August 17, 2026

Justice News

ਅਵਾਮ ਦੀ ਆਵਾਜ਼

11 ਮਈ ਨੂੰ ਸ਼ੈਸ਼ਨ ਡਿਵੀਜ਼ਨ ਵਿਖੇ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ

ਮੋਗਾ  ( Manpreet singh)
ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੇ  ਪ੍ਰਾਪਤ ਹੁਕਮਾਂ  ਤਹਿਤ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਮੋਗਾ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਵੱਲੋ  ਬੀ.ਐਸ.ਐਨ.ਐਲ, ਪੀ.ਐਸ.ਪੀ.ਸੀ ਐਲ, ਵੱਖ ਵੱਖ ਬੈਂਕਾਂ ਅਤੇ ਸਮੂਹ ਬੀਮਾ ਕੰਪਨੀਆਂ ਦੇ ਅਧਿਕਾਰੀਆਂ ਆਦਿ ਨਾਲ  ਮਿਤੀ 11.05.2024  ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਮੋਗਾ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਵੱਲੋ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਵਿੱਚ ਅਦਾਲਤੀ ਤੇ ਪ੍ਰੀ-ਲਿਟੀਗੇਟਿਵ ਪੜਾਅ ਤੇ ਆਏ ਰਾਜੀਨਾਮਾ ਹੋਣ ਯੋਗ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ 11 ਮਈ, 2024 ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ । ਉਨਾਂ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਬੀ.ਐਸ.ਐਨ.ਐਲ ਦੇ ਪ੍ਰੀਲਿਟੀਗੇਟਿਵ ਕੇਸ, ਬੀਮਾ ਕੰਪਨੀ ਦੇ ਨਾਲ ਸਬੰਧਤ ਕੇਸ, ਵਿੱਤੀ ਫਾਂਈਨਾਸ ਦੇ ਕੇਸ,  ਬੈਕਾਂ ਲੋਨ ਨਾਲ ਸਬੰਧਤ ਕੇਸ, ਟ੍ਰੈਫਿਕ ਦੇ ਚਲਾਨ, ਕ੍ਰਿਮੀਨਲ ਕੰਪਾਉਂਡੇਬਲ ਕੇਸ, ਚੈਂਕ ਬਾਉਸ ਨਾਲ ਸਬੰਧਿਤ ਕੇਸ, ਮੋਟਰ ਐਕਸੀਡੈਟ ਕਲੇਮ, ਟ੍ਰਿਬਿਉਨਲ ਨਾਲ ਸਬੰਧਿਤ ਕੇਸ, ਵਿਵਾਹਿਤ ਝਗੜੇ, ਟ੍ਰੈਫਿਕ ਚਲਾਨ, ਲੇਬਰ ਝਗੜੇ ਅਤੇ ਹੋਰ ਕੇਸਾ ਦੀ ਸੁਣਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨਾਂ ਕਿਹਾ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਲਈ ਜੇਕਰ ਕੋਈ ਪ੍ਰੇਸ਼ਾਨੀ ਆਉਦੀ ਹੈ ਤਾਂ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ   01636235864 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆ  ਨੂੰ ਕਿਹਾ  ਗਿਆ ਕਿ  ਉਹ ਆਪਣੇ ਆਪਣੇ ਵਿਭਾਗ ਨਾਲ ਸਬੰਧਿਤ ਕੇਸ  ਇਸ ਕੌਮੀ ਨੈਸ਼ਨਲ ਲੋਕ ਅਦਾਲਤ ਦਾ ਆਮ ਜਨਤਾ ਵੱਧ ਤੋਂ ਵੱਧ  ਲਾਭ ਉਠਾ ਸਕਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.