August 17, 2026

Justice News

ਅਵਾਮ ਦੀ ਆਵਾਜ਼

ਗਾਂਧੀ ਗਰਾਊਡ ਵਿਖੇ ਹੋਣਗੇ ਅੰਡਰ-19 ਅਤੇ ਅੰਡਰ-23 ਲੜਕਿਆਂ ਦੇ ਟਰਾਇਲ

ਅੰਮ੍ਰਿਤਸਰ ;;;;;;;;;;; ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਵਲੋ ਅੰਡਰ-19 ਅਤੇ ਅੰਡਰ-23 ਲੜਕਿਆਂ ਦੇ ਕ੍ਰਿਕਟ ਦੇ ਟਰਾਇਲ ਗਾਂਧੀ ਗਰਾਊਡ ਵਿਖੇ  ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਆਈ.ਐਸ ਬਾਜਵਾ ਨੇ ਦੱਸਿਆ ਕਿ 18 ਅਪ੍ਰੈਲ 2024 ਨੂੰ ਬਾਅਦ ਦੁਪਿਹਰ 2 ਵਜੇ ਅੰਡਰ-23 ਲੜਕੇ ਦੇ ਟਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਖਿਡਾਰੀਆਂ ਨੇ ਇੰਨ੍ਹਾਂ ਟਰਾਇਲਾਂ ਦੇ ਵਿੱਚ ਭਾਗ ਲੈਣਾ ਹੈ, ਉਹਨਾਂ ਦੀ ਜਨਮ ਤਰੀਕ ਦੀ ਕੱਟ ਆਫ ਮਿਤੀ 1 ਸਤੰੰਬਰ 2001 ਹੋਵੇਗੀ।
ਸ: ਬਾਜਵਾ ਨੇ  ਦੱਸਿਆ ਕਿ ਇਸੇ ਤਰ੍ਹਾਂ 19 ਅਪ੍ਰੈਲ 2024 ਨੂੰ ਬਾਅਦ ਦੁਪਿਹਰ 2 ਵਜੇ ਅੰਡਰ-19 ਲੜਕੇ ਦੇ ਟਰਾਇਲ ਕਰਵਾਏ ਜਾਣਗੇ ਅਤੇ ਇੰਨ੍ਹਾਂ ਖਿਡਾਰੀਆਂ ਦੀ ਜਨਮ ਤਰੀਕ ਦੀ ਕੱਟ ਆਫ ਮਿਤੀ 1 ਸਤੰਬਰ 2005 ਹੋਵੇਗੀ।
ਉਨ੍ਹਾਂ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਆਪਣੇ ਨਾਲ ਡਿਜੀਟਲ ਜਨਮ ਸਰਟੀਫਿਕੇਟ, ਪਾਸਪੋਰਟ/ਵੋਟਰ ਕਾਰਡ ਰਿਹਾਇਸ਼ ਸਬੂਤ ਵਜੋ, ਪਾਸਪੋਰਟ ਸਾਈਜ਼ ਨਵੀ ਫੋਟੋ ਅਤੇ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.