾਸ਼ਾਹੀ ਰਾਜ ਦਾ ਅੰਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਖ ਦੇ ਲੋਕ ਭਾਜਪਾ ਦੇ ਮਾੜੇ ਮਨਸੂਬਿਆਂ ਤੋਂ ਜਾਣੂ ਹੋ ਚੁੱਕੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਵੱਡਾ ਇਲਮ ਹੋ ਗਿਆ ਹੈ ਕਿ ਜੇਕਰ ਭਾਜਪਾ ਮੁੜ ਤੋਂ ਸੱਤਾ ਵਿੱਚ ਆਉਂਦੀ ਹੈ ਤਾਂ ਧਰਮ ਦੇ ਨਾਂ ਉੱਤੇ ਮੁਲਖ ਦੀਆਂ ਵੰਡੀਆਂ ਪੈ ਸਕਦੀਆਂ ਹਨ। ਇਸ ਲਈ ਕਾਂਗਰਸੀ ਉਮੀਦਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਮੂੰਹ ਨਾ ਲਾਉਣ ਸਗੋਂ ਆਪਣੀ ਕੀਮਤੀ ਵੋਟ ਨਾਲ ਕਾਂਗਰਸ ਦੇ ਹੱਥ ਮਜ਼ਬੂਤ ਕਰਨ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਵੀ ਡਾ. ਅਮਰ ਸਿੰਘ ਨੂੰ ਵਿਸਵਾਸ਼ ਦਿਵਾਇਆ ਕਿ ਉਹ ਮੁੜ ਤੋਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਕਾਂਗਰਸ ਨੂੰ ਲੈਕੇ ਆਉਣਗੇ। ਉਨ੍ਹਾਂ ਇਸ ਮੌਕੇ ਆਪਣੇ ਪਿੰਡਾਂ ਅੰਦਰ ਆਪ ਪਾਰਟੀ ਵੇਲੇ ਹੱਲ ਨਾ ਹੋਈਆਂ ਸਮੱਸਿਆਵਾਂ ਵੀ ਡਾ. ਅਮਰ ਸਿੰਘ ਦੇ ਧਿਆਨ ਚ ਲਿਆਂਦੀਆਂ ਜਿੰਨ੍ਹਾਂ ਦੇ ਹੱਲ ਲਈ ਉਨ੍ਹਾਂ ਵਲੋਂ ਭਰੋਸਾ ਦਿਵਾਇਆ ਗਿਆ। ਇਸ ਮੌਕੇ ਪਿੰਡ ਮਕਸੂਦੜਾ ਤੋਂ ਭਿੰਦਰਜੀਤ ਸਿੰਘ ਸਰਪੰਚ, ਲਖਵਿੰਦਰ ਸਿੰਘ, ਰਨਜੋਤ ਸਿੰਘ, ਗੁਰਵਿੰਦਰ ਸਿੰਘ ਟੀਨੂੰ, ਪਿੰਡ ਬੁਆਣੀ ਤੋਂ ਸੁਖਦੇਵ ਸਿੰਘ ਸਰਪੰਚ, ਗਗਨਦੀਪ ਸਿੰਘ, ਸ਼ਰਨਜੀਤ ਸਿੰਘ, ਦਲਜੀਤ ਸਿੰਘ, ਜੀਤ ਸਿੰਘ, ਪਿੰਡ ਘੁਡਾਣੀ ਕਲਾਂ ਤੋਂ ਹਰਮਿੰਦਰ ਸਿੰਘ, ਮਨਦੀਪ ਸ਼ਰਮਾ, ਰਮਨਦੀਪ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ ਸਮੇਤ ਹੋਰ ਹਾਜ਼ਰ ਸਨ।

Leave a Reply

Your email address will not be published.


*