ਜ਼ਰੂਰੀ ਜਾਣਕਾਰੀ –DPRO .Ludhinana
ਲੋਕ ਸਭਾ ਚੋਣਾਂ-2024 ਤਹਿਤ ਲਾਗੂ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਸਾਲ 2024-25 ਲਈ ਐਕਰੀਡੇਸ਼ਨ ਅਤੇ ਯੈਲੋ ਸਨਾਖਤੀ ਕਾਰਡ ਸਿਰਫ ਰੀਨਿਊ ਹੀ ਕੀਤੇ ਜਾਣੇ ਹਨ। ਰਿਨੀਊਵਲ ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਹੁਣ 25-03-2024 ਨਿਰਧਾਰਿਤ ਕੀਤੀ ਜਾਂਦੀ ਹੈ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਨਵੇਂ ਐਕਰੀਡੇਸ਼ਨ ਅਤੇ ਯੈਲੋ ਸਨਾਖਤੀ ਕਾਰਡ ਦੇ ਫਾਰਮ ਨਹੀਂ ਲਏ ਜਾ ਸਕਦੇ ਅਤੇ ਜਿਨ੍ਹਾਂ ਨਵੇਂ ਬਿਨੈਕਾਰਾਂ ਵੱਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਅਪਲਾਈ ਕੀਤਾ ਜਾ ਚੁੱਕਾ ਹੈ ਉਨ੍ਹਾਂ ਦੇ ਫਾਰਮ ਵੀ ਲੋਕ ਸਭਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਿਚਾਰੇ ਜਾਣਗੇ।