ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ਼ਿਵਦਰਸ਼ਨ ਸਿੰਘ ਸੰਧੂ ਪੀ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਪਰਮਿੰਦਰ ਸਿੰਘ ਮੰਡ ਪੀ ਪੀ ਐਸ ਉੱਪ ਪੁਲਿਸ ਕਪਤਾਨ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ 11 ਫਰਵਰੀ 2024 ਚਾਵਲਾ ਕਲਾਥ ਹਾਊਸ ਅਤੇ 04 ਮਾਰਚ 2024 ਪਿੰਡ ਬੁੰਗਰਾਂ ਵਿੱਚ ਕੌਸ਼ਲ/ਸੌਰਵ ਚੌਧਰੀ ਗੈਂਗ ਦੇ ਮੈਂਬਰਾਂ ਵੱਲੋਂ 05 ਕਰੋੜ ਦੀ ਫਿਰੌਤੀ ਦੀ ਮੰਗ ਕਰਨ ਵਾਲੀ ਗੈਂਗ ਦੇ ਗੈਂਗ ਮੈਂਬਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 11 ਫਰਵਰੀ 2024 ਨੂੰ ਕਸਬਾ ਮਾਹਿਲਪੁਰ ਵਿੱਚ ਚਾਵਲਾ ਕਲਾਥ ਹਾਊਸ ਦੀ ਕੱਪੜੇ ਦੀ ਦੁਕਾਨ ਤੇ ਤਿੰਨ ਦੋਸ਼ੀਆਂ ਵੱਲੋਂ 05 ਕਰੋੜ ਦੀ ਫਿਰੌਤੀ ਲੈਣ ਲਈ ਕੌਸ਼ਲ਼/ਸੌਰਵ ਚੌਧਰੀ ਦੇ ਕਹਿਣ ਤੇ ਅੰਨੇਵਾਹ ਫਾਈਰਿੰਗ ਕੀਤੀ ਗਈ। ਫਾਈਰਿੰਗ ਕਰਨ ਤੋਂ ਬਾਅਦ ਸਾਰੇ ਕਥਿਤ ਦੋਸ਼ੀ ਕੋਟਫਤੂਹੀ ਸਾਈਡ ਨੂੰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਲੇ ਗਏ ਜੋ ਕਿ ਪਿੰਡ ਪੰਜੌੜੇ ਵਿੱਚ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸੁੱਟ ਕੇ ਇੱਕ ਚਿੱਟੇ ਰੰਗ ਦੀ ਸਵੀਫਟ ਕਾਰ ਵਿੱਚ ਫਗਵਾੜਾ ਸਾਈਡ ਨੂੰ ਫਰਾਰ ਹੋ ਗਏ। ਉਹਨਾ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਅਸਲਾ ਐਕਟ ਥਾਣਾ ਮਾਹਿਲਪੁਰ ਵਿਖੇ ਮਾਮਲਾ ਰਜਿਸਟਰ ਕੀਤਾ ਗਿਆ। ਉਹਨਾ ਦੱਸਿਆ ਕਿ ੳਪਰੋਕਤ ਵਾਰਦਾਤ ਹੋਣ ਤੋਂ ਬਾਅਦ ੳਪਰੋਕਤ ਦੁਕਾਨ ਮਾਲਕ ਦੇ ਵਿਦੇਸ਼ ਅਮਰੀਕਾ ਵਿੱਚ ਸਥਿਤ ਘਰ ਵਿੱਚ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਫਾਈਰਿੰਗ ਕੀਤੀ ਗਈ। ੳਪਰੋਕਤ ਵਾਰਦਾਤ ਤੋਂ ਕੁਝ ਸਮੇਂ ਬਾਅਦ ਉਹਨਾਂ ਦੇ ਜਾਣਕਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੁੰਗਰਾ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਦੇ ਘਰ ਵੀ ਅਣਪਛਾਤੇ ਕਥਿਤ ਦੋਸ਼ੀ ਵੱਲੋਂ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਕੇ ਅੰਨੇਵਾਹ ਫਾਈਰਿੰਗ ਕੀਤੀ ਗਈ ਸੀ। ਜਿਸਤੇ ਕਥਿਤ ਦੋਸ਼ੀਆਂ ਖਿਲਾਫ ਥਾਣਾ ਮਾਹਿਲਪੁਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਤੇ ੳਪਰੋਕਤ ਦੋਵੇਂ ਕੇਸਾ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਦੀ ਨਿਗਰਾਨੀ ਹੇਠ ਸਪੈਸ਼ਲ਼ ਟੀਮ ਦਾ ਗਠਨ ਕੀਤਾ ਗਿਆ। ਜੋ ਉਕਤ ਟੀਮ ਨੇ ਟੈਕਨੀਕਲ ਤੇ ਸਾਈਟਫਿਕ ਤਰੀਕੇ ਨਾਲ ਜਾਂਚ ਕਰਦੇ ਹੋਏ 11 ਮਾਰਚ 2024 ਨੂੰ ੳਪਰੋਕਤ ਵਾਰਦਾਤਾਂ ਵਿੱਚ 04 ਮਾਰਚ 2024 ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਤੇ ਉਹਨਾਂ ਕੋਲ ਅਸਲੇ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਆਪਣੀ ਸਵਿਫਟ ਕਾਰ ਵਿੱਚ ਪੁਹੰਚਾੳਣ ਵਾਲੇ 02 ਦੋਸ਼ੀ ਗੁਰਜਿੰਧਰ ਸਿੰਘ ਉਰਫ ਗਾਂਧੀ ਉਰਫ ਸੋਨੂੰ ਅਤੇ ਸਿਮਰਬੀਰ ਸਿੰਘ ਉਰਫ ਸਫੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇੱਥੇ ਇਹ ਜ਼ਿਕਰਯੋਗ ਹੈ ਕਿ ਗੁਰਜਿੰਧਰ ਸਿੰਘ ਉਰਫ ਗਾਂਧੀ ਉਰਫ ਸੋਨੂੰ ਉਕਤ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮੁੱਕਦਮਾ ਨੰਬਰ 253
ਅਸਲਾ ਐਕਟ ਥਾਣਾ ਨਵੀ ਬਰਾਂਦਰੀ ਵਿੱਚ ਲੋੜੀਂਦਾ ਸੀ
ਜਿਸ ਵਿੱਚ ਉਹਨਾਂ ਨੇ ਡੈਲਟਾ ਚੈਂਬਰ ਵਿੱਚ ੳਪਰੋਕਤ ਗੈਂਗ ਦੇ ਕਹਿਣ ਤੇ 05 ਕਰੋੜ ਦੀ ਫਿਰੌਤੀ ਲੈਣ ਲਈ ਇੱਕ ਟਰੈਵਲ ਏਜੰਟ ਦੀ ਗੱਡੀ ਤੇ ਗੋਲੀਆਂ ਚਲਾਈਆਂ ਸਨ। ਜੋ ਉਕਤ ਕੇਸ ਵਿੱਚ ਮੇਨ ਸ਼ੂਟਰ ਸੀ ਤੇ ਜੋ ਅਜੇ ਤੱਕ ਟਰੇਸ ਕਰਨਾ ਬਾਕੀ ਸੀ ਗੁਰਜਿੰਧਰ ਸਿੰਘ ਉਰਫ ਗਾਂਧੀ ਉਰਫ ਸੋਨੂੰ ਉਕਤ ਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਹੀ ੳਪਰੋਕਤ ਵਾਰਦਾਤ ਲੋੜੀਂਦੇ ਦਸੂਰੇ ਦੋਸੀ ਗੁਰਪ੍ਰੀਤ ਸਿੰਘ ਉਰਫ ਪੀਤੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਅਖਾੜਾ ਜਿਲਾ ਲੁਧਿਆਣਾ (ਜਗਰਾਓ) ਨੂੰ ਵੀ ਟਰੇਸ ਕੀਤਾ ਗਿਆ। ਜਿਸ ੳਪਰੰਤ ੳਪਰੋਕਤ ਟੀਮ ਨੇ ਅੱਗੇ ਤਫਤੀਸ਼ ਕਰਦੇ ਹੋਏ 11 ਫਰਵਰੀ 2024 ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਬਨਵਾਰੀ ਲਾਲ ਉਕਤ ਨੂੰ ਰੋਪੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਜਿਸਦੀ ਨਿਸ਼ਾਨਦੇਹੀ ਤੇ ੳਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਦੋਸ਼ੀ ਪ੍ਰਦੀਪ ਕੁਮਾਰ ਉਰਫ ਬੰਟੂ ਉਕਤ ਨੂੰ ਬਿਜ਼ਨੌਰ ਉੱਤਰ ਪ੍ਰਦੇਸ਼ ਤੋਂ, ਬਣਵਾਰੀ ਲਾਲ ਨੂੰ ੳਪਰੋਕਤ ਗੈਂਗ ਨਾਲ ਜੋੜ੍ਹਨ ਵਾਲੇ ਦੋਸ਼ੀ ਘਨਸ਼ਾਮ ਵਿਸ਼ਵਕਰਮਾ ਨੂੰ ਕੌਸ਼ੰਬੀ ਉੱਤਰ ਪ੍ਰਦੇਸ਼ ਤੋਂ ਵੱਖ-ਵੱਖ ਮਿਤੀਆਂ ਨੂੰ ਗਿਫ੍ਰਤਾਰ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਵਾਰਦਾਤ ਵਿੱਚ ਵਰਤੇ 02 ਪਿਸਟਲ 32 ਬੋਰ ਪ੍ਰਦੀਪ ਕੁਮਾਰ ਉਰਫ ਬੰਟੂ ਉਕਤ ਪਾਸੋਂ ਬਰਾਮਦ ਹੋਏ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਿਹਨਾਂ ਦੀ ਪੁੱਛਗਿੱਛ ਦੇ ਅਧਾਰ ਤੇ ਇਹ ਗੱਲ ਸਾਹਮਣੇ ਆਈ ਕਿ ਕੌਸ਼ਲ/ਸੌਰਵ ਚੌਧਰੀ ਵੱਲੋਂ ਪੰਜਾਬ ਦੇ ਜਿਲਾ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਇਹ ਵਾਰਦਾਤਾਂ ਡੁਬੱਈ ਵਿੱਚ ਬੈਠੇ ਆਪਣੇ ਸਾਥੀ ਪਵਨ ਕੁਮਾਰ ਉਰਫ ਸੋਨੂੰ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 182, ਪੰਨਾ ਵਿਚਲੀ ਗਲੀ ਮੰਗੋਲਪੁਰ ਕਲਾਂ ਥਾਣਾ ਸਾਊਥ ਰੋਹਿਨੀ ਜਿਲਾ ਰੋਹਿਨੀ ਸਟੇਟ ਦਿੱਲੀ ਅਤੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਦਰਸ਼ਨ ਸਿੰਘ ਵਾਸੀ ਫਲਾਹੀ ਥਾਣਾ ਮੇਹਟੀਆਣਾ ਰਾਹੀਂ ਕਰਵਾਈਆਂ ਗਈਆਂ ਹਨ ਜੋ ਇਹਨਾਂ ਵਾਰਦਾਤਾਂ ਵਿੱਚ ਗੁਰਦੀਪ ਸਿੰਘ ਦੀ ਮਾਤਾ ਮਹਿੰਦਰ ਕੌਰ, ਕੌਸ਼ਲ਼ ਚੌਧਰੀ ਦੀ ਪਤਨੀ ਮਨੀਸ਼ਾ ਵੀ ਸ਼ਾਮਲ ਹਨ ਜੋ ਫਿਰੌਤੀ ਦਾ ਪੈਸਾ ਸੰਭਾਲਣ ਦਾ ਕੰਮ ਕਰਦੀਆਂ ਹਨ। ੳਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੁਰਦੀਪ ਸਿੰਘ ਨੇ ਆਪਣੇ ਸਾਥੀ ਜਗਦੀਪ ਸਿੰਘ ਉਰਫ ਦੌਲਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਜ਼ਾਰੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਵੀ ਸਾਥ ਲਿਆ ਹੈ। ਜੋ ਜਗਦੀਪ ਸਿੰਘ ਉਰਫ ਦੌਲਾ ਉਕਤ ਨੇ ਦੋਵੇਂ ਵਾਰਦਾਤ ਕਰਨ ਵਾਲੇ ਸ਼ੂਟਰਾਂ ਨੂੰ ਇੱਕ ਜਗਾਂ ਤੋਂ ਦੂਜੀ ਜਗਾਂ ਆਪਣੀ ਸਵਿਫਟ ਕਾਰ ਤੇ ਥਾਰ ਕਾਰ ਦੀ ਵਰਤੋਂ ਕਰਕੇ ਟਰਾਂਸਫਰ ਕੀਤਾ ਹੈ ਤੇ ਜਿਸ ਪਾਸ ਵਾਰਦਾਤ ਵਿੱਚ ਵਰਤੇ ਕੁਝ ਹਥਿਆਰ ਵੀ ਮੌਜੂਦ ਹਨ। ਉਹਨਾ ਦੱਸਿਆ ਕਿ 05 ਮਈ 2024 ਨੂੰ ੳਪਰੋਕਤ ਮੁੱਕਦਮੇਂ ਵਿੱਚ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਉਕਤ ਨੂੰ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਹੈ ਤੇ ਜਿਸਦੇ ਕੀਤੇ ਹੋਏ ਇੰਕਸ਼ਾਫ ਮੁਤਾਬਿਕ ਉਸ ਪਾਸੋਂ 02 ਪਿਸਟਲ 32 ਬੋਰ ਤੇ ਇੱਕ ਰਿਵਾਲਬਰ 32 ਬੋਰ ਸਮੇਤ ਰੌਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਉਹਨਾ ਦੱਸਿਆ ਕਿ 11 ਫਰਵਰੀ 2024 ਦੀ ਵਾਰਦਾਤ ਨੂੰ ਸ਼ੂਟਰ ਬਨਵਾਰੀ ਲਾਲ, ਪ੍ਰਦੀਪ ਕੁਮਾਰ ਉਰਫ ਬੰਟੂ ਅਤੇ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਅੰਜਾਮ ਦਿੱਤਾ ਸੀ ਤੇ 04 ਮਾਰਚ 2024 ਦੀ ਵਾਰਦਾਤ ਨੂੰ ਪ੍ਰਦੀਪ ਕੁਮਾਰ ਉਰਫ ਬੰਟੂ ਅਤੇ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਅੰਜਾਮ ਦਿੱਤਾ ਸੀ।
Leave a Reply