ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )- ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਡਾ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਨਸ਼ੇ ਦੇ ਖਿਲਾਫ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਹਾਈਟੈੈਕ ਨਾਕਾ ਆਸਰੌ ਪੁਲਿਸ ਨੇ 1 ਵਿਅਕਤੀ ਨੂੰ 3 ਕਿਲੋ ਅਫੀਮ ਤੇ 700 ਰੁਪਏ ਭਾਰਤੀ ਕਰੰਸੀ ਨਾਲ ਕਾਬੂ ਕੀਤਾ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
ਇਸ ਸਬੰਧੀ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐਸ ਐਚ ਓ ਪਵਿੱਤਰ ਸਿੰਘ ਏ ਐਸ ਆਈ ਜਸਵਿੰਦਰ ਸਿੰਘ ਅਤੇ ਏ ਐਸ ਆਈ ਅਜੇ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਾਈਟੈਕ ਨਾਕਾ ਆਸਰੌ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਹਰ ਵਾਹਨਾਂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਦੌਰਾਨ ਏ ਐਸ ਆਈ ਜਸਵੀਰ ਸਿੰਘ ਦੇ ਦੱਸਿਆ ਕਿ ਰੋਪੜ੍ਹ ਵੱਲੋਂ ਇਕ ਪੰਜਾਬ ਰੋਡਵੇਜ ਦੀ ਬੱਸ ਆਈ ਤਾ ਉਸ ਨੂੰ ਰੋਕ ਕੇ ਜਦੋਂ ਬੱਸ ਦੀ ਤਲਾਸ਼ੀ ਲੈਣ ਲਈ ਪੁਲਿਸ ਬੱਸ ਵਿਚ ਚੜ੍ਹੇਂ ਤਾ ਪੁਲਿਸ ਨੂੰ ਦੇਖ ਕੇ ਇੱਕ ਮੋਨਾ ਵਿਅਕਤੀ ਬੱਸ ਦੀ ਪਿਛਲੀ ਤਾਕੀ ਖੋਲ੍ਹ ਕੇ ਇੱਕ ਦਮ ਬੱਸ ਵਿੱਚੋਂ ਉੱਤਰ ਕੇ ਰੋਪੜ੍ਹ ਵੱਲ ਨੂੰ ਤੁਰ ਪਿਆ ਅਤੇ ਪੁਲਿਸ ਨੂੰ ਸ਼ੱਕ ਪੈਣ ਤੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਆਪਣੇ ਹੱਥ ਵਿੱਚ ਫੜੇ ਲਿਫਾਫੇ ਨੂੰ ਨਹਿਰ ਦੇ ਨਾਲ ਵਿੱਚ ਝਾੜੀਆ ਵਿੱਚ ਸੁੱਟ ਦਿੱਤਾ | ਪੁਲਿਸ ਨੇ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਦੇ ਵਿਚ ਅਫੀਮ ਸੀ ਤੇ ਫਿਰ ਪੁਲਿਸ ਵੱਲੋਂ ਕੰਡਾ ਮੰਗਵਾ ਕੇ ਅਫੀਮ ਨੂੰ ਤੋਲਿਆ ਤਾ ਉਸ ਭਾਰ ਦਾ 3 ਕਿਲੋ ਹੋਈਆਂ ਅਤੇ ਫਿਰ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ 700 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ | ਉਨਾਂ ਕਾਬੂ ਕੀਤੇ ਗਏ ਵਿਅਕਤੀ ਦਾ ਨਾ ਅਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾ ਮਿਲਨ ਮਸੀਹ ਮੁੰਡਰੀ ਪੁੱਤਰ ਬੋਵਾਸ ਮੁੰਡਰੀ ਵਾਸੀ ਹਰਨੀ ਥਾਣਾ ਬੰਦਗਾਂਓ ਜਿਲ੍ਹਾਂ ਪੱਛਮ ਸਿੰਘ ਭੂਮ ਝਾਰਖੰਡ ਹਾਲ ਵਾਸੀ ਮੰਢਿਆਣੀ ਰੋਡ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਰੁਪ ਵਿੱਚ ਹੋਈ | ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੇ ਖਿਲਾਫ ਥਾਣਾ ਕਾਠਗੜ੍ਹ ਪੁਲਿਸ ਵੱਲੋਂ ਐਨ ਡੀ ਪੀ ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ | ਜਿਸ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ
Leave a Reply