ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਟਰੈਕਟਰ ’ਤੇ ਸਵਾਰ ਹੋ ਕੇ ਕੀਤਾ ਅਜਨਾਲਾ ਵਿਖੇ ਰੋਡ ਸ਼ੋਅ

ਅਜਨਾਲਾ/ਅੰਮ੍ਰਿਤਸਰ,  ਅਪ੍ਰੈਲ (ਰਾਕੇਸ਼ ਨਈਅਰ ਚੋਹਲਾ)
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ਨੀਵਾਰ ਨੂੰ ਹਲਕਾ ਅਜਨਾਲਾ ਦੇ ਇੰਚਾਰਜ ਅਤੇ ਪੰਜਾਬ ਭਾਜਪਾ ਓਬੀਸੀ ਮੋਰਚੇ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਆਯੋਜਿਤ ਰੋਡ ਸ਼ੋਅ ਵਿਚ ਟਰੈਕਟਰ ’ਤੇ ਸਵਾਰ ਹੋ ਕੇ ਹਿੱਸਾ ਲਿਆ ਅਤੇ ਸ਼ਹਿਰ ਵਾਸੀਆਂ ਤੋਂ ਅਭਿਨੰਦਨ ਕਬੂਲਿਆ। ਇਸ ਮੌਕੇ ਨਗਰ ਨਿਵਾਸੀਆਂ ਨੇ ਥਾਂ ਥਾਂ ਤਰਨਜੀਤ ਸਿੰਘ ਸੰਧੂ ਦਾ ਸਨਮਾਨ ਕਰਦਿਆਂ ਸਵਾਗਤ ਕੀਤਾ। ਇਸ ਮੌਕੇ ਆਪਣੇ ਮਹਿਬੂਬ ਨੇਤਾ ਨੂੰ ਦੇਖ ਕੇ ਨਗਰ ਨਿਵਾਸੀਆਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਸੀ। ਲੋਕਾਂ ਨੇ ਸੰਧੂ ਨਾਲ ਤਸਵੀਰਾਂ ਖਿਚਵਾਈਆਂ ਅਤੇ ਹਰ ਤਰਾਂ ਨਾਲ ਸਾਥ ਦੇਣ ਦਾ ਭਰੋਸਾ ਜਿਤਾਇਆ।
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਗਲੀ ਸਰਕਾਰ ਵੀ ਭਾਜਪਾ ਦੀ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕੇ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ।
ਬੋਨੀ ਅਜਨਾਲਾ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਸਰਹੱਦੀ ਖੇਤਰ ਅਜਨਾਲਾ ਲਈ ਅੱਜ ਸੰਧੂ ਹੀ ਸਾਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਵਿਸ਼ਵ ਪੱਧਰੀ ਤਰੱਕੀ ਲਈ ਸ.ਸੰਧੂ ਦਾ ਸਾਂਸਦ ਬਣਨਾ ਜ਼ਰੂਰੀ ਹੈ।ਸੰਧੂ ਹੀ  2027 ਤਕ ਅੰਮ੍ਰਿਤਸਰ ਦੀ ਕਾਇਆਂ-ਕਲਪ  ਕਰਨ ਦੀ ਸਮਰੱਥਾ ਰੱਖਦੇ ਹਨ। ਹੁਣ ਆਪਾਂ ਸਭ ਨੇ ਵਿਕਸਿਤ ਅੰਮ੍ਰਿਤਸਰ ਵਿਕਸਿਤ ਭਾਰਤ ਲਈ ਕੰਮ ਕਰਨਾ ਹੈ। ਉਨ੍ਹਾਂ ਨਗਰ ਨਿਵਾਸੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਅੰਮ੍ਰਿਤਸਰ ਦੀ ਪਰਵਾਹ ਕਰਦੇ ਹੋ। ਅਜਨਾਲਾ ਦੀ ਪਰਵਾਹ ਕਰਦੇ ਹੋ,ਫਿਰ ਤਰਨਜੀਤ ਸਿੰਘ ਸੰਧੂ ਨੂੰ ਵੋਟ ਅਤੇ ਸਪੋਰਟ ਕਰੋ। ਜੇਕਰ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਅੰਮ੍ਰਿਤਸਰ ਭਾਰਤ ਦੇ ਸਭ ਤੋਂ ਉੱਤਮ ਵਿਕਸਤ ਸ਼ਹਿਰਾਂ ਵਿੱਚੋਂ ਇੱਕ ਵਜੋਂ ਉੱਭਰੇ, ਜੇਕਰ ਤੁਸੀਂ ਸੱਚਮੁੱਚ ਅੰਮ੍ਰਿਤਸਰ ਦੀ ਗੁਆਚੀ ਹੋਈ ਉਦਯੋਗਿਕ, ਵਪਾਰਕ ਸ਼ਾਨ ਨੂੰ ਵਾਪਸ ਲਿਆਉਣਾ ਚਾਹੁੰਦੇ ਹੋ। ਜੇਕਰ ਤੁਸੀਂ ਸੱਚਮੁੱਚ ਅੰਮ੍ਰਿਤਸਰ ਨੂੰ ਆਈ.ਟੀ.,ਨਿਊ ਸਟਾਰਟ ਅੱਪ, ਹੈਲਥ ਕੇਅਰ,ਫੂਡ ਪ੍ਰੋਸੈਸਿੰਗ,ਐਗਰੋ,ਐਰੋ, ਸੈਮੀ ਕੰਡਕਟਰ ਇੰਡਸਟਰੀ,ਗਲੋਬਲ ਟੂਰਿਜ਼ਮ ਅਤੇ ਆਰਥਿਕ ਕ੍ਰਾਂਤੀ ਲਈ ਡੈਸਟੀਨੇਸ਼ਨ ਹੱਬ ਬਣਾਉਣਾ ਚਾਹੁੰਦੇ ਹੋ, ਤਾਂ ਤਰਨਜੀਤ ਸਿੰਘ ਸੰਧੂ ਸਭ ਤੋਂ ਵਧੀਆ ਵਿਕਲਪ ਹਨ।

Leave a Reply

Your email address will not be published.


*