Haryana News

ਚੰਡੀਗੜ੍ਹ, 9 ਅਪ੍ਰੈਲ – ਭਾਰਤ ਚੋਣ ਕਮਿਸ਼ਨ ਨੇ ਨੌਜੁਆਨਾਂ ਨੂੰ ਚੋਣ ਲਈ ਪ੍ਰੇਰਿਤ ਕਰਨ ਅਤੇ ਆਪਣਾ ਵੋਟ ਬਨਵਾਉਣ ਲਈ ਟਰਨਿੰਗ 18 ਅਤੇ ਯੂ ਆਰ ਦ ਵਨ ਵਰਗੇ ਸਲੋਗਨ ਦੇ ਕੇ ਸੋਸ਼ਲ ਮੀਡੀਆ ਰਾਹੀਂ ਅਨੋਖੀ ਪਹਿਲ ਕੀਤੀ ਹੈ। ਵੋਟਰਾਂ ਦੀ ਜਾਗਰੁਕਤਾ ਲਈ ਚੋਣ ਕਮਿਸ਼ਨ ਇਸ ਵਾਰ ਫੀਲਡ ਵਿਚ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਵੀ ਪੂਰੀ ਤਰ੍ਹਾ ਸਰਗਰਮ ਹੈ।

          ਯਮੁਨਾਨਗਰ ਦੇ ਜਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ  ਮਨੋਜ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਇਸ ਵਾਰ ਚੋਣ ਲਈ ਨਵੇਂ ਵੋਟਰਾਂ ਨੂੰ ਖਿੱਚਣ ਦਾ ਪੂਰਾ ਜੋਰ ਹੈ। ਜੋ ਨੌਜੁਆਨ 18 ਤੋਂ 30 ਸਾਲ ਦੀ ਉਮਰ ਦੇ ਹਨ, ਉਨ੍ਹਾਂ ਦੇ ਲਈ ਕਮਿਸ਼ਨ ਨੇ ਚੋਣ ਕਰਨ ‘ਤੇ ਯੂ ਆਰ ਦ ਵਨ ਦੇ ਨਾਂਅ ਨਾਲ ਨਵਾਂ ਸਲੋਗਨ ਦਿੱਤਾ ਹੈ। ਇਹ ਯੁਵਾ ਆਪਣੇ ਵੋਟ ਦੀ ਵਰਤੋ ਕਰ ਉਂਗਲੀ ‘ਤੇ ਲੱਗੇ ਸ਼ਾਹੀ ਦੇ ਨਿਸ਼ਾਨ ਸਮੇਤ ਯੂ ਆਰ ਦ ਵਨ ਲਿਖ ਕੇ ਸੋਸ਼ਲ ਮੀਡੀਆ ਵਿਚ ਫੋਟੋ ਅਪਲੋਡ ਕਰ ਸਕਦੇ ਹਨ।

          ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਪਹਿਲੀ ਵਾਰ ਚੋਣ ਸੂਚੀ ਵਿਚ ਸ਼ਾਮਿਲ ਹੋਏ ਨੌਜੁਆਨ ਬੂਥ ‘ਤੇ ਜਾ ਕੇ ਆਪਣਾ ਵੋਟ ਪਾ ਕੇ ਜਾਣ ਅਤੇ ਲੋਕਤੰਤਰ ਦੇ ਪਵਿੱਤਰ ਯੱਗ ਵਿਚ ਆਪਣੀ ਆਹੂਤੀ ਅਰਪਿਤ ਕਰਨ। ਉਨ੍ਹਾਂ ਨੇ ਕਿਹਾ ਕਿ ਟਰਨਿੰਗ 18 ਦਾ ਅਰਥ ਹੈ ਕਿ ਨੌਜੁਆਨ ਹੁਣ ਆਪਣੀ ਨਵੀਂ ਭੁਮਿਕਾ ਨਿਭਾਉਂਦੇ ਹੋਏ ਜਿਮੇਵਾਰੀ ਦੇ ਨਾਲ ਵੋਟ ਕਰਨ ਅਤੇ ਆਪਣੇ ਮਨਪਸੰਦ ਜਨਪ੍ਰਤੀਨਿਧੀ ਨੁੰ ਚੁਨਣ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਸਭਾ ਚੋਣ ਦੇ ਲਈ ਵੱਡੀ ਗਿਣਤੀ ਵਿਚ ਜਿਲ੍ਹਾ ਦੇ ਨੌਜੁਆਨਾਂ ਨੇ ਆਪਣੇ ਵੋਟਰ ਆਈਡੀ ਕਾਰਡ ਬਣਵਾ ਕੇ ਵੋਟਰ ਸੂਚੀ ਵਿਚ ਨਾਂਅ ਲਿਖਵਾਇਆ ਹੈ। ਪ੍ਰਸਾਸ਼ਨ ਦਾ ਯਤਨ ਹੈ ਕਿ ਜਿਨ੍ਹਾਂ ਨੋਜੁਆਨਾਂ ਦੇ ਨਵੇਂ ਵੋਟ ਬਣੇ ਹਨ, ਉਹ ਸਾਰੇ 25 ਮਈ ਨੁੰ ਪੋਲਿੰਗ ਬੂਥ ‘ਤੇ ਜਾ ਕੇ ਵੋਟ ਕਰਨ ਜਿਸ ਨਾਲ ਕਿ ਉਨ੍ਹਾਂ ਨੁੰ ਆਪਣੀ ਨਵੀਂ ਜਿਮੇਵਾਰੀ ਦਾ ਪਤਾ ਲੱਗੇ। ਪਹਿਲੀ ਵਾਰ ਵੋਟ ਦੇਣ ਹਰ ਇਕ ਨੌਜੁਆਨ ਦੇ ਲਈ ਇਕ ਨਵਾਂ ਤਜਰਬਾ ਹੈ ਅਤੇ ਇਸ ਨੂੰ ਜਰੂਰੀ ਹਾਸਲ ਕਰਨਾ ਚਾਹੀਦਾ ਹੈ। ਚੋਣ ਦਾ ਪਰਵ-ਦੇਸ਼ ਦਾ ਗਰਵ ਦੀ ਥੀਮ ‘ਤੇ ਚੋਣ ਕਮਿਸ਼ਨ ਨੇ ਲੋਕਸਭਾ ਚੋਣ ਦਾ ਪ੍ਰੋਗ੍ਰਾਮ ਤਿਆਰ ਕੀਤਾ ਹੈ। ਚੋਣ ਕਮਿਸ਼ਨ ਨੇ ਵੋਟਰਾਂ ਨੁੰ ਗੁਮਰਾਹ ਨਿਯੂਜ ਦੇ ਪ੍ਰਤੀ ਸੁਚੇਤ ਰਹਿਣ ਦੇ ਲਈ ਸੋਸ਼ਲ ਮੀਡੀਆ ਵਿਚ ਨਵੀਂ ਸ਼ੁਰੂਆਤ ਕੀਤੀ ਹੈ, ਜਿਸ ਵਿਚ ਦਸਿਆ ਜਾਂਦਾ ਹੈ ਕਿ ਫਰਜੀ ਸਮਾਚਾਰ ਕਿਹੜੇ ਹਨ ਅਤੇ ਇੰਨ੍ਹਾਂ ਤੋਂ ਵੋਟਰਾਂ ਨੁੰ ਸਾਵਧਾਨ ਰਹਿਣਾ ਚਾਹੀਦਾ ਹੈ।

ਪ੍ਰਕਾਸ਼ਿਤ ਸਮੱਗਰੀ ‘ਤੇ ਕਾਪੀਆਂ ਦੀ ਗਿਣਤੀ ਦਰਜ ਹੋਣੀ ਚਾਹੀਦੀ ਹੈ

ਚੰਡੀਗੜ੍ਹ, 9 ਅਪ੍ਰੈਲ – ਲੋਕਸਭਾ ਚੋਣ 2024 ਦੌਰਾਨ ਪ੍ਰਚਾਰ ਸਮੱਗਰੀ ਦਾ ਪ੍ਰਕਾਸ਼ਨ ਕਰਨ ਦੇ ਲਈ ਪੋਸਟਰ ਜਾਂ ਪੰਫਲੇਟ ‘ਤੇ ਪ੍ਰਕਾਸ਼ਨ ਕਰਨ ਵਾਲੇ ਦਾ ਨਾਂਅ ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਅਤੇ ਕਾਪੀਆਂ ਦੀ ਗਿਣਤੀ ਛਪੀ ਹੋਣੀ ਚਾਹੀਦੀ ਹੈ।

          ਚੋਣ ਵਿਭਾਗ ਵੱਲੋਂ ਚੋਣ ਖਰਚ ਦੇ ਵੇਰਵੇ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ। ਇਸ ਲਈ ਪ੍ਰਿੰਟਿੰਗ ਪ੍ਰੈਸ ਸੰਚਾਲਕ ੲਨੇਕਸਚਰ ਫਾਰਮ ਵਨ ਅਤੇ ਬੀ ਭਰ ਕੇ ਇਹ ਸਪਸ਼ਟ ਕਰਣਗੇ ਕਿ ਪ੍ਰਚਾਰ ਦੀ ਸਮੱਗਰੀ ਕਿਸੇ ਪ੍ਰੈਸ ਤੋਂ ਛਪਵਾਈ ਗਈ ਅਤੇ ਇਸ ਸਮੱਗਰੀ ਨੂੰ ਛਪਵਾਉਣ ਵਾਲਾ ਕੌਣ ਹੈ। ਨਾਲ ਹੀ ਕਿੰਨ੍ਹੀ ਕਾਪੀਆਂ ਛਾਪੀ ਗਈਆਂ ਹਨ, ਇਹ ਬਿਊਰਾ ਵੀ ਪ੍ਰੈਸ ਸੰਚਾਲਕਾਂ ਨੂੰ ਦੇਣਾ ਹੋਵੇਗਾ।

          ਚੋਣ ਪ੍ਰਚਾਰ ਦੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪ੍ਰੈਸ ਸੰਚਾਲਕ ਇਸ ਗੱਲ ਦੀ ਜਾਂਚ ਕਰ ਲੈਣ ਕਿ ਪ੍ਰਚਾਰ ਸਮੱਗਰੀ ਦੀ ਭਾਸ਼ਾ ਅਤੇ ਵਿਸ਼ਾ ਵਸਤੂ  ਵਿਚ ਕੋਈ ਇਤਰਾਜਜਨਕ ਸ਼ਬਦ ਤਾਂ ਨਹੀਂ ਹਨ। ਪ੍ਰਚਾਰ ਸਮੱਗਰੀ ਦੀ ਭਾਸ਼ਾ ਕਿਸੇ ਵਿਅਕਤੀ ਜਾਂ ਪਾਰਟੀ ਦੇ ਪ੍ਰਤੀ ਇਤਰਾਜਜਨਕ ਨਹੀਂ ਹੋਣੀ ਚਾਹੀਦੀ ਹੈ। ਇਹ ਸ਼ਿਕਾਇਤ ਕਿਤੇ ਪਾਈ ਗਈ ਤਾਂ ਪ੍ਰਕਾਸ਼ਨ ਕਰਵਾਉਣ ਵਾਲੇ ਅਤੇ ਪ੍ਰਕਾਸ਼ਕ ਦੋਵਾਂ ਦੇ ਖਿਲਾਫ ਜਨਪ੍ਰਤੀਨਿਧੀ ਐਕਟ, 1951 ਦੀ ਧਾਰਾ 127 ਏ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

          ਜਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਹੈਂਡਬਿੱਲ, ਪੰਫਲੇਟ, ਪੋਸਟਰ, ਬੈਨਰ ਆਦਿ ਛਾਪਣ ਦਾ ਪੂਰਾ ਵੇਰਵਾ ਪ੍ਰੈਸ ਸੰਚਾਲਕ ਆਪਣੇ ਕੋਲ ਰੱਖਣਗੇ। ਇਸ ਨੂੰ ਚੋਣ ਵਿਭਾਗ ਵੱਲੋਂ ਕਦੀ ਵੀ ਮੰਗਿਆ ਜਾ ਸਕਦਾ ਹੈ। ਚੋਣ ਪ੍ਰਚਾਰ ਸਮੱਗਰੀ ਦੇ ਛਾਪਣ ‘ਤੇ ਪੂਰੀ ਜਿਮੇਵਾਰੀ ਪ੍ਰਕਾਸ਼ਕ ਅਤੇ ਪ੍ਰਕਾਸ਼ਨ ਕਰਵਾਉਣ ਵਾਲੇ ਦੀ ਰਹੇਗੀ। ਇਸ ਕਾਰਜ ਵਿਚ ਚੋਣ ਜਾਬਤਾ ਦਾ ਧਿਆਨ ਰੱਖਣ।

ਹਰਿਆਣਾ ਸਰਕਾਰ ਨੇ ਲੋਕਸਭਾ ਚੋਣ 2024 ਲਈ ਗੁਆਂਢੀ ਸੂਬਿਆਂ ਦੇ ਕਰਮਚਾਰੀ ਵੋਟਰਾਂ ਲਈ ਪੇਡ ਛੁੱਟੀ ਦਾ ਐਲਾਨ ਕੀਤਾ

ਚੰਡੀਗੜ੍ਹ, 9 ਅਪ੍ਰੈਲ – ਹਰਿਆਣਾ ਸਰਕਾਰ ਨੇ ਲੋਕਸਭਾ ਆਮ ਚੋਣ 2024 ਵਿਚ ਗੁਆਂਢੀ ਸੂਬਿਆਂ ਦੇ ਵੋਟਰ ਜੋ ਹਰਿਆਣਾ ਸਰਕਾਰ ਵਿਚ ਕੰਮ ਕਰ ਰਹੇ ਹਨ ਨੁੰ ਵੋਟ ਪਾਉਣ ਲਈ ਪੇਡ ਛੁੱਟੀ ਦੇਣ ਦਾ ਐਲਾਨ ਕੀਤਾ ਹੈ।

          ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਗੁਆਂਢੀ ਸੂਬਿਆਂ ਦੇ ਮੂਲ ਨਿਵਾਸੀ ਜੋ ਹਰਿਆਣਾ ਸਰਕਾਰ ਦੇ ਦਫਤਰਾਂ, ਰੋਰਡਾਂ, ਨਿਗਮਾਂ ਤੋਂ ਇਲਾਵਾ ਵਿਦਿਅਕ ਸੰਸਥਾਨ, ਵੱਖ-ਵੱਖ ਕਾਰਖਾਨੇ, ਦੁਕਾਨਾਂ, ਵਪਾਰਕ ਅਤੇ ਨਿਜੀ ਸੰਸਥਾਨਾਂ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਵੋਟ ਆਪਣੇ ਰਾਜ ਵਿਚ ਬਣਿਆ ਹੋਇਆ ਹੈ ਜੋ ਅਜਿਹੇ ਕਰਮਚਾਰੀਆਂ ਲਈ ਹੇਠਾਂ ਲਿਖੇ ਮਿੱਤੀਆਂ ਨੂੰ ਪੇਡ ਲੀਵ ਦੇ ਰੂਪ ਵਿਚ ਨਾਮਜਦ ਕੀਤਾ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਵਿਚ 19 ਅਪ੍ਰੈਲ, 26 ਅਪ੍ਰੈਲ, 7 ਮਈ, 13 ਮਈ, 20 ਮਈ, 25 ਮਈ ਅਤੇ 1 ਜੂਨ, 2024 ਅਤੇ ਉਤਰਾਖੰਡ 19 ਅਪ੍ਰੈਲ ਤੇ ਰਾਜਸਤਾਨ ਵਿਚ 19 ਅਪ੍ਰੈਲ ਅਤੇ 26 ਅਪ੍ਰੈਨ, ਏਨਸੀਟੀ ਦਿੱਲੀ ਵਿਚ 25 ਮਈ, ਹਿਮਾਚਲ ਪ੍ਰਦੇਸ਼ ਵਿਚ 1 ਜੂਨ, ਪੰਜਾਬ ਅਤੇ ਯੂਟੀ ਚੰਡੀਗੜ੍ਹ ਵਿਚ 1 ਜੂਨ, 2024 ਨੁੰ ਲੋਕਸਭਾ ਚੋਣ ਹੋਣੇ ਹਨ।

          ਉਨ੍ਹਾਂ ਨੇ ਦਸਿਆ ਕਿ ਇਹ ਧਿਆਨ ਰੱਖਣਾ ਮਹਤੱਵਪੂਰਨ ਹੈ ਕਿ ਕਰਮਚਾਰੀ ਸਿਰਫ ਆਪਣੇ ਸਬੰਧਿਤ ਸੰਸਦੀ ਖੇਤਰ ਵਿਚ ਚੋਣ ਦੇ ਦਿਨ ਹੀ ਪੇਡ ਲੀਵ ਦੇ ਹੱਕਦਾਰ ਹੋਣਗੇ।

ਵਿਦਿਆਰਥੀ ਸੌ-ਫੀਸਦੀ ਵੋਟਿੰਗ ਲਈ ਲੋਕਾਂ ਨੁੰ ਕਰਨ ਪ੍ਰੇਰਿਤ

ਚੰਡੀਗੜ੍ਹ, 9 ਅਪ੍ਰੈਲ – ਚੋਣ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਅੱਜ ਗੁਰੂਗ੍ਰਾਮ ਯੂਨੀਵਰਸਿਟੀ ਪਰਿਸਰ ਵਿਚ ਵਾਇਸ ਚਾਂਸਲਰ ਪ੍ਰੋਫੈਸਰ ਦਿਨੇਸ਼ ਕੁਮਾਰ ਨੇ ਸੈਲਫੀ ਪੁਆਇੰਟ ਦਾ ਉਦਘਾਟਨ ਕੀਤਾ।

          ਇਸ ਮੌਕੇ ‘ਤੇ ਵਾਇਸ ਚਾਂਸਲਰ ਨੇ ਪ੍ਰੋਗ੍ਰਾਮ ਵਿਚ ਮੌਜੂਦ ਵਿਦਿਆਰਥੀਆਂ ਤੋਂ ਚੋਣ ਵਿਚ ਸੌ-ਫੀਸਦੀ ਸਹਿਭਾਗਤਾ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸੈਲਫੀ ਪੁਆਇੰਟ ਦੇ ਕੋਲ ਸੈਲਫੀ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਚੋਣ ਦੇ ਪ੍ਰਤੀ ਜਾਗਰੁਕ ਹੋਣ। ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ ਵਧੇ।

          ਉਨ੍ਹਾਂ ਨੇ ਕਿਹਾ ਕਿ ਵੋਟਿੰਗ ਕਰਨਾ ਹਰ ਭਾਰਤੀ ਨਾਗਰਿਕ ਦਾ ਅਧਿਕਾਰ ਹੈ। ਚੋਣ ਲੋਕਤੰਤਰ ਵਿਚ ਸਿੱਧੀ ਸਹਿਭਾਗਤਾ ਦਾ ਮੌਕਾ ਤੁਹਾਨੁੰ ਪ੍ਰਦਾਨ ਕਰਦਾ ਹੈ। ਜਿੰਨ੍ਹੇ ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਣਗੇ ਲੋਕਤੰਤਰ ਉਨ੍ਹਾਂ ਹੀ ਮਜਬੂਤ ਹੋਵੇਗਾ। ਨੌਜੁਆਨ ਹੀ ਦੇਸ਼ ਦੇ ਕਰਨਧਾਰ ਹੈ। ਲੋਕਤੰਤਰ ਦੇ ਇਸ ਮਹਾਪਰਵ ਵਿਚ ਉਨ੍ਹਾਂ ਦੀ ਸਹਿਭਾਗਤਾ ਜਰੂਰੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਮੁਹਿੰਮ ਨਾਲ ਨੌਜੁਆਨ ਵੋਟਰ ਆਕਰਸ਼ਿਤ ਹੋਣਗੇ। ਊਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਸੈਲਫੀ ਪੁਆਇੰਟ ਵਿਚ ਆ ਕੇ ਸੈਲਫੀ ਲੈਣ ਅਤੇ ਇਸ ਮੁਹਿੰਮ ਨੂੰ ਸਫਲ ਬਨਾਉਣ।

ਚੰਡੀਗੜ੍ਹ, 9 ਅਪ੍ਰੈਲ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਆਈਏਐਸ ਅਧਿਕਾਰੀ ਵਿੱਤ ਅਤੇ ਆਯੋਜਨਾ ਅਤੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਵਾਸਤੂਕਲਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੂੰ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ  ਦਾ ਚੇਅਰਮੈਨ ਨਿਯੁਕਤ ਕੀਤਾ ਹੈ।

ਮੰਚ ਮੁਕਾਬਲਾ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਦੇ ਗਿਆਨ ਨੁੰ ਵਧਾਉਂਦਾ ਹੈ

ਚੰਡੀਗੜ੍ਹ, 9 ਅਪ੍ਰੈਲ – ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਡੀਨ ਅਕਾਦਮਿਕ ਅਫੇਅਰਸ ਪ੍ਰੋਫੈਸਰ ਅਨਿਲ ਵਸ਼ਿਸ਼ਠ ਨੇ ਕਿਹਾ ਕਿ ਵਿਦਿਆਰਥੀਆਂ ਦੀ ਭਾਸ਼ਨ ਮੁਕਾਬਲੇ ਨਾ ਸਿਰਫ ਉਨ੍ਹਾਂ ਦੀ ਮੁਕਾਲਬ ਕੁਸ਼ਲਤਾ ਨੂੰ ਨਿਖਾਰਦੀ ਹੈ ਸਗੋ ਉਨ੍ਹਾਂ ਦੇ ਵੱਖ-ਵੱਖ ਵਿਸ਼ਿਆਂ ‘ਤੇ ਗਿਆਨ ਨੁੰ ਵੀ ਵਧਾਉਂਦੀ ਹੈ।

          ਪ੍ਰੋਫੈਸਰ ਅਨਿਲ ਵਸ਼ਿਸ਼ਠ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪ੍ਰਬੰਧਿਤ ਰੋਸਟ੍ਰਮ (ਮੰਚ) ਮੁਕਾਬਲਾ ਦੇ ਤੀਜੇ ਪੜਾਅ ਦੇ ਮੌਕੇ ‘ਤੇ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਤੋਂ ਪਹਿਲਾਂ ਦੀਪ ਪ੍ਰਜਵਲਿਤ, ਸਰਸਵਤੀ ਪੂਜਨ ਤੇ ਕੇਯੂ ਦੇ ਕੁੱਲਗੀਤ ਵੱਲੋਂ ਪ੍ਰੋਗ੍ਰਾਮ ਦੀ ਸ਼ੁਰੂਆਤ ਹੋਈ।

          ਉਨ੍ਹਾਂ ਨੇ ਕਿਹਾ ਕਿ ਭਾਸ਼ਾ ਦੀ ਜਾਣਕਾਰੀ ਦੇ ਨਾਲ-ਨਾਲ ਆਪਣੇ ਸੰਵਾਦ ਵਿਚ ਸੰਵੇਦਨਾਵਾਂ ਤੇ ਭਾਵ ਵੀ ਵਿਅਕਤ ਕਰਨਾ ਇਕ ਚੰਗੇ ਵਕਤਾ ਦੀ ਪਹਿਚਾਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਸੇ ਵੀ ਮੁਕਾਬਲੇ ਵਿਚ ਜਿੱਤਨਾ ਉਨ੍ਹਾਂ ਮਹਤੱਵਪੂਰਨ ਨਹੀਂ ਹੈ ਜਿਨ੍ਹਾ ਉਸ ਮੁਕਾਬਲੇ ਵਿਚ ਹਿੱਸਾ ਲੈ ਕੇ ਸਿੱਖਨਾ। ਸ਼ਬਦਾਂ ਰਾਹੀਂ ਆਪਣੇ ਸੰਵਾਦ ਨੂੰ ਵਿਅਕਤ ਕਰਨ ਦੀ ਜੋ ਕਲਾ ਕੁਦਰਤ ਨੇ ਮਨੁੱਖ ਨੂੰ ਪ੍ਰਦਾਨ ਕੀਤੀ ਹੈ ਉਹ ਉਸ ਹੋਰ ਜੀਵਾਂ ਤੋਂ ਵੱਖ ਬਨਾਉਂਦੀ ਹੈ। ਸੰਵਾਦ ਕਲਾ ਜਿਨ੍ਹੀ ਬਾਰੀਕੀ ਨਾਲ ਸਿੱਖਣੀ ਪੈਂਦੀ ਹੈ, ਉਸੀ ਬਾਰੀਕੀ ਨਾਲ ਕਿਸੇ ਵੀ ਵਿਸ਼ਾ ‘ਤੇ ਵਿਸਤਾਰਪੂਰਵਕ ਜਾਣਕਾਰੀ ਦਾ ਅਧਿਐਨ ਕਰਨਾ ਪੈਂਦਾ ਹੈ।

Leave a Reply

Your email address will not be published.


*