ਚੰਡੀਗੜ੍ਹ 7 ਅਪ੍ਰੈਲ – ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਿਲਾ ਨੂਹ ਦੇ ਡਾਇਲ 112 ਫਿਰੋਜਪੁਰ ਝਿਰਕਾ ਪੁਲਿਸ ਥਾਣੇ ਵਿਚ ਤੈਨਾਤ ਈਐਸਆਈ ਸੁਰੇਂਦਰ ਅਤੇ ਹੈਡ ਕਾਂਸਟੇਬਲ ਬੀਰਪਾਲ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ| ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ ‘ਤੇ ਝੂਠਾ ਮੁਕਦਮਾ ਦਰਜ ਕਰਨ ਦੇ ਬਦਲੇ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਵਿਚੋਂ ਸਬ-ਇੰਸਪੈਕਟਰ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਬ ਬਿਊਰੋ ਦੀ ਟੀਮ ਨੇ ਰੰਗੇ ਹੱਥੀ ਫੜਿਆ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾਵਾਂ ‘ਤੇ ਝੂਠਾ ਮੁਕਦਮਾ ਦਰਜ ਕਰਨ ਦੇ ਬਦਲੇ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ| ਸ਼ਿਕਾਇਤਕਰਤਾ ਨੇ ਦਸਿਆ ਕਿ ਇਸ ਮਾਮਲੇ ਵਿਚ ਦੋਸ਼ੀਆਂ ਵੱਲੋਂ ਪਹਿਲਾਂ ਹੀ ਡੇਢ ਲੱਖ ਰੁਪਏ ਦੀ ਰਕਮ ਦੇ ਟਾਇਰ ਰਿਸ਼ਵਤ ਵੱਜੋਂ ਲਏ ਗਏ ਸਨ| ਮਾਮਲੇ ਦਾ ਪਤਾ ਚਲਦੇ ਹੀ ਵਿਜੀਲੈਂਸ ਟੀਮ ਨੇ ਦੋਸ਼ੀਆਂ ਨੂੰ ਫੜਣ ਲਈ ਯੋਜਨਾ ਬਣਾਈ ਅਤੇ ਉਨ੍ਹਾਂ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ| ਇਸ ਮਾਮਲੇ ਵਿਚ ਦੋਵਾਂ ਦੋਸ਼ੀਆਂ ਖਿਲਾਫ ਗੁਰੂਗ੍ਰਾਮ ਐਂਟੀ ਕਰਪਸ਼ਨ ਬਿਊਰੋ ਪੁਲਿਸ ਥਾਣੇ ਵਿਚ ਮੁਕਦਮਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ|
ਬਿਊਰੋ ਦੇ ਬੁਲਾਰੇ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਬਦਲੇ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਐਂਟੀ ਕਰਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ 1800-180-2022 ਅਤੇ 1064 ‘ਤੇ ਦੇਣਾ ਯਨੀਕੀ ਕਰਨ|
Leave a Reply