ਲੁਧਿਆਣਾ ( ਰਾਜਨ) ਪਿਛਲੇ ਸਮੇ ਦੀਆ ਸਰਕਾਰਾ ਨੇ ਸਬ- ਰਜਿਸਟਰਾਰ ਦਫਤਰਾ ਵਿੱਚ ਆਮ ਜਨਤਾ ਦੀ ਹੁੰਦੀ ਖੱਜਲ ਖੁਆਰੀ ਨੂੰ ਲੈਕੇ ਇੱਕ ਯੋਜਨਾ ਬਣਾਈ ਸੀ ਕਿ ਰਜਿਸਟਰੀਆ ਦੇ ਕੰਮ ਲਈ ਸਾਰੇ ਦਫਤਰਾ ਵਿੱਚ ਪੂਰਨ ਤੌਰ ਤੇ ਸਬ-ਰਜਿਸਟਰਾਰ ਨਿਯੁੱਕਤ ਕੀਤੇ ਜਾਣ ਤੇ ਇਹ ਸਬ-ਰਜਿਸਟਰਾਰ ਸੁਭਾ ਨੌ ਵਜੇ ਤੋ ਲੈਕੇ ਸ਼ਾਮ ਦੇ ਪੰਜ ਵਜੇ ਤੱਕ ਵਸੀਕੇ ਰਜਿਸਟਰ ਕਰਨ ਦਾ ਕੰਮ ਕਰਿਆ ਕਰਨਗੇ ਇਹ ਕੰਮ ਸਰਕਾਰ ਨੇ ਕੀਤਾ ਵੀ, ਪਰ ਬਹੁਤੀ ਦੇਰ ਕੰਮ ਚੱਲ ਨਹੀ ਸਕਿਆ ਇਹ ਨਵੀ ਵਿਆਹੀ ਵੁੱਹਟੀ ਵਾਗ ਕੁੱਝ ਸਮੇ ਲਈ ਤਾ ਕੰਮ ਠੀਕ ਠਾਕ ਚੱਲਿਆ । ਪੰਜਾਬੀ ਦੀ ਇੱਕ ਕਹਾਵਤ ਆ( ਮੁੜ ਘੁੜ ਖੋਤੀ ਬੋਹੜ ਥੱਲੇ) ਨਵੀ ਸਰਕਾਰ ਤੋ ਆਮ ਜਨਤਾ ਨੂੰ ਬਹੁਤ ਉਮੀਦਾ ਸੀ,ਪਰ ਇਹ ਵੀ ਸਰਕਾਰ ਆਪਣਿਆ ਵਾਦਿਆ ਤੇ ਖਰੀ ਨਹੀ ਉੱਤਰੀ , ਗੱਲਾ ਦਾ ਕੜਾ ਬਣਾਉਣ ਵਾਲੀ ਸਰਕਾਰ ਨੇ ਆਉਦਿਆ ਹੀ ਇੱਕ ਤਹਿਸੀਲਦਾਰ ਨੂੰ 2-2 ਚਾਰਜ ਸੰਭਾਲ ਦਿੱਤੇ ਉਹ ਵੀ ਇੱਕ ਸ਼ਹਿਰ ਤੋ ਦੂਜੇ ਸ਼ਹਿਰ /ਕਸਬੇ ਵਿੱਚ 50 ਕਿਲੋਮੀਟਰ ਦੂਰ ਗੱਲ ਸਮਝ ਵਿੱਚ ਨਹੀ ਆ ਰਹੀ ਅਜਿਹੀਆ ਸਕੀਮਾ ਸਰਕਾਰ ਨੂੰ ਕਿਹੜਾ ਦੱਸਦਾ, ਜਾ ਫੇਰ ਸਰਕਾਰ ਅਨਾੜੀਆ।
ਹੁਣ ਜਦੋ ਰਜਿਸਟਰੀ ਦਫਤਰਾ ਵਿੱਚ ਆਮ ਜਨਤਾ ਆਪਣੀ ਰਜਿਸਟਰੀ ਕਰਵਾਉਣ ਆਉਦੀ ਹੈ,ਤਾ ਉਹਨਾ ਨੂੰ ਘੰਟਿਆ ਬੰਦੀ ਸਬ-ਰਜਿਸਟਰਾਰ ਦੀ ਉਡੀਕ ਕਰਨੀ ਪੈਦੀ ਆ, ਕਹਿਣ ਦਾ ਭਾਵ ਅਫਸਰ ਤਿੰਨ/ਚਾਰ ਵਜੇ ਆ ਰਿਹਾ ਤੇ ਪਬਲਿਕ 9 ਵਜੇ ਦੀ ਆਕੇ ਬੈਠੀ ਹੁੰਦੀ ਆ,ਸਬ-ਰਜਿਸਟਰਾਰ ਦਫਤਰਾ ਵਿੱਚ ਹਵਾ/ ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀ ।ਦਫਤਰਾ ਵਿੱਚ ਬਜੁਰਗਾ/ਔਰਤਾ ਨੂੰ ਇਸ ਸਮੇ ਗਰਮੀਆ ਦੇ ਮੌਸਮ ਦੌਰਾਨ ਭਾਰੀਆ ਮੁਸ਼ਕਿਲਾ ਦਾ ਸ਼ਾਹਮਣਾ ਵੀ ਕਰਨਾ ਪੈਦਾ ਕਰਨਾ ਪੈਦਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਕਦੋ ਸਰਕਾਰ/ ਪ੍ਰਸ਼ਾਸ਼ਨ ਆਮ ਪਬਲਿਕ ਦੀਆ ਮੁਸ਼ਕਿਲਾ ਦਾ ਹੱਲ ਕਰਦੀਆ । ਇਹਨਾ ਮੁਸ਼ਕਿਲਾ ਸਬੰਧੀ ਜਦੋ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾ ਉਹਨਾ ਨੇ ਫੋਨ ਨਹੀ ਚੁੱਕਿਆਂ ।ਕੁੱਝ ਦੇਰ ਬਾਅਦ ਡਿਪਟੀ ਕਮਿਸ਼ਨਰ ਦੇ ਦਫਤਰ ਤੌ ਫੋਨ ਆਇਆ ,ਤੁਸੀ ਡਿਪਟੀ ਕਮਸ਼ਿਨ ਜੀ ਨੂੰ ਫੋਨ ਕੀਤਾ ਸੀ ਦੱਸੋ ,ਜਦੋ ਉਹਨਾ ਨੂੰ ਸਬ-ਰਜਿਸਟਰਾਰ ਦਫਤਰ ਪੱਛਮੀ ਵਿੱਚ ਆਮ ਪਬਲਿਕ ਦੀਆ ਮੁਸ਼ਿਕਲਾ ਤੋ ਜਾਣੂ ਕਰਵਾਇਆ ਤਾ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀ ਦੇ ਸਕੇ, ਹੁਣ ਦੇਖਣਾ ਹੋਵੇਗਾ ਕਿ ਆਮ ਜਨਤਾ ਨੂੰ ਦਫਤਰ ਵਿੱਚ ਆ ਰਹੀਆ ਮੁਸ਼ਕਿਲਾ ਤੋ ਕਦੋ ਛੁਟਕਾਰਾ ਮਿਲੇਗਾ।
Leave a Reply