August 17, 2026

Justice News

ਅਵਾਮ ਦੀ ਆਵਾਜ਼

ਭਾਈਚਾਰਕ ਸਾਂਝ ਦੀ ਮਿਸ਼ਾਲ,ਸੁਹੈਬ ਅਹਿਮਦ ਸੈਬੀ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੱਲੋਂ ਸਰਵ ਧਰਮ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ।

ਮਾਲੇਰਕੋਟਲਾ  (ਮੁਹੰਮਦ ਸ਼ਹਿਬਾਜ਼)ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਮੌਕੇ ਪੂਰੇ ਦੇਸ਼ ਅੰਦਰ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।ਇਸ ਮੌਕੇ ਨਵਾਬ ਸ਼ਾਹੀ ਰਿਆਸਤ ਮਾਲੇਰਕੋਟਲਾ ਦੇ ਇਤਿਹਾਸਕ ਸ਼ਹਿਰ ਦੇ ਸੁਹੈਬ ਅਹਿਮਦ ਸੈਬੀ ਨੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ। ਆਪਸੀ ਭਾਈਚਾਰਕ ਸਾਂਝ ਦੀ ਬਹੁਤ ਖ਼ੂਬਸੂਰਤ ਮਿਸ਼ਾਲ ਦੇਖਣ ਨੂੰ ਮਿਲੀ ਏ। ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਰੋਜ਼ੇਦਾਰਾਂ ਦਾ ਸਵਾਗਤ ਕਰਦੇ ਹੋਏ ਸੁਹੈਬ ਅਹਿਮਦ ਸੈਬੀ ਵੱਲੋਂ ਸ਼ਿਰਕਤ ਕਰਨ ਆਏ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ ਕਿਹਾ’ ਅਤੇ ਸੁਹੈਬ ਅਹਿਮਦ ਸੈਬੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੋਜ਼ੇ ਨੂੰ ਸਿਹਤ ਅਤੇ ਤੰਦਰੁਸਤੀ ਦੀ ਗਾਰੰਟੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਫ਼ਤਾਰ ਪਾਰਟੀ ‘ਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਹੌਂਸਲਾ ਮਿਲਿਆ ਹੈ।ਰੋਜ਼ਾ ਇਫ਼ਤਾਰ ਪਾਰਟੀ ‘ਚ ਸ਼ਿਰਕਤ ਕਰਨ ਲਈ ਪਹੁੰਚੇ ਸਾਰੇ ਰੋਜ਼ੇਦਾਰਾਂ ਦਾ ਅਤੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਇਫ਼ਤਾਰ ਪਾਰਟੀ ‘ਚ ਸ਼ਿਰਕਤ ਕਰਨ ਪਹੁੰਚੇ ਲੋਕਾਂ ਦਾ ਤਹਿ-ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਦੀਪ ਧਿਮਾਨ,ਕਰਮ ਲਿਹਾਲ,ਗੁਰਦੀਪ ਧੀਮਾਨ,ਅਕਸ਼ਦੀਪ ਬਡਲਾ,ਬੇਅੰਤ ਕਿੰਗਰ, ਸੁਖੀ ਨਾਰੀਕੇ, ਦਵਿੰਦਰ ਸਰਪੰਚ,ਕੁਨਾਲ ਰਿਖੀ,ਮੁਹੰਮਦ ਬਿਲਾਲ, ਮੁਹੰਮਦ ਸ਼ਹਿਬਾਜ਼,ਮੁਹੰਮਦ ਇਮਰਾਨ,ਮੁਹੰਮਦ ਰਿਜ਼ਵਾਨ,ਆਸਿਫ ਹਮੀਦ, ਮੂਨ ਨਵਾਬ,ਸ਼ਹਿਬਾਜ਼ ਗੋਰੀ,ਮੁਹੰਮਦ ਸਲਮਾਨ,ਰੋਕੀ ਚੌਧਰੀ ਬਾਬਾ ਚਿਕਨ ਵਾਲਾ ਅਤੇ ਹੋਰ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.