ਅੰਮਿ੍ਤਸਰ- (ਰਣਜੀਤ ਸਿੰਘ ਮਸੌਣ)- ਪੰਜਾਬ ਦੀ ਜਨਤਾ ਨੂੰ ਝੂਠੇ ਸਬਜ਼ਬਾਗ ਵਿਖਾਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦਲਿੱਤ ਅਤੇ ਔਰਤ ਵਿਰੋਧੀ ਸਾਬਤ ਹੋਈ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਲਿੱਤ ਸਮਾਜ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਦਲਿੱਤ ਉੱਪ ਮੁੱਖ ਮੰਤਰੀ ਹੋਵੇਗਾ।ਦੋ ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ ਕੋਈ ਦਲਿੱਤ ਉੱਪ ਮੁੱਖ ਮੰਤਰੀ ਇਸ ਸਰਕਾਰ ਨੇ ਨਹੀਂ ਬਣਾਇਆ। ਪੰਜਾਬ ਦੀਆਂ ਔਰਤਾਂ ਨੂੰ ਵੀ ਹਜ਼ਾਰ ਹਜ਼ਾਰ ਰੁਪਇਆ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਜੋ ਵਫ਼ਾ ਨਹੀਂ ਹੋਇਆ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਬੁਲਾਰਾ ਜ਼ਿਲਾਂ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਨੇ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀਂ ਪਾਰਟੀ ਔਰਤਾਂ ਨੂੰ ਵੋਟ ਬੈਂਕ ਵੱਜੋਂ ਵਰਤਦੀ ਆ ਰਹੀ ਹੈ। ਲੋਕ ਸਭਾ ਚੋਣਾਂ ਵਿੱਚ ਵੀ ਕਿਸੇ ਔਰਤ ਨੂੰ ਟਿਕਟ ਨਹੀਂ ਦਿੱਤੀ ਗਈ। ਕੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਔਰਤਾਂ ਨੂੰ ਇਸ ਕਾਬਲ ਨਹੀਂ ਸਮਝਦੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ? ਅੱਜਕਲ ਬਰਾਬਰਤਾ ਦੇ ਸਮੇਂ ਵਿੱਚ ਔਰਤਾਂ ਨੂੰ ਟਿਕਟਾਂ ਨਾ ਦੇ ਕੇ ਅਤੇ ਦਲਿੱਤ ਵਿੱਚੋਂ ਕੋਈ ਉੱਪ ਮੁੱਖ ਮੰਤਰੀ ਨਾ ਬਣਾਕੇ ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਦਲਿੱਤ ਸਮਾਜ ਅਤੇ ਔਰਤਾਂ ਨੂੰ ਉਹ ਸਿਰਫ਼ ਵੋਟ ਬੈਂਕ ਵੱਜੋਂ ਇਸਤੇਮਾਲ ਕਰਨਾਂ ਚਹੁੰਦੇ ਹਨ ਇਸ ਤੋਂ ਵੱਧ ਹੋਰ ਕੁੱਝ ਨਹੀਂ। ਕੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਔਰਤਾਂ ਦਾ ਪੂਰਾ ਮਾਨ ਸਨਮਾਨ ਕਰਦੀ ਹੈ। ਇਸ ਲਈ ਲੋਕ ਸਭਾ ਵਿੱਚ ਵੀ ਦੋ ਔਰਤਾਂ ਨੂੰ ਟਿਕਟਾਂ ਦਿੱਤੀਆਂ।ਉਹਨਾਂ ਕਿਹਾ ਕਿ ਰਾਜ ਸਭਾ ਵਿੱਚ ਵੀ ਔਰਤਾਂ ਨੂੰ ਕੋਈ ਨੁਮਾਇੰਦੀ ਨਹੀਂ ਦਿੱਤੀ ਗਈ। ਕੱਕੜ ਨੇ ਕਿਹਾ ਕਿ ਉਧਾਰ ਦੇ ਲਏ ਆਗੂਆਂ ਨਾਲ ਆਪਣੀ ਰਾਜਨੀਤੀ ਚਲਾ ਰਹੀ ਹੈ। ਉਧਾਰ ਦਾ ਇਕ ਆਗੂ ਜਲੰਧਰ ਦੀ ਜਿੰਮਨੀ ਲੋਕ ਸਭਾ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਸੀ ਜੋ ਜਲਦੀ ਇੰਨਾਂ ਨੂੰ ਛੱਡ ਭਾਜਪਾ ਦਾ ਉਮੀਦਵਾਰ ਬਣ ਗਿਆ। ਇਸ ਮੌਕੇ ਉਨਾਂ ਨਾਲ ਹਰਭੇਜ ਸਿੰਘ ਵਣੀਏਕੇ ਪ੍ਰਧਾਨ ਬਲਾਕ ਚੋਗਾਵਾਂ, ਲਖਵਿੰਦਰ ਸਿੰਘ ਝੰਜੋਟੀ ਪ੍ਰਧਾਨ ਬਲਾਕ ਹਰਸਾ ਛੀਨਾ, ਜਸਕਰਨ ਸਿੰਘ ਕੋਹਰੀ ਪ੍ਰਧਾਨ ਯੂਥ ਕਾਂਗਰਸ ਰਾਜਾਸਾਂਸੀ, ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਡਾ. ਪ੍ਗਟ ਸਿੰਘ ਭੁੱਲਰ ਕੋਆਰਡੀਨੇਟਰ ਪੰਜਾਬ, ਕੁਲਦੀਪ ਸਿੰਘ ਔਲਖ, ਸਰਪੰਚ ਹੈਪੀ, ਸਰਪੰਚ ਸ਼ਮਸ਼ੇਰ ਸਿੰਘ ਚੋਗਾਵਾਂ, ਅਜੇਬੀਰ ਸਿੰਘ ਲੋਪੋਕੇ ਮੀਤ ਪ੍ਧਾਨ, ਮੇਜਰ ਸਿੰਘ ਕੱਕੜ ਮੀਤ ਪ੍ਧਾਨ, ਸਰਪੰਚ ਗੁਰਮੀਤ ਸਿੰਘ ਡਾਲਾ, ਸਰਪੰਚ ਸੋਨਾ ਸਿੱਧੂ ਬਲਗਣ, ਜਸਕਰਨ ਸਿੰਘ ਸੰਧੂ ਪ੍ਧਾਨ ਰਾਜਾਸਾਂਸੀ ਸੋਸ਼ਲ ਮੀਡੀਆ, ਰਿੰਕੂ ਚੋਗਾਵਾਂ, ਸ਼ਮਸ਼ੇਰ ਸਿੰਘ ਚੋਗਾਵਾਂ ਜਨਰਲ ਸਕੱਤਰ, ਸੁਖਮਨਦੀਪ ਸਿੰਘ ਔਲਖ, ਗੁਰਪੀ੍ਤ ਸਿੰਘ ਪੰਜੂ ਰਾਏ, ਸੁਖਦੇਵ ਸਿੰਘ ਭੱਗੂਪੁਰ, ਗੁਰਸ਼ਰਨ ਸਿੰਘ ਬੱਬੀ ਕੱਕੜ ਆਦਿ ਹਾਜ਼ਰ ਸਨ।
Leave a Reply