ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਮਿਲੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇੰਨਵੈਸਟੀਗੈਸਨ, ਨਵਜੋਤ ਸਿੰਘ ਏਡੀਸੀਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਕੁਲਦੀਪ ਸਿੰਘ ਏਸੀਪੀ ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਰਾਜੇਸ਼ ਸ਼ਰਮਾ ਇੰਚਾਰਜ਼ ਸੀਆਈਏ ਸਟਾਫ਼-2 ਗੁਰੂ ਕੀ ਵਡਾਲੀ ਅੰਮ੍ਰਿਤਸਰ ਦੀ ਅਗਵਾਈ ਹੇਠ ਮਿਤੀ 5-4-2024 ਨੂੰ ਉਸ ਵੇਲੇ ਸਫ਼ਲਤਾ ਹਾਸ਼ਿਲ ਹੋਈ। ਜਦੋਂ ਏਐਸਆਈ ਬਲਜਿੰਦਰ ਸਿੰਘ ਸੀਆਈਏ ਸਟਾਫ਼-2 ਅੰਮ੍ਰਿਤਸਰ ਸਮੇਤ ਏਐਸਆਈ ਸੁਖਦੇਵ ਸਿੰਘ, ਐਚਸੀ ਦਰਸਨ ਸਿੰਘ ਵੱਲੋਂ ਦੋਰਾਨੇ ਗਸ਼ਤ ਪ੍ਰੇਮ ਨਗਰ ਮੇਨ ਸੜਕ ਗੁਰਦੁਆਰਾ ਬੋਹੜੀ ਸਾਹਿਬ ਰੋਡ, ਕੋਟ ਖਾਲਸਾ ਅੰਮ੍ਰਿਤਸਰ ਤੋਂ ਅਕਾਸ ਪੁੱਤਰ ਸਾਂਈ ਦਾਸ ਵਾਸੀ ਨੇੜੇ ਸਮਾਧ ਬਾਬਾ ਧੰਨਾ ਘੁਮਿਆਰਾ ਵਾਲਾ ਮੁਹੱਲਾ ਛੋਟਾ ਹਰੀਪੁਰਾ ਅੰਮ੍ਰਿਤਸਰ ਅਤੇ ਸੂਰਜ ਕੁਮਾਰ ਉਰਫ਼ ਸੂਰਜ ਪੁੱਤਰ ਕਸ਼ਮੀਰੀ ਲਾਲ ਵਾਸੀ ਗਲੀ ਨੰਬਰ 12 ਗੁਰੂ ਨਾਨਕਪੁਰਾ ਕੋਟ ਖਾਲਸਾ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਨੂੰ ਕਾਬੂ ਕੀਤਾ ਇਹਨਾਂ ਪਾਸੋਂ 2 ਚੋਰੀਂ ਦੀਆ ਬੈਟਰੀਆ ਬ੍ਰਾਮਦ ਕੀਤੀਆ ਤੇ ਮੁਕੱਦਮਾ ਨੰਬਰ 65 ਮਿਤੀ 5-4-2024 ਜੁਰਮ 379,411,34 IPC ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦਰਜ ਕੀਤਾ ਗਿਆ। ਦੋਸ਼ੀਅਨ ਦੇ ਇੰਕਸਾਫੁ ਤੇ ਅੱਜ ਮਿਤੀ 6-4-2024 ਨੂੰ ਚੋਰੀਂ ਦੀਆਂ 2 ਬੈਟਰੀਆ ਅਤੇ 6 LED ਬ੍ਰਾਮਦ ਕੀਤੀਆ ਗਈਆਂ। ਦੋਸ਼ੀਅਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਡ ਹਾਸ਼ਿਲ ਕੀਤਾ ਗਿਆ ਹੈ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਨੇ ਹੋਰ ਕਿਹੜੀਆ ਕਿਹੜੀਆ ਚੋਰੀਂ ਦੀਆਂ ਵਾਰਦਾਤਾਂ ਕੀਤੀਆ ਹਨ ਤੇ ਇਹਨਾਂ ਦੇ ਹੋਰ ਕਿਹੜੇ ਸਾਥੀ ਹਨ ਜੋ ਚੋਰੀਂ ਦੀਆਂ ਵਾਰਦਾਤਾਂ ਕਰਦੇ ਹਨ ਬਾਰੇ ਪਤਾ ਕਰਕੇ ਹੋਰ ਬ੍ਰਾਮਦਗੀ ਕੀਤੀ ਜਾਵੇਗੀ।
Leave a Reply