August 17, 2026

Justice News

ਅਵਾਮ ਦੀ ਆਵਾਜ਼

ਥਾਣਾ ਮੋਹਕਮਪੁਰਾ ਵੱਲੋਂ ਇੱਕ ਨਸ਼ਾਂ ਤੱਸਕਰ ਤੋਂ 25 ਗ੍ਰਾਮ ਹੈਰੋਇੰਨ, 21,200/-ਰੁਪਏ ਡਰੱਗ ਮਨੀ ਤੇ ਇੱਕ ਕੰਡਾ ਬ੍ਰਾਮਦ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ, ਅਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਨਿਸ਼ਾਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਮਹੁੱਲਾ ਖੇਮ ਸਿੰਘ, ਨੀਵੇ ਤੁੰਗ ਦੇ ਖੇਤਰ ਤੋਂ ਇੱਕ ਵਿਅਕਤੀ ਪਲਵਿੰਦਰ ਸਿੰਘ ਉਰਫ਼ ਬਾਵਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਕਾਨ ਨੰਬਰ 3064 ਤੁੰਗ ਪਾਈ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 25 ਗ੍ਰਾਮ ਹੈਰੋਇੰਨ ਅਤੇ 21,200/-ਰੁਪਏ, ਡਰੱਗ ਮਨੀ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕੀਤਾ ਗਿਆ ਅਤੇ ਇਸ ਤੇ ਮੁਕੱਦਮਾਂ ਨੰਬਰ 27 ਮਿਤੀ 25-3-24 ਜੁਰਮ 21-61-85 ਐਨ.ਡੀ.ਪੀ.ਐਸ ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਪਲਵਿੰਦਰ ਸਿੰਘ ਉਰਫ਼ ਬਾਵਾ ਦੇ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇਂ:-
1. ਮੁਕੱਦਮਾਂ ਨੰਬਰ 60 ਮਿਤੀ 4.06.2019 ਜੁਰਮ 61/1/14 ਐਕਸਾਈਜ਼ ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ।
2. ਮੁਕੱਦਮਾਂ ਨੰਬਰ 138 ਮਿਤੀ 1-12-2019 ਜੁਰਮ 61/1/14 ਐਕਸਾਈਜ਼ ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ।
3. ਮੁਕੱਦਮਾਂ ਨੰਬਰ 89 ਮਿਤੀ 24.7.2022 ਜੁਰਮ 21-B/61/85 ਐਨ.ਡੀ.ਪੀ.ਐਸ ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ।

Leave a Reply

Your email address will not be published. Required fields are marked *

Copyright © All rights reserved. | Newsphere by AF themes.