ਭਵਾਨੀਗੜ੍ਹ ;;;; (ਮਨਦੀਪ ਕੌਰ ਮਾਝੀ) ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਇੱਕ ਵਿਅਕਤੀ ਨੂੰ ਨਸ਼ੇ ਵਾਲੇ ਪਦਾਰਥ (ਚਿੱਟੇ) ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਥਾਣੇਦਾਰ ਸੁਰਜੀਤ ਸਿੰਘ ਇੰਚਾਰਜ ਪੁਲਸ ਚੌਕੀ ਘਰਾਚੋ ਆਪਣੇ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਚੈਕਿੰਗ ਸਬੰਧੀ ਭਵਾਨੀਗੜ੍ਹ ਤੇ ਪਿੰਡ ਆਲੋਅਰਖ ਵੱਲ ਜਾ ਰਹੇ ਸਨ, ਕਾਕੜਾ ਚੌਕ ਨੇੜੇ ਆਲੋਅਰਖ ਸਾਇਡ ਪੁੱਜਣ ‘ਤੇ ਪੁਲਸ ਨੂੰ ਸਾਹਮਣੇ ਤੇ ਪੈਦਲ ਆਉਦਾ ਇੱਕ ਵਿਅਕਤੀ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਗਿਆ ਤਾਂ ਵਿਅਕਤੀ ਨੇ ਆਪਣੀ ਪੈਟ ਦੀ ਜੇਬ ‘ਚ ਪਲਾਸਟਿਕ ਦੀ ਇੱਕ ਪਾਰਦਰਸ਼ੀ ਲਿਫਾਫੀ ਸੜਕ ਦੀ ਸਾਇਡ ‘ਤੇ ਸੁੱਟ ਦਿੱਤੀ। ਪੁਲਸ ਨੂੰ ਚੈਕਿੰਗ ਦੌਰਾਨ ਲਿਫਾਫੀ ‘ਚ 10 ਗਰਾਮ ਚਿੱਟਾ/ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਰਾਹੁਲ ਹਾਂਡਾ ਵਾਸੀ ਮੋਗਾ ਹਾਲ ਨਿਵਾਸੀ ਹਰੀਪੁਰਾ ਬਸਤੀ ਭਵਾਨੀਗੜ੍ਹ ਵੱਜੋ ਹੋਈ ਜਿਸ ਖਿਲਾਫ਼ ਪੁਲਸ ਨੇ ਐਨਡੀਪੀਐਸ ਐਕਟ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਹੋਰ ਮਸਲੇ ਵਿੱਚ ਪੁਲਿਸ ਨੇ ਨਾਕਾਬੰਦੀ ਕਰਕੇ ਔਰਤ ਨੂੰ ਹੈਰੋਇਨ ਸਮੇਤ ਕੀਤਾ ਕਾਬੂ ਐਸ.ਟੀ.ਐਫ ਪਟਿਆਲਾ ਨੇ ਨਾਕਾਬੰਦੀ ਦੌਰਾਨ ਇੱਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਔਰਤ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਐਸ.ਟੀ.ਐਫ ਪਟਿਆਲਾ ਦੇ ਏ.ਐਸ.ਆਈ ਪਰਮਜੀਤ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਅਨਾਜ ਮੰਡੀ ਜੌਲੀਆਂ ਵਿਖੇ ਨਾਕਾਬੰਦੀ ਦੌਰਾਨ ਮੌਜੂਦ ਸਨ ਤਾਂ ਪੈਦਲ ਤੁਰੀ ਆਉਦੀ ਔਰਤ ਨੇ ਸਾਹਮਣੇ ਖੜੀ ਪੁਲਸ ਪਾਰਟੀ ਨੂੰ ਦੇਖ ਕੇ ਇੱਕਦਮ ਅਪਣੇ ਹੱਥ ‘ਚ ਫੜੀ ਪਲਾਸਟਿਕ ਦੀ ਲਿਫਾਫੀ ਸੁੱਟ ਦਿੱਤਾ ਤੇ ਪਿੱਛੇ ਮੁੜਨ ਲੱਗੀ। ਸ਼ੱਕ ਪੈਣ ‘ਤੇ ਪੁਲਸ ਨੇ ਔਰਤ ਨੂੰ ਕਾਬੂ ਕਰ ਕੇ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਦੀ ਪਛਾਣ ਅਮਨੀ ਕੌਰ ਵਾਸੀ ਹੰਡਿਆਇਆ ਹਾਲ ਅਬਾਦ ਜੌਲੀਆਂ ਵਜੋਂ ਹੋਈ। ਪੁਲਸ ਨੇ ਜਦੋ ਡਿੱਗੀ ਲਿਫਾਫੀ ਦੀ ਜਾਂਚ ਕੀਤੀ ਤਾਂ ਉਸ ‘ਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤੀ ਉਕਤ ਔਰਤ ਅਮਨੀ ਖਿਲਾਫ਼ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
**ਇੱਕ ਹੋਰ ਮਸਾਲੇ ਵਿੱਚ ਇੱਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ**
ਭਵਾਨੀਗੜ੍ਹ 9 ਅਪ੍ਰੈਲ (ਮਨਦੀਪ ਕੌਰ ਮਾਝੀ) ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਇੱਕ ਵਿਅਕਤੀ ਨੂੰ ਨਸ਼ੇ ਵਾਲੇ ਪਦਾਰਥ (ਚਿੱਟੇ) ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਥਾਣੇਦਾਰ ਸੁਰਜੀਤ ਸਿੰਘ ਇੰਚਾਰਜ ਪੁਲਸ ਚੌਕੀ ਘਰਾਚੋ ਆਪਣੇ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਚੈਕਿੰਗ ਸਬੰਧੀ ਭਵਾਨੀਗੜ੍ਹ ਤੇ ਪਿੰਡ ਆਲੋਅਰਖ ਵੱਲ ਜਾ ਰਹੇ ਸਨ, ਕਾਕੜਾ ਚੌਕ ਨੇੜੇ ਆਲੋਅਰਖ ਸਾਇਡ ਪੁੱਜਣ ‘ਤੇ ਪੁਲਸ ਨੂੰ ਸਾਹਮਣੇ ਤੇ ਪੈਦਲ ਆਉਦਾ ਇੱਕ ਵਿਅਕਤੀ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਗਿਆ ਤਾਂ ਵਿਅਕਤੀ ਨੇ ਆਪਣੀ ਪੈਟ ਦੀ ਜੇਬ ‘ਚ ਪਲਾਸਟਿਕ ਦੀ ਇੱਕ ਪਾਰਦਰਸ਼ੀ ਲਿਫਾਫੀ ਸੜਕ ਦੀ ਸਾਇਡ ‘ਤੇ ਸੁੱਟ ਦਿੱਤੀ। ਪੁਲਸ ਨੂੰ ਚੈਕਿੰਗ ਦੌਰਾਨ ਲਿਫਾਫੀ ‘ਚ 10 ਗਰਾਮ ਚਿੱਟਾ/ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਰਾਹੁਲ ਹਾਂਡਾ ਵਾਸੀ ਮੋਗਾ ਹਾਲ ਨਿਵਾਸੀ ਹਰੀਪੁਰਾ ਬਸਤੀ ਭਵਾਨੀਗੜ੍ਹ ਵੱਜੋ ਹੋਈ ਜਿਸ ਖਿਲਾਫ਼ ਪੁਲਸ ਨੇ ਐਨਡੀਪੀਐਸ ਐਕਟ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਹੋਰ ਮਸਲੇ ਵਿੱਚ ਪੁਲਿਸ ਨੇ ਨਾਕਾਬੰਦੀ ਕਰਕੇ ਔਰਤ ਨੂੰ ਹੈਰੋਇਨ ਸਮੇਤ ਕੀਤਾ ਕਾਬੂ ਐਸ.ਟੀ.ਐਫ ਪਟਿਆਲਾ ਨੇ ਨਾਕਾਬੰਦੀ ਦੌਰਾਨ ਇੱਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਔਰਤ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

Leave a Reply