August 17, 2026

Justice News

ਅਵਾਮ ਦੀ ਆਵਾਜ਼

ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਮਈ ਦਿਹਾੜਾ 

ਸੁਨਾਮ ਉਧਮ ਸਿੰਘ ਵਾਲਾ,::::::::ਸਥਾਨਕ ਘੁੰਮਣ ਭਵਨ ਵਿਖੇ ਕਿਰਤੀਆਂ ਵੱਲੋਂ 1 ਮਈ ਦਾ ਦਿਹਾੜਾ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਗਿਆ ।ਇਸ ਇਤਿਹਾਸਿਕ ਦਿਵਸ ਤੇ ਬੋਲਦੇ ਹੋਏ ਸੀ,ਪੀ,ਆਈ,ਐਮ ਦੇ ਸੂਬਾ ਸਕੱਤਰ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਪਾਰਟੀ ਦੇ ਜਿਲਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਸਿਕਾਂਗੋ ਦੇ ਸਹੀਦਾ ਦੇ ਸੁਪਨੇ ਸਕਾਰ ਨਹੀਂ ਹੋਏ। ਸਗੋਂ ਹਿੰਦੁਸਤਾਨ ਦੇ ਮਜ਼ਦੂਰ ਯੂਨੀਅਨ ਦਾ ਭਵਿੱਖ ਮੋਦੀ ਸਰਕਾਰ ਵੱਲੋਂ ਧੁੰਦਲਾ ਕੀਤਾ ਜਾ ਰਿਹਾ ਹੈ। ਅੱਜ ਦੁਬਾਰਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਘੰਟੇ ਦੀ ਥਾਂ ਤੇ 12 ਘੰਟੇ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਘੱਟੋ ਘੱਟ ਮਿਨੀਮਮ ਵੇਜ ਲਾਗੂ ਕਰਨ ਤੇ ਸਰਕਾਰ ਭੱਜ ਰਹੀ ਹੈ। ਠੇਕੇਦਾਰ ਪ੍ਰਬੰਧਕ ਰਹਿਮ ਤੇ ਮਜ਼ਦੂਰਾਂ ਨੂੰ ਛੱਡ  ਦਿੱਤਾ ਜਾਂਦਾ ਹੈ । ਬੇਰੁਜ਼ਗਾਰੀ ਮਹਿੰਗਾਈ ਨੇ ਗਰੀਬੀ ਗਰੀਬ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। 42% ਤੋਂ ਵੱਧ ਲੋਕ ਗਰੀਬੀ ਦੀ ਰੇਖਾ ਥੱਲੇ ਜੀਵਨ ਬਤੀਤ ਕਰ ਰਹੇ ਹਨ ।ਵਿਦਿਆ ਸਿਹਤ ਸਹੂਲਤਾਂ ਅਤੇ ਮਿਹਨਤੀ ਲੋਕਾਂ ਨੂੰ ਵਾਂਝਿਆਂ ਕੰਮ ਤੋਂ ਕੀਤਾ ਜਾ ਰਿਹਾ ਹੈ। ਲੋਕਾਂ ਦੇ ਗਰੀਬ ਲੋਕਾਂ ਦੇ ਕਰਜੇ ਤੇ ਮਕਾਨ ਕੁਰਕ ਹੋ ਰਹੇ ਹਨ। ਕਾਰਪੋਰੇਟ ਘਰਾਣਿਆ ਦੇ 16 ਲੱਖ ਕਰੋੜ ਰੁਪਏ ਪਿਛਲੇ ਸਾਲਾਂ ਤੋਂ ਲਖੀਰ ਮਾਰ ਕੇ ਮਾਫ ਕਰ ਦਿੱਤੇ ਜਾਂਦੇ ਹਨ। ਮੋਦੀ ਸਰਕਾਰ ਵੱਲੋਂ ਲਗਾਤਾਰ ਗਰੀਬ ਲੋਕਾਂ ਨੂੰ ਧਰਮ ਜਾਤਾਂ ਤੇ ਅਧਾਰ ਤੇ ਵੱਡਿਆਂ ਜਾ ਰਿਹਾ ਹੈ ਸੋ ਅੱਜ ਦੇ ਦਿਨ ਮੋਦੀ ਸਰਕਾਰ ਨੂੰ ਹਰਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ । ਇਸ ਮੌਕੇ ਕਾਮਰੇਡ ਹੰਗੀ ਖਾਂ, ਓਮ ਪ੍ਰਕਾਸ਼, ਤਰਲੋਕ ਸਿੰਘ ਕਾਲੂ, ਕਰਮਿੰਦਰ ਸਿੰਘ ਟੋਨੀ, ਮੋਹਨ ਲਾਲ ਜੇਈ, ਹਰਬੰਸ ਨਮੋਲ, ਅਮਰਜੀਤ ਕੌਰ ਨੰਗਲਾ ਅਤੇ ਦਾਨਿਸ਼ ਖਾਂ  ਸਮੇਤ ਹੋਰ ਮਜ਼ਦੂਰ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.