August 17, 2026

Justice News

ਅਵਾਮ ਦੀ ਆਵਾਜ਼

ਪ੍ਰਾਇਮਰੀ ਸਕੂਲ ਭੋਲੇਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਕਾਠਗੜ੍ਹ,  (ਜਤਿੰਦਰ ਪਾਲ ਸਿੰਘ ਕਲੇਰ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਲੇਵਾਲ ਵਿਖੇ ਹੈੱਡ ਟੀਚਰ ਰੀਨਾ ਚੌਧਰੀ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ‘ਚ ਹੈੱਡ ਟੀਚਰ ਰੇਨੂੰ ਰਾਣੀ ਨੇ ਹਾਜ਼ਰੀਨ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ‘ਚ ਕਰਵਾਏ ਗਏ ਵਿਕਾਸ ਸਬੰਧੀ ਜਾਣੂ
ਕਰਵਾਇਆ। ਸਮਾਗਮ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਦੇ ਵੱਖ-ਵੱਖ ਜਮਾਤਾਂ ‘ਚੋਂ ਪਹਿਲੇ, ਦੂਜੇ ਤੇ ਤੀਜੇ ਦਰਜੇ ‘ਤੇ ਆਏ ਬੱਚਿਆਂ ਸਕੂਲੀ ਬੱਚਿਆਂ ਵਲੋਂ ਪੇਸ਼ ਕੀਤੇ ਡਾਂਸ, ਗਿੱਧਾ, ਕਵਿਤਾਵਾਂ ਆਦਿ ਨੇ ਸਭ ਦਾ ਮਨ ਮੋਹ ਲਿਆ । ਯਾਦਵਿੰਦਰ ਕੌਰ ਵਲੋਂ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ।
ਇਸ ਮੌਕੇ ਨੋਡਲ ਅਫਸਰ ਗਿਆਨ ਸਿੰਘ ਕਟਾਰੀਆ, ਸੈਂਟਰ ਹੈੱਡ ਟੀਚਰ ਤੋਂ ਇਲਾਵਾ ਸਕੂਲ ਅਧਿਆਪਕਾ ਰੇਨੂੰ ਰਾਣੀ ਅਤੇ ਇਕਬਾਲ ਕੌਰ ਅਤੇ ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.