Haryana news

ਚੰਡੀਗੜ੍ਹ, 28 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਪਿਛਲੇ ਲੋਕਸਭਾ ਚੋਣ ਵਿਚ ਹੋਏ ਚੋਣ ਫੀਸਦੀ 70 ਫੀਸਦੀ ਸੀ ਅਤੇ ਇਸ ਵਾਰ ਇਸ ਨੁੰ ਘੱਟ ਤੋਂ ਘੱਟ 75 ਫੀਸਦੀ ਕਰਨ ਦਾ ਟੀਚਾ ਨਿਰਧਾਰਿਤ ਹੈ। ਇਸ ਦੇ ਲਈ ਵਿਭਾਗ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ, ਜਿਨ੍ਹਾਂ ਵਿਚ ਵੋਟਰ ਇਨ ਕਿਯੂ ਐਪ, ਵੋਟਰਾਂ ਨੂੰ ਵਿਆਹ ਦੀ ਤਰ੍ਹਾ ਚੋਣ ਦੇ ਸੱਦਾ ਕਾਰਡ ਅਤੇ ਗਲੋਬਲ ਸਿਟੀ ਗੁਰੂਗ੍ਰਾਮ ਦੀ ਬਹੁਮੰਜਿਲਾ ਸੋਸਾਇਟੀਆਂ ਵਿਚ 31 ਪੋਲਿੰਗ ਬੂਥ ਬਣਾਇਆ ਜਾਣਾ ਸ਼ਾਮਿਲ ਹੈ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 29 ਅਪ੍ਰੈਲ ਤੋਂ ਚੋਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਅਤੇ ਸੂਬੇ ਦੇ 10 ਲੋਕਸਭਾ ਖੇਤਰਾਂ ਦੇ 1 ਕਰੋੜ 99 ਲੱਖ 81 ਹਜਾਰ 982 ਵੋਟਰ 10 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਕਰਣਗੇ। ਉਨ੍ਹਾਂ ਨੇ ਦਸਿਆ ਕਿ ਅੰਬਾਲਾ ਵਿਧਾਨਸਭਾ ਖੇਤਰ ਵਿਚ 10 ਲੱਖ 51 ਹਜਾਰ 443 ਪੁਰਸ਼, 9 ਲੱਖ 35 ਹਜਾਰ 635 ਮਹਿਲਾ ਅਤੇ 76 ਟ੍ਰਾਂਸਜੇਂਡਰ ਵੋਟਰ ਹਨ। ਇਸ ਤਰ੍ਹਾ ਨਾਲ ਕੁਰੂਕਸ਼ੇਤਰ ਲੋਕਸਭਾ ਖੇਤਰ ਵਿਚ 9 ਲੱਖ 38 ਹਜਾਰ 29 ਪੁਰਸ਼, 8 ਲੱਖ 50 ਹਜਾਰ 439 ਮਹਿਲਾ, 23 ਟ੍ਰਾਂਸਜੇਂਡਰ, ਸਿਰਸਾ ਲੋਕਸਭਾ ਖੇਤਰ ਵਿਚ 10 ਲੱਖ 20 ਹਜਾਰ 510 ਪੁਰਸ਼, 9 ਲੱਖ 11 ਹਜਾਰ 339 ਮਹਿਲਾ, 41 ਟ੍ਰਾਂਸਜੇਂਡਰ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਹਿਸਾਰ ਲੋਕਸਭਾ ਖੇਤਰ ਵਿਚ 9 ਲੱਖ 52 ਹਜਾਰ 598 ਪੁਰਸ਼, 8 ਲੱਖ 32 ਹਜਾਰ, 569 ਮਹਿਲਾ, 11 ਟ੍ਰਾਂਸਜੇਂਡਰ, ਕਰਨਾਲ ਵਿਧਾਨਸਭਾ ਖੇਤਰ ਵਿਚ 11 ਲੱਖ 3 ਹਜਾਰ 606 ਪੁਰਸ਼, 9 ਲੱਖ 92 ਾਰ;ਬ 721 ਮਹਿਲਾ, 37 ਟ੍ਰਾਂਸਜੇਂਡਰ, ਸੋਨੀਪਤ ਵਿਧਾਨਸਭਾ ਖੇਤਰ ਵਿਚ 9 ਲੱਖ 40 ਹਜਾਰ 969 ਪੁਰਸ਼, 8 ਲੱਖ 20 ਹਜਾਰ 483 ਮਹਿਲਾ ਅਤੇ 44 ਟ੍ਰਾਂਸਜੇਂਡਰ ਵੋਟਰ ਹਨ।

          ਸ੍ਰੀ ਅਗਰਵਾਲ ਨੇ ਦਸਿਆ ਕਿ ਰੋਹਤਕ ਵਿਧਾਨਸਭਾ ਖੇਤਰ ਵਿਚ ਵੋਟਰਾਂ ਦੀ ਗਿਣਤੀ 18 ਲੱਖ 83 ਹਜਾਰ 383 ਹੈ, ਜਿਨ੍ਹਾਂ ਵਿਚ 9 ਲੱਖ 96 ਹਜਾਰ 702 ਪੁਰਸ਼, 8 ਲੱਖ 86 ਹਜਾਰ 660 ਮਹਿਲਾ, 21 ਟ੍ਰਾਂਸਜੇਂਡਰ ਰਜਿਸਟਰਡ ਵੋਟਰ ਹਨ। ਇਸੀ ਤਰ੍ਹਾ ਭਿਵਾਨੀ- ਮਹੇਂਦਰਗੜ੍ਹ ਲੋਕਸਭਾ ਖੇਤਰ ਵਿਚ ਕੁੱਲ ਰਜਿਸਟਰਡ 17 ਲੱਖ 86 ਹਜਾਰ 942 ਵੋਟਰ ਹਨ, ਜਿਨ੍ਹਾਂ ਵਿਚ 9 ਲੱਖ 42 ਹਜਾਰ 692 ਪੁਰਸ਼, 8 ਲੱਖ 44 ਹਜਾਰ 237 ਮਹਿਲਾ ਅਤੇ 13 ਟ੍ਰਾਂਸਜੇਂਡਰ ਵੋਟਰ ਹਨ। ਗੁੜਗਾਂਓ ਲੋਕਸਭਾ ਖੇਤਰ ਵਿਚ ਸੱਭ ਤੋਂ ਵੱਧ 25 ਲੱਖ 46 ਹਜਾਰ 91 ਵੋਟਰ ਹਨ, ਜਿਨ੍ਹਾਂ ਵਿਚ 13 ਲੱਖ 47 ਹਜਾਰ 521 ਪੁਰਸ਼, 11 ਲੱਖ 99 ਹਜਾਰ 317 ਮਹਿਲਾ, 78 ਟ੍ਰਾਂਸਜੇਂਡਰ ਵੋਟਰ ਹਨ, ਜਦੋਂ ਕਿ ਫਰੀਦਾਬਾਦ ਲੋਕਸਭਾ ਖੇਤਰ ਵਿਚ ਵੋਟਰਾਂ ਦੀ ਗਿਣਤੀ 24 ਲੱਖ 14 ਹਜਾਰ 168 ਹੈ, ਜਿਨ੍ਹਾਂ ਵਿਚ 13 ਲੱਖ 10 ਹਜਾਰ 206 ਪੁਰਸ਼, 11 ਲੱਖ 3 ਹਜਾਰ 844 ਮਹਿਲਾ, 118 ਟ੍ਰਾਂਸਜੇਂਡਰ ਵੋਟਰ ਹਨ।

ਹੀਟ ਵੇਵ ਦੇ ਚਲਦੇ ਚੋਣ ਕੇਂਦਰਾਂ ‘ਤੇ ਵੱਧ ਸਰੋਤਾਂ ਦੀ ਕੀਤੀ ਜਾਵੇਗੀ ਵਿਵਸਥਾ

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹੀਟ ਵੇਵ ਨੂੰ ਦੇਖਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੁੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਜਿਲ੍ਹਿਆਂ ਵਿਚ ਹੀਟ ਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ ‘ਤੇ ਵੱਧ ਸਰੋਤਾਂ ਦੀ ਵਿਵਸਥਾ ਯਕੀਨੀ ਕਰਨ, ਜਿਨ੍ਹਾਂ ਵਿਚ ਠੰਢੀ ਪਾਣੀ, ਕੂਲਰ-ਪੱਖਾ ਅਤੇ ਟੈਂਟ ਦੀ ਵਿਵਸਥਾ ਸ਼ਾਮਿਲ ਹੈ। ਇਸੀ ਤਰ੍ਹਾ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਦਿਵਆਂਗ ਵੋਟਰਾਂ ਦੀ ਸਹਾਇਤਾ ਲਈ ਵਾਲੰਟਿਅਰ ਦੇ ਨਾਲ-ਨਾਲ ਵਹੀਲ ਚੇਅਰ ਤੇ ਧੁੱਲ ਤੋਂ ਬਚਾਅ ਲਈ ਛੱਤਰੀ ਦੀ ਵਿਵਸਥਾ ਕਰਾਈ ਜਾਵੇ।

ਚੋਣ ਸੂਚੀ ਵਿਚ ਆਪਣੇ ਨਾਂਅ ਦੀ ਪੁਸ਼ਟੀ ਕਰ ਲੈਣ ਵੋਟਰ-ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 28 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਦੇ ਪਰਵ ਵਿਚ ਹਰ ਵੋਟਰ ਆਪਣੀ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਇਸ ਦੇ ਲਈ ਹਰੇਕ ਵੋਟਰ ਇਹ ਯਕੀਨੀ ਕਰ ਲੈਣ ਕਿ ਉਸ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਹੈ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉੱਥੇ ਆਪਣੀ ਵੋਟ ਅਧਿਕਾਰ ਦੀ ਵਰਤੋ ਕਰ ਸਕਦੇ ਹਨ। ਕਿਸੇ ਵੋਟਰ ਦਾ ਨਾਂਅ ਚੋਣ ਸੂਚੀ ਵਿਚ ਹੈ, ਪਰ ਉਸ ਦੇ ਕੋਲ ਵੋਟਰ ਪਹਿਚਾਣ ਪੱਤਰ ਨਹੀਂ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਤ 11 ਵੈਕਲਪਿਕ ਪਹਿਚਾਣ ਪੱਤਰ ਦਿਖਾ ਕੇ ਵੀ ਆਪਣੀ ਵੋਟ ਪਾ ਸਕਦੇ ਹਨ।

          ਉਨ੍ਹਾਂ ਨੇ ਦਸਿਆ ਕਿ ਵੋਟਰ ਦੇ ਕੋਲ ਪੁਰਾਣਾ ਵੋਟਰ ਕਾਰਡ ਹੈ ਤਾਂ ਵੀ ਉਹ ਵੋਟ ਪਾ ਸਕਦਾ ਹੈ, ਬਸ਼ਰਤੇ ਕਿ ਉਸ ਦਾ ਨਾਂਅ ਉਸ ਖੇਤਰ ਦੀ ਚੋਣ ਸੂਚੀ ਵਿਚ ਹੋਣਾ ਚਾਹੀਦਾ ਹੈ। ਕਿਸੇ ਵੋਟਰ ਦਾ ਨਾਂਅ ਚੋਣ ਸੂਚੀ ਵਿਚ ਨਹੀਂ ਹੈ ਅਤੇ ਉਹ ਵੋਟ ਪਾਉਣ ਲਈ ਚੋਣ ਕੇਂਦਰ ‘ਤੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਹੋਰ ਕੋਈ ਪਹਿਚਾਣ ਪੱਤਰ ਦਿਖਾਉਦਾ ਹੈ ਤਾਂ ਉਸ ਨੂੰ ਵੋਟ ਪਾਉਣ ਨਹੀਂ ਦਿੱਤੀ ਜਾਵੇਗੀ। ਕੋਈ ਵੀ ਵੋਟਰ ਸਿਰਫ ਤਾਂਹੀ ਵੋਟ ਪਾ ਸਕਦਾ ਹੈ ਜਦੋਂ ਉਸ ਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ।

          ਉਨ੍ਹਾਂ ਨੇ ਦਸਿਆ ਕਿ ਏਪਿਕ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ 11 ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ  ਦੀ ਵਰਤੋ ਕਰ ਕੇ ਵੀ ਵੋਟ ਪਾ ਸਕਦੇ ਹਨ। ਇੰਨ੍ਹਾਂ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਰਾਜ ਸਰਕਾਰ, ਪਬਲਿਕ ਸਮੱਗਰੀ ਜਾਂ ਪਬਲਿਕ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋਯੁਕਤ ਪਾਸਬੁੱਕ, ਪੈਨ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਯੁਕਤ ਪੇਂਸ਼ਨ ਦਸਤਾਵੇਜ ਅਤੇ ਆਧਾਰ ਕਾਰਡ ਸ਼ਾਮਿਲ ਹੈ।

          ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਚੋਣ ਕਮਿਸ਼ਨ ਦੀ ਵੈਬਸਾਇਟ ਸੀਈਓ ਈਸੀਆਈ ਹਰਿਆਣਾ ਜੀਓਵੀ ਇਨ ‘ਤੇ ਵਿਧਾਨਸਭਾ ਅਨੁਸਾਰ ਵੋਟਰ ਸੂਚੀਆਂ ਅਪਲੋਡ ਹਨ, ਉਸ ਨੁੰ ਡਾਉਨਲੋਡ ਕਰ ਕੇ ਵੀ ਕੋਈ ਵਿਅਕਤੀ ਆਪਣਾ ਨਾਂਅ ਵੋਟਰ ਸੂਚੀ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ 1950 ‘ਤੇ ਕਾਲ ਕਰ ਕੇ ਵੀ ਆਪਣੀ ਵੋਟ ਚੈਕ ਕਰ ਸਕਦੇ ਹਨ।

Leave a Reply

Your email address will not be published.


*