ਮੋਹਾਲੀ: :::::::::::::::::: ਪੰਜਾਬ ਦੇ ਸ਼ੇਰ ਨੇ ਸੈਲੀਬ੍ਰਿਟੀ ਕ੍ਰਿਕਟ ਲੀਗ (ਸੀ.ਸੀ.ਐੱਲ.) ਦੇ ਤਹਿਤ ਆਪਣੇ ਘਰੇਲੂ ਮੈਦਾਨ ‘ਤੇ ਦਰਸ਼ਕਾਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਭਾਰੀ ਉਤਸ਼ਾਹ ਦਰਮਿਆਨ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਸਟੇਡੀਅਮ ਵਿੱਚ ਮੱਧਮ ਰੌਸ਼ਨੀ ਵਿੱਚ, ਕਪਤਾਨ ਸੋਨੂੰ ਸੂਦ ਦੀ ਅਗਵਾਈ ਵਿੱਚ ਪੰਜਾਬ ਦੇ ਸ਼ੇਰ ਨੇ ਬੰਗਾਲ ਟਾਈਗਰਜ਼ ਦਾ ਸਾਹਮਣਾ ਕੀਤਾ। ਟਾਸ ਜਿੱਤ ਕੇ ਕਪਤਾਨ ਜਿਸ਼ੂ ਸੇਨਗੁਪਤਾ ਨੇ ਆਪਣੀ ਟੀਮ ਬੰਗਾਲ ਟਾਈਗਰਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਤਿਆਰ ਕੀਤਾ। ਸੁਯਸ਼ ਰਾਏ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਦੇ ਸ਼ੇਰ ਟੀਮ ਨੇ ਖਬਰ ਲਿਖੇ ਜਾਣ ਤੱਕ ਬੰਗਾਲ ਨੂੰ 92 ਦੌੜਾਂ ‘ਤੇ ਹੀ ਰੋਕ ਦਿੱਤਾ। ਸੁਯਸ਼ ਨੇ ਤਿੰਨ ਵਿਕਟਾਂ ਲਈਆਂ ਜਦਕਿ ਮੈਚ ਦੌਰਾਨ ਟੀਮ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਫੀਲਡਿੰਗ ਵੀ ਦੇਖਣ ਨੂੰ ਮਿਲੀ। ਜੱਸੀ, ਦਕਸ਼, ਅਨੁਜ ਅਤੇ ਬੱਬਲ ਨੇ ਸ਼ਾਨਦਾਰ ਕੈਚ ਲਏ। ਜਦਕਿ ਹਾਰਡੀ ਸੰਧੂ ਨੇ ਵਿਰੋਧੀ ਖਿਡਾਰੀ ਨੂੰ ਸ਼ਾਨਦਾਰ ਢੰਗ ਨਾਲ ਰਨ ਆਊਟ ਕੀਤਾ। ਹਾਰਡੀ, ਨਿੰਜਾ ਅਤੇ ਬੱਬਲ ਨੇ ਇਕ-ਇਕ ਵਿਕਟ ਲਈ। ਸ਼ਨੀਵਾਰ ਸ਼ਾਮ ਨੂੰ ਇਸੇ ਮੈਦਾਨ ‘ਤੇ ਇਕ ਹੋਰ ਮੈਚ ‘ਚ ਪੰਜਾਬ ਦੇ ਸ਼ੇਰ ਦਾ ਸਾਹਮਣਾ ਰਿਤੇਸ਼ ਦੇਸ਼ਮੁਖ ਦੀ ਅਗਵਾਈ ਵਾਲੀ ਮੁੰਬਈ ਹੀਰੋਜ਼ ਨਾਲ ਹੋਵੇਗਾ। ਇਸ ਤੋਂ ਪਹਿਲਾਂ ਦਿਨ ਵਿੱਚ, ਬੰਗਾਲ ਟਾਈਗਰਸ, ਸੰਸਦ ਮੈਂਬਰ ਮਨੋਜ ਤਿਵਾਰੀ ਦੀ ਅਗਵਾਈ ਵਾਲੀ ਭੋਜਪੁਰੀ ਦਬੰਗ ਵਿਰੁੱਧ ਇੱਕ ਹੋਰ ਮੈਚ ਖੇਡੇਗੀ।
Leave a Reply