ਚੰਡੀਗੜ੍ਹ 10 ਮਾਰਚ – ਹਰਿਆਣਾ ਦੇ ਗ੍ਰਹਿ ਮੰੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਰਾਜ ਪ੍ਰਵਤਰਨ ਬਿਊਰੋ (ਐਚ.ਐਸ.ਈ.ਐਨ.ਬੀ.) ਵੱਲੋਂ ਨਾਜਾਇਜ ਸ਼ਰਾਬ ਤੇ ਕੱਚੀ ਸ਼ਰਾਬ ਵਰਗੀ ਗੈਰ ਕਾਨੂੰਨੀ ਗਤੀਵਿਧੀਆਂ ‘ਤੇ ਸ਼ਿੰਕਜਾ ਕਸਣ ਲਈ 9 ਮਾਰਚ, 2024 ਨੂੰ ਸੂਬੇ ਦੇ 22 ਜਿਲ੍ਹਿਆਂ ਵਿਚ ਇਕ ਸਾਥ ਛਾਪੇਮਾਰੀ ਕੀਤੀ ਗਈ| ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੁਲ 45 ਐਫ.ਆਈ.ਆਰ. ਦਰਜ ਕੀਤੇ ਗਏ ਅਤੇ 4 ਵਾਹਨਾਂ ਨੂੰ ਜਬਤ ਕਰਕੇ 44 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ| ਇਸ ਮੁਹਿੰਮ ਦੌਰਾਨ 345 ਲੀਟਰ ਲਾਹਨ, 41.8 ਲੀਟਰ ਕੱਚੀ ਸ਼ਰਾਬ, 1021.75 ਬੋਤਲ ਦੇਸੀ ਸ਼ਰਾਬ ਅਤੇ 490.5 ਬੋਤਲ ਅੰਗ੍ਰੇਜੀ ਸ਼ਰਾਬ ਤੇ 504 ਬੋਤਲ ਬੀਅਰ ਵੀ ਜਬਤ ਕੀਤੀ ਗਈ|
ਉਨ੍ਹਾਂ ਦਸਿਆ ਕਿ ਨਾਜਾਇਜ ਸ਼ਰਾਬ ਲਈ ਅੰਬਾਲਾ, ਕੁਰੂਕਸ਼ੇਤਰ, ਪੰਚਕੂਲਾ, ਯਮੁਨਾਨਗਰ, ਫਰੀਦਾਬਾਦ, ਪਲਵਲ, ਨੂੰਹ, ਗੁਰੂਗ੍ਰਾਮ, ਮਹੇਂਦਰਗੜ੍ਹ, ਰਿਵਾੜੀ, ਫਤਿਹਾਬਾਦ, ਜੀਂਦ, ਹਿਸਾਰ, ਸਿਰਸਾ, ਕਰਨਾਲ, ਪਾਣੀਪਤ, ਕੈਥਲ, ਝੱਜਰ, ਚਰਖੀ-ਦਾਦਰੀ, ਰੋਹਤਕ, ਸੋਨੀਪਤ ਤੇ ਭਿਵਾਨੀ ਸਮੇਤ ਕੁਲ 22 ਜਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ|
ਸ੍ਰੀ ਵਿਜ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਕੱਚੀ ਸ਼ਰਾਬ ਤੇ ਲਾਹਨ ਲਈ ਕੁਲ 7 ਐਫਆਈਆਰ ਦਰਜ ਕੀਤੀ ਗਈ, ਜਿਸ ਦੇ ਤਹਿਤ ਪਲਵਲ ਵਿਚ ਇਕ ਐਫਆਈਆਰ ਦਰਜ ਕਰਕੇ 35 ਲੀਟਰ ਲਾਹਨ, ਜੀਂਦ ਵਿਚ ਇਕ ਐਫਆਈਆਰ ਦਰਜ ਕਰਕੇ 4.5 ਲੀਟਰ ਕੱਚੀ ਸ਼ਰਾਬ, ਹਿਸਾਰ ਵਿਚ ਇਕ ਐਫਆਈਆਰ ਦਰਜ ਕਰਕੇ 22.5 ਲੀਟਰ ਕੱਚੀ ਸ਼ਰਾਬ, ਕਰਨਾਲ ਵਿਚ 2 ਐਫਆਈਆਰ ਦਰਜ ਕਰਕੇ 310 ਲੀਟਰ ਲਾਹਨ ਅਤੇ ਕੈਥਲ ਵਿਚ 2 ਐਫਆਈਆਰ ਦਰਜ ਕਰਕੇ 14.8 ਲੀਟਰ ਕੱਚੀ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ|
ਗ੍ਰਹਿ ਮੰਤਰੀ ਨੇ ਦਸਿਆ ਕਿ ਨਾਜਾਇਜ ਸ਼ਰਾਬ ਦੇ ਮਾਮਲੇ ਵਿਚ ਅੰਬਾਲਾ ਵਿਚ ਦੋ ਐਫਆਈਆਰ ਦਰਜ ਕਰਕ 52 ਬੋਤਲ ਸ਼ਰਾਬ ਬਰਾਮਦ ਕਰਕੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਕੁਰੂਕਸ਼ੇਤਰ ਵਿਚ ਇਕ ਐਫਆਈਆਰ ਦਰਜ ਕਰਕੇ 10 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤ| ਪੰਚਕੂਲਾ ਵਿਚ ਇਕ ਐਫਆਈਆਰ ਦਰਜ ਕਰਕੇ 9 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਯਮੁਨਾਨਗਰ ਵਿਚ ਇਕ ਐਫਆਈਆਰ ਦਰਜ ਕਰਕੇ 19 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਫਰੀਦਾਬਾਦ ਵਿਚ 5 ਐਫਆਈਆਰ ਦਰਜ ਕਰਕੇ 37 ਬੋਤਲ ਅੰਗ੍ਰੇਜੀ ਸ਼ਰਾਬ ਅਤੇ 51.75 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਪਲਵਲ ਵਿਚ ਇਕ ਐਫਆਈਆਰ ਦਰਜ ਕਰਕੇ 22 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਨੂੰਹ ਵਿਚ 4 ਐਫਆਈਆਰ ਦਰਜ ਕਰਕੇ 14 ਬੋਤਲ ਦੇਸੀ ਸ਼ਰਾਬ ਅਤੇ 120.25 ਬੋਤਲ ਅੰਗ੍ਰੇਜੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ|
ਇਸ ਤਰ੍ਹਾਂ, ਗੁਰੂਗ੍ਰਾਮ ਵਿਚ ਦੋ ਐਫਆਈਆਰ ਦਰਜ ਕਰਕੇ 60 ਬੋਤਲ ਅੰਗ੍ਰੇਜੀ ਸ਼ਰਾਬ ਅਤੇ 31.25 ਬੋਤਲ ਦੇਸ ਸ਼ਰਾਬ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਮਹੇਂਦਰਗ੍ਹ ਵਿਚ 2 ਐਫਆਈਆਰ ਦਰਜ ਕਰਕੇ 13 ਬੋਤਲ ਅੰਗ੍ਰਜੀ ਤੇ 22 ਬੋਲਤ ਦੇਸੀ ਸ਼ਰਾਬ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਰਿਵਾੜੀ ਵਿਚ ਦੋ ਐਫਆਈਆਰ ਦਰਜ ਕਰਕੇ 14 ਬੋਤਲ ਦੇਸੀ ਸ਼ਰਾਬ, 36 ਬੋਤਲ ਅੰਗ੍ਰੇਜੀ ਸ਼ਰਾਬ ਤੇ 48 ਬੋਤਲ ਬੀਅਰ ਦੀ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਫਤਿਹਾਬਾਦ ਵਿਚ ਇਕ ਐਫਆਈਆਰ ਦਰਜ ਕਰਕੇ 15 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਜੀਂਦ ਵਿਚ 3 ਐਫਆਈਆਰ ਦਰਜ ਕਰਕੇ 57 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਹਿਸਾਰ ਵਿਚ ਇਕ ਐਫਆਈਆਰ ਦਰਜ ਕਰਕੇ 15 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ|
ਉਨ੍ਹਾਂ ਦਸਿਆ ਕਿ ਸਿਰਸਾ ਵਿਚ ਦੋ ਐਫਆਈਆਰ ਦਰਜ ਕਰਕੇ 155 ਬੋਤਲ ਦੇਸੀ ਸ਼ਰਾਬ, 24.5 ਬੋਤਲ ਅੰਗ੍ਰੇਜੀ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਕਰਨਾਲ ਵਿਚ ਇਕ ਐਫਆਈਆਰ ਦਰਜ ਕਰਕੇ 11 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਪਾਣੀਪਤ ਵਿਚ ਇਕ ਐਫਆਈਆਰ ਦਰਜ ਕਰਕੇ 11 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਕੈਥਲ ਵਿਚ ਇਕ ਐਫਆਈਆਰ ਦਰਜ ਕਰਕੇ 14.8 ਲੀਟਰ ਕੱਚੀ ਸ਼ਰਾਬ ਬਰਾਮਦ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਝੱਜਰ ਵਿਚ ਇਕ ਐਫਆਈਆਰ ਦਰਜ ਕਰਕੇ 186 ਬੋਤਲ ਅੰਗ੍ਰੇਜੀ, 12 ਬੋਤਲ ਦੇਸੀ ਸ਼ਰਾਬ ਅਤੇ 432 ਬੀਅਰ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਚਰਖੀ-ਦਾਦਰੀ ਵਿਚ ਇਕ ਐਫਆਈਆਰ ਦਰਜ ਕਰਕੇ 56 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਰੋਹਤਕ ਵਿਚ 2 ਐਫਆਈਆਰ ਦਰਜ ਕਰਕੇ 54 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਸੋਨੀਪਤ ਵਿਚ 2 ਐਫਆਈਆਰ ਦਰਜ ਕਰਕੇ 120 ਬੋਤਲ ਅੰਗ੍ਰਜੀ, 230.5 ਬੋਤਲ ਦੇਸੀ ਸ਼ਰਾਬ ਅਤੇ 12 ਬੋਤਲ ਬੀਅਰ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਭਿਵਾਨੀ ਵਿਚ 2 ਐਫਆਈਆਰ ਦਰਜ ਕਰਕੇ 54 ਬੋਤਲ ਦੇਸੀ ਸ਼ਰਾਬ ਬਰਾਮਦ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ|
ਹਰਿਆਣਾ ਰਾਜ ਪ੍ਰਵਤਰਨ ਬਿਊਰੋ ਦੇ ਏਡੀਜੀਪੀ ਡਾ.ਏ.ਐਸ.ਚਾਵਲਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਨਿਦੇਸ਼ਾਨੁਸਾਰ ਅਜਿਹੇ ਅਸਮਾਜਿਕ ਤੱਤਾਂ ਨੂੰ ਇਕ ਸਾਥ ਕਈ ਥਾਂਵਾਂ ‘ਤੇ ਨਿਸ਼ਾਨਾ ਬਣਾਉਣ ਨਾਲ ਹਾਂ-ਪੱਖੀ ਨਤੀਜੇ ਹੋਣਗੇ ਅਤੇ ਬਿਊਰੋ ਵੱਲੋਂ ਭਵਿੱਖ ਵਿਚ ਵੀ ਨਾਜਾਇਜ ਸ਼ਰਾਬ, ਨਾਜਾਇਜ ਖਨਨ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਇਸ ਤਰ੍ਹਾਂ ਦੀ ਮੁਹਿੰਮ ਚਲਾਉਂਦੇ ਹੋਏ ਦੋਸ਼ੀਆਂ/ਦੋਸ਼ੀਆਂ ਖਿਲਾਫ ਨਿਯਮਾਨੁਸਾਰ ਕਾਰਵਾਈ ਕੀਤੀ ਜਾਵੇਗੀ|
(2)
ਚੰਡੀਗੜ੍ਹ 10 ਮਾਰਚ – ਹਰਿਆਣਾ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਹੁੱਇਆ ਕਰਵਾਉਣ ਦੀ ਕੜੀ ਵਿਚ ਇਕ ਹੋਰ ਕਦਮ ਵੱਧਾਉਂਦੇ ਹੋਏ ਮੁੱਖ ਮੰਤਰੀ ਰਾਹਤ ਫੰਡ ਦੇ ਤਹਿਤ ਮੈਡੀਕਲ ਆਧਾਰ ‘ਤੇ ਮਾਲੀ ਮਦਦ ਪ੍ਰਾਪਤ ਕਰਨ ਵਾਲਿਆਂ ਨੂੰ ਸਰਲ ਪੋਟਰਲ ‘ਤੇ ਬਿਨੈ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ| ਇਸ ਨਾਲ ਇਹ ਪ੍ਰਕ੍ਰਿਆ ਹੋਰ ਵੱਧ ਆਸਾਨ ਹੋ ਗਈ ਹੈ|
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਆਰਥਿਕ ਮਦਦ ਲਈ ਬਿਨੈਕਾਰ ਸਰਲ ਪੋਟਰਲ ਰਾਹੀਂ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ| ਮੁੱਖ ਮੰਤਰੀ ਰਾਹਤ ਫੰਡ ਨਾਲ ਮਿਲਣ ਵਾਲੀ ਆਰਥਿਕ ਮਦਦ ਦੀ ਰਕਮ ਦੀ ਰਕਮ ਸਿੱਧੇ ਬਿਨੈਕਾਰ ਜਾਂ ਲਾਭਕਾਰੀ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਜਾਵੇਗੀ|
ਬਿਨੈਕਾਰ ਆਪਣੀ ਪਰਿਵਾਰ ਪਛਾਣ ਪੱਤਰ ਆਈਡੀ ਰਾਹੀਂ ਸਰਲ ਪੋਟਰਲ ‘ਤੇ ਬਿਨੈ ਕਰ ਸਕਦਾ ਹੈ| ਇਸ ਪ੍ਰਕ੍ਰਿਆ ਨੂੰ ਪੂਰੀ ਕਰਨ ਲਈ ਬਿਨੈਕਾਰਾਂ ਨੂੰ ਆਪਣੇ ਮੈਡੀਕਲ ਬਿਲ, ਓਪੀਡੀ ਬਿਲ ਆਦਿ ਵਰਗੇ ਹੋਰ ਸਬੰਧਤ ਦਸਤਾਵੇਜਾਂ ਨੂੰ ਅਪਲੋਡ ਕਰਕੇ ਮੁੱਖ ਮੰਤਰੀ ਰਾਹਤ ਫੰਡ (ਸੀਐਮਆਰਐਫ) ਨਾਲ ਮੈਡੀਕਲ ਆਧਾਰ ‘ਤੇ ਮਾਲੀ ਮਦਦ ਲਈ ਬਿਨੈ ਕਰ ਸਕਦੇ ਹਨ|
Leave a Reply