ਬੇਗਮਪੁਰਾ ਟਾਈਗਰ ਫੋਰਸ ਵੱਲੋਂ ਦੇਸ਼ ਪ੍ਰਦੇਸ਼ ਅਖਬਾਰ ਦੇ ਮੁੱਖ ਸੰਪਾਦਕ ਨੂੰ ਕਾਨੂਨੀ ਨੋਟਿਸ ਜਾਰੀ । 

ਹੁਸ਼ਿਆਰਪੁਰ , (ਪੱਤਰ ਪ੍ਰੇਰਕ )
ਬੇਗਮਪੁਰਾ ਟਾਈਗਰ ਫੋਰਸ ਵੱਲੋਂ ਇੱਕ ਪੰਜਾਬੀ ਅਖਬਾਰ ਦੇਸ਼ ਪ੍ਰਦੇਸ਼ ਅਖਬਾਰ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਬਾਂਸਲ ਨੂੰ ਫੋਰਸ ਦਾ ਅਣਅਧਿਕਾਰਿਤ ਤੌਰ ਤੇ ਨਾਮ ਵਰਤਣ ਦੇ ਮਾਮਲੇ ਵਿੱਚ  ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਸ਼ ਠਾਕੁਰ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਕਲਾਇੰਟ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਦੀਆਂ ਹਿਦਾਇਤਾਂ ‘ਤੇ ਇਹ ਕਨੂੰਨੀ ਨੋਟਿਸ ਭੇਜਿਆ ਗਿਆ ਹੈ| ਉਹਨਾਂ ਦੱਸਿਆ ਕਿ ਇਸ ਕਾਨੂੰਨੀ ਨੋਟਿਸ ਵਿੱਚ ਮੁੱਖ ਸੰਪਾਦਕ ਵਿਜੇ ਕੁਮਾਰ ਬਾਂਸਲ ਨੇ ਆਪਣੀ ਅਖਬਾਰ ਦੇਸ਼ ਪ੍ਰਦੇਸ਼  ਵਿੱਚ 14 ਅਪ੍ਰੈਲ 2024  ਨੂੰ ਬੇਗਮਪੁਰਾ ਟਾਈਗਰ ਫੋਰਸ ਦਾ ਇੱਕ ਇਸ਼ਤਿਹਾਰ ਲਗਾਇਆ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਬੇਗਮਪੁਰਾ ਟਾਈਗਰ ਫੋਰਸ ਦਾ ਅਹੁਦੇਦਾਰ ਦੱਸਿਆ ਗਿਆ ਹੈ ਜਦਕਿ ਉਕਤ ਵਿਅਕਤੀਆਂ ਦੇ ਨਾਲ ਬੇਗਮਪੁਰਾ ਟਾਈਗਰ ਫੋਰਸ ਦਾ ਅਣਅਧਿਕਾਰਿਤ ਤੌਰ ਤੇ ਨਾਮ ਵਰਤਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਸ ਵਿੱਚ ਇਸੇ ਅਖਬਾਰ ਦਾ ਸਥਾਨਕ ਇੱਕ ਪੱਤਰਕਾਰ ਵੀ ਨਾਮਜ਼ਦ ਹਨ। ਐਡਵੋਕੇਟ ਹਰਸ਼ ਠਾਕੁਰ ਨੇ ਦੱਸਿਆ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਉਕਤ ਅਖਬਾਰ ਦੇ ਮੁੱਖ ਸੰਪਾਦਕ ਨੂੰ ਇਸ ਮਾਮਲੇ ਵਿੱਚ ਪਹਿਲਾਂ ਵੀ ਕਈ ਵਾਰ ਸੁਚੇਤ ਕੀਤਾ ਜਾ ਚੁੱਕਾ ਹੈ। ਪਰ ਇਸ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਮੁੱਖ ਸੰਪਾਦਕ ਵੱਲੋਂ ਵਾਰ-ਵਾਰ ਆਪਣੀ ਅਖਬਾਰ ਵਿੱਚ ਇਸ ਸਿਲਸਿਲੇ ਨੂੰ ਦੁਹਰਾਇਆ ਜਾ ਰਿਹਾ  ਹੈ | ਉਹਨਾ ਕਿਹਾ ਕਿ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਵੱਲੋਂ ਜਾਣ ਬੁਝ ਕੇ ਬੇਗਮਪੁਰਾ ਟਾਇਗਰ  ਫੋਰਸ ਦੇ ਨਾਲ ਅਣਅਧਿਕਾਰਤ ਵਿਅਕਤੀਆਂ ਨੂੰ ਅਹੁਦੇਦਾਰ ਦੱਸਿਆ ਜਾ ਰਿਹਾ ਹੈ ਜੋ ਨਾ ਸਿਰਫ ਕਾਨੂੰਨਨ ਜੁਰਮ ਬਣਦਾ ਹੈ ਸਗੋਂ ਇਸ ਨਾਲ ਸਮਾਜ ਵਿੱਚ ਬੇਗਮਪੁਰਾ ਟਾਈਗਰ ਫੋਰਸ ਦਾ ਅਕਸ ਵੀ ਖਰਾਬ ਹੋ ਰਿਹਾ ਹੈ। ਇਸ ਲਈ ਦੇਸ਼ ਪ੍ਰਦੇਸ਼ ਅਖਬਾਰ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਬਾਂਸਲ ਨੂੰ ਇਸ ਕਾਨੂੰਨੀ ਨੋਟਿਸ ਰਾਹੀਂ 15 ਦਿਨਾਂ ਵਿੱਚ ਬਿਨਾਂ ਸ਼ਰਤ ਮਾਫੀ ਮੰਗਣ ਤੇ ਇਸ ਨੂੰ ਆਪਣੀ ਅਖਬਾਰ ਵਿੱਚ ਪ੍ਰਮੁੱਖਤਾ ਨਾ ਪ੍ਰਕਾਸ਼ਿਤ ਕਰਨ ਦੀ ਹਦਾਇਤ ਕੀਤੀ ਗਈ ਹੈ। ਅਜਿਹਾ ਨਾਲ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਜਾਂਦੀ ਜਾਵੇਗੀ।

Leave a Reply

Your email address will not be published.


*