August 17, 2026

Justice News

ਅਵਾਮ ਦੀ ਆਵਾਜ਼

ਕਾਂਗਰਸ ਨੇ ਰਾਜਬੀਰ ਸਿੰਘ ਨੂੰ ਸੋਸ਼ਲ ਮੀਡੀਆ ਜਰਨਲ ਸਕੱਤਰ ਤੇ ਪੰਜਾਬ ਸਿੰਘ ਨੂੰ ਜਿਲਾ ਉਪ ਪ੍ਰਧਾਨ ਥਾਪਿਆ

ਜੰਡਿਆਲਾ ਗੁਰੂ/ਮਾਨਾਂਵਾਲਾ      (ਪਰਵਿੰਦਰ ਸਿੰਘ  ਮਲਕਪੁਰ)- :ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਸੋਸ਼ਲ ਮੀਡੀਆ ਵਿਭਾਗ ਪੰਜਾਬ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਵਡਾਲਾ ਜੌਹਲ ਦੇ ਵਾਸੀ ਅਤੇ  ਕਾਂਗਰਸੀ ਆਗੂ ਰਾਜਬੀਰ ਸਿੰਘ ਨਾਮਧਾਰੀ  ਨੂੰ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਵਿਭਾਗ ਦੇ ਜਰਨਲ ਸਕੱਤਰ ਤੇ ਪੰਜਾਬ ਸਿੰਘ ਜੌਹਲ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਥਾਪਿਆ। ਇਸ ਮੌਕੇ ਤੇ ਜਰਨਲ ਸਕੱਤਰ ਰਾਜਬੀਰ ਸਿੰਘ ਨਾਮਧਾਰੀ ਤੇ ਪ੍ਰਧਾਨ ਪੰਜਾਬ ਸਿੰਘ ਜੌਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਤੇ ਪਿੰਡ ਤੇ ਇਲਾਕਾ ਵਾਸੀਆਂ ਨੇ ਜਿੰਨਾ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘ ਰੰਧਾਵਾ, ਲਾਲੀ ਜੌਹਲ, ਲਵਪ੍ਰੀਤ ਸਿੰਘ, ਅਜਮੇਰ ਸਿੰਘ ਨਾਮਧਾਰੀ, ਸਰਵਣ ਸਿੰਘ ਨਾਮਧਾਰੀ, ਗੁਰਜੰਟ ਸਿੰਘ ਨਾਮਧਾਰੀ, ਮਨਜੀਤ ਸਿੰਘ ਮੱਨੀ, ਸੁਰਿੰਦਰ ਸਿੰਘ, ਅੰਮ੍ਰਿਤ ਜੌਹਲ, ਮੈਂਬਰ ਦਿਲਬਾਗ ਸਿੰਘ, ਭਗਵੰਤ ਸਿੰਘ ਨਾਮਧਾਰੀ, ਜਗਦੀਸ਼ ਸਿੰਘ, ਬਲਦੇਵ ਸਿੰਘ, ਮੇਹਰ ਸਿੰਘ ਲਗਾਠੀ ਆਦਿ ਨੇ ਸੋਸ਼ਲ ਮੀਡੀਆ ਦੇ ਨਵ ਨਿਯੁਕਤ ਜਰਨਲ ਸਕੱਤਰ ਰਾਜਬੀਰ ਸਿੰਘ ਜੌਹਲ ਤੇ ਪ੍ਰਧਾਨ ਪੰਜਾਬ ਸਿੰਘ ਜੌਹਲ ਨੂੰ ਸਨਮਾਨਿਤ  ਕੀਤਾ ਤੇ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.