ਸੱਤਾ ਦੀ ਨਹੀ ਸਿਧਾਤਾ ਦੀ ਗੱਲ ਕਰਦੇ ਹੋਏ ਪੰਜਾਬ ਦੇ ਹੱਕਾਂ ਲਈ ਲੜਦੇ ਰਹਾਗੇ – ਸੁਖਬੀਰ ਸਿੰਘ ਬਾਦਲ 

ਮਾਨਸਾ( ਡਾ.ਸੰਦੀਪ  ਘੰਡ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਮਹਾਰਾਜਾ ਪੈਲੇਸ ਬਹਿਣੀਵਾਲ,ਡੀ ਡੀ ਫੋਰਟ ਮਾਨਸਾ, ਮਹਾਰਾਜਾ ਪੈਲੇਸ ਸਾਹਨੇਵਾਲੀ ਅਤੇ ਸ਼ਹਿਨਾਈ ਪੈਲੇਸ ਸਰਦੂਲਗੜ੍ਹ ਵਿੱਚ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਵਿੱਚ ਸਾਰੇ ਹਲਕੇ ਦੇ ਅਹੁਦੇਦਾਰਾਂ ਵਰਕਰਾਂ ਵੱਖ ਵੱਖ ਵਿੰਗਾ ਦੇ ਆਗੂਆਂ ਭਰਵੀਆਂ ਮੀਟਿੰਗਾਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਕੀਤੀਆ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼ਾਮਿਲ ਹੋਏ।  ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀ ਸੱਤਾ ਦੀ ਨਹੀ ਸਿਧਾਤਾ ਦੀ ਗੱਲ ਕਰਦੇ ਹਾ ਤੇ ਕਰਦੇ ਰਹਾਂਗੇ । ਅਕਾਲੀ ਆਗੂਆਂ ਨੇ ਪੰਜਾਬ ਦੀਆਂ ਮੰਗਾਂ ਵਾਸਤੇ ਕਦੇ ਸਮਝੋਤਾ ਨਹੀ ਕੀਤਾ ਨਾ ਮੁਆਫ਼ੀਆਂ ਮੰਗੀਆਂ ਨਾ ਪਰਦੇ ਪਿੱਛੇ ਸਮਝੋਤੇ ਕੀਤੇ । ਸੰਘਰਸ਼ ਕੀਤਾ ਤਸੀਹੇ ਝੱਲੇ ਪਰ ਪੰਜਾਬ ਦੇ ਹੱਕਾਂ ਲਈ ਲੜਾਈਆਂ ਲੜੀਆਂ । ਪਰ ਭਾਈਚਾਰਕ ਏਕਤਾ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ ।  ਅੱਜ ਸਮਾਂ ਹੈ । ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਪੰਜਾਬ ਨੂੰ ਵਿਕਾਸ ਦੀਆਂ ਲੀਹਾ ਤੇ ਲਿਆੳਣ ਲਈ ਪੰਜਾਬ ਦੀ ਸਭ ਤੋਂ ਪੁਰਾਣੀ ਪੰਜਾਬ ਦੀ ਮਿੱਟੀ ਚੋ ਪੈਦਾ ਹੋਈ ਤੇ ਪੰਜਾਬੀਆ ਦੀ ਆਪਣੀ ਪਾਰਟੀ ਨੂੰ ਕਾਮਯਾਬ ਕਰੀਏ । ਇਸ ਮੋਕੇ ਹਰਗੋਬਿੰਦ ਕੋਰ ਪ੍ਰਧਾਨ ਇਸਤਰੀ ਅਕਾਲੀ ਦਲ ਸੁਖਦੇਵ ਸਿੰਘ ਚੈਨੇਵਾਲਾ , ਜਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਸੁਰਜੀਤ ਸਿੰਘ ਰਾਏਪੁਰ , ਤਰਸੇਮ ਚੰਦ ਭੋਲੀ, ਬੋਬੀ ਜੈਨ , ਨੋਹਰ ਚੰਦ, ਰਛਪਾਲ ਸਿੰਘ ਬਹਿਣੀਵਾਲ , ਰਘਬੀਰ ਸਿੰਘ ਚਹਿਲ , ਅਜੈ ਨੀਟਾ , ਸੁਖਦੇਵ ਸਿੰਘ ਸੁੱਖੀ, ਅਸ਼ੋਕ ਡਬਲੂ, ਜਸਵੀਰ ਸਿੰਘ, ਗੁਲਜਾਰ ਸਿੰਘ, ਜਗਜੀਤ ਸਿੰਘ ਸਿੱਧੂ, ਅਨਿਲ ਬੋਬੀ , ਸ਼ਗਨ ਲਾਲ ਅਰੋੜਾ , ਭਿੰਦਰ ਸਿੰਘ ਪ੍ਰਧਾਨ , ਕੈਪਟਨ ਤੇਜਾ ਸਿੰਘ, ਆਤਮਾ ਸਿੰਘ, ਜਸਵੰਤ ਸਿੰਘ, ਨਰੇਸ਼ ਜੈਨ ,ਮਹਾ ਸਿੰਘ ਸਿੱਧੂ ,ਸਰਦੂਲ ਸਿੰਘ , ਸੁਰੇਸ਼ ਖੰਨਾ , ਫੋਜਾ ਸਿੰਘ ਅਵਤਾਰ ਸਿੰਘ ਤਾਰੀ , ਰਣਧੀਰ ਚੋਧਰੀ , ਗੁਰਮੇਲ ਸਿੰਘ , ਕੇਵਲ ਚੰਦ ਜੈਨ , ਅੰਗਰੇਜ਼ ਸਿੰਘ ਨਾਗੋਕੇ ,ਲੈਬਰ ਸਿੰਘ ਸੰਧੂ , ਸੁਖਦੇਵ ਸਿੰਘ ਸੱਗੂ, ਪ੍ਰੇਮ ਚੋਹਾਨ , ਚਰਨਜੀਤ ਸਿੰਘ ਬੰਟੀ , ਬਲਦੇਵ ਸਿੰਘ ਸੋਨੀ , ਮਨੀ ਰਾਮ ਜੈਨ , ਮਨੋਹਰ ਸਿੰਘ ਮੁਟਨੇਜਾ , ਹੇਮੰਤ ਹਨੀ , ਪ੍ਰਾਣ ਜੈਨ , ਸ਼ੇਰ ਸਿੰਘ ਟਿੱਬੀ,ਗੁਰਿੰਦਰ ਸਿੰਘ , ਮੇਵਾ ਸਿੰਘ  , ਤਰਸੇਮ ਸਿੰਘ ਸਿੱਧੂ , ਨਿਰਮਲ ਮੋਡਾ , ਅਮਨਦੀਪ ਘੁਰਕਣੀ , ਸਵਰਨਜੀਤ ਸਿੰਘ ਦਾਨੇਵਾਲਾ, ਨਿਰਮਲ ਸਿੰਘ ਨਾਹਰਾ ਆਦਿ ਹਾਜ਼ਰ ਸਨ ।

Leave a Reply

Your email address will not be published.


*