August 17, 2026

Justice News

ਅਵਾਮ ਦੀ ਆਵਾਜ਼

ਭੁੱਖ ਹੜਤਾਲ ਵਿੱਚ ਜ਼ਿਲਾ ਲੀਡਰਸ਼ਿਪ ਅਤੇ ਭਾਰੀ ਗਿਣਤੀ ਵਿੱਚ ਵਰਕਰ ਬੈਠੇ

ਲੁਧਿਆਣਾ ( ਗੁਰਦੀਪ ਸਿੰਘ)
ਅੱਜ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜ਼ਿਲਾ ਲੀਡਰਸ਼ਿਪ ਅਤੇ ਵਰਕਰ ਫਿਰੋਜ਼ਪੁਰ ਰੋਡ ਤੇ ਸਥਿਤ ਡੀ ਸੀ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠੇ।ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਇਸ ਸਮੂਹਕ ਵਰਤ ਵਿੱਚ ਭਾਰੀ ਗਿਣਤੀ ਵਿੱਚ  ਵਰਕਰਾਂ ਦੀ ਮੌਜੂਦਿਗੀ ਵਿੱਚ ਆਪ ਲੀਡਰਾਂ ਨੇ ਰੋਸ ਪਰਗਟ ਕਰਦਿਆਂ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ ਕੀਤੀ। ਉਹਨਾਂ ਸੰਬੋਧਨ ਕਰਦਿਆਂ ਕਿਹਾ:ਅਰਵਿੰਦ ਕੇਜਰੀਵਾਲ ਇਨਸਾਨ ਨਹੀਂ ਇਕ ਸੋਚ ਹੈ। ਇਸ ਭੁਖ ਹੜਤਾਲ ਵਿੱਚ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਲੁਧਿਆਣਾ ਪਲੈਨਿੰਗ ਕਮੇਟੀ, ਰਾਜ ਕੁਮਾਰ ਅਗਰਵਾਲ, ਸੁਨੀਲ ਕੁਮਾਰ ਬਲਾਕ ਪ੍ਰਧਾਨ ਗਲਾਡਾ ਮੈਂਬਰ ,ਸ਼ਮੀ ਲਾਂਬਾ, ਦੀਪਕ ਬਾਂਸਲ, ਮੰਗਲ ਠਾਕਰ, ਚੰਚਲ ਸਿੰਘ,ਅਸ਼ੋਕ ਗੁਰਮਾਨੀ, ਪਵਨ ਛਾਬੜਾ,ਰੀਟਾ ਕਟੋਚ, ਸਰੀਤਾ ਕਪੂਰ,ਡਾਕਟਰ ਦੀਪਕ ਬਾਂਸਲ,ਸੀਏ ਸੁਰੇਸ਼ ਗੋਇਲ ,ਅਨਮੋਲ, ਅਮਨ ਮੋਹੀ,ਭੂਸ਼ਨ ਅਰੋੜਾ,ਪ੍ਰਮੋਦ ਕੇਸਲਾ,ਮਾਸਟਰ ਹਰੀ ਸਿੰਘ,ਅੰਮ੍ਰਿਤ ਸਿੰਘ ਕਰਵਰ ਤੋਂ ਇਲਾਵਾ ਭਾਈ ਗਿਣਤੀ ਵਿੱਚ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.