ਕੇਂਦਰੀ ਭੰਡਾਰਨ ਲਈ ਮੰਡੀ ਖਰੀਦ ਖਰਚੇ ਕੀਤੇ ਜਾਣਗੇ ਦਰੁਸਤ – ਕੇਂਦਰੀ ਮੰਤਰੀ ਪਿਊਸ਼ ਗੋਇਲ

ਸੰਗਰੂਰ:::::::::::::::::::::::::::::::::
ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਅਤੇ ਝੋਨੇ ਦੀ ਪਿਛਲੇ 3 ਸਾਲਾਂ ਤੋਂ ਆੜਤ ਅਤੇ ਮਜ਼ਦੂਰੀ ਦੀ ਅਦਾਈਗੀ ਪੰਜਾਬ ਖੇਤੀਬਾੜੀ ਨਿਯਮਾਂ ਮੁਤਾਬਿਕ 2.5% ਜੋ ਕਿ 53 ਰੁਪਏ ਬਣਦੀ ਹੈ ਦੀ ਥਾਂ 45 ਰੁਪਏ-38 ਪੈਸੇ  ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਜੋ ਮਜ਼ਦੂਰ ਦੀ ਮਜ਼ਦੂਰੀ ਪ੍ਰਤੀ ਬੋਰੀ ਸਾਡੇ 9 ਰੁਪਏ ਬਣਦੀ ਹੈ 7 ਰੁਪਏ ਦਿੱਤੀ ਜਾਂਦੀ ਹੈ। ਇਸ ਸਬੰਧੀ ਅਁਜ ਭਾਜਪਾ ਪੰਜਾਬ ਦੀ ਸੀਨੀਅਰ ਲੀਡਰਸ਼ਿਪ
ਅਸ਼ਵਨੀ ਸਰਮਾ ਐਮ ਐਲ ਏ ਪਠਾਨਕੋਟ ਰਾਕੇਸ਼ ਰਾਠੌਰ ਜਨਰਲ ਸੈਕਟਰੀ ਪੰਜਾਬ ਰਣਧੀਰ ਸਿੰਘ ਕਲੇਰ
ਮੀਤ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਪੰਜਾਬ ਦੀ ਰਹਿਨੁਮਾਈ ਵਿੱਚ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ ਦੀ ਮੀਟਿੰਗ ਕੇਂਦਰੀ ਖੁਰਾਕ ਮੰਤਰੀ
ਸ੍ਰੀ ਪੀਯੂਸ਼ ਗੋਇਲ ਨਾਲ਼ ਹੋਈ ਜਿਸ ਵਿੱਚ ਦੱਸਿਆ ਗਿਆ ਕਿ ਸਾਲ 2020 ਤੋਂ ਪਹਿਲਾਂ ਕੇਂਦਰ ਸਰਕਾਰ ਮੰਡੀਆਂ ਵਿੱਚ ਆੜਤ ਅਤੇ ਮਜ਼ਦੂਰੀ ਪੰਜਾਬ ਖੇਤੀਬਾੜੀ ਕਾਨੂੰਨ ਅਨੁਸਾਰ ਦਿਆ ਕਰਦੀ ਸੀ ਪਰ 2020 ਤੋਂ ਬਾਅਦ ਵੱਖਰੇ ਢੰਗ ਨਾਲ ਫਿਕਸ ਕਰ ਦਿੱਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਨਾਲ ਭਾਵੇਂ ਹਰ ਸਾਲ ਮਹਿੰਗਾਈ ਦਰ ਵੱਧਦੀ ਹੈ ਪਰ ਆੜਤੀਆਂ ਦੀ ਆੜਤ ਵਿੱਚ ਵਾਧਾ ਬੰਦ ਹੋ ਗਿਆ ਹੈ ।ਪ੍ਰਧਾਨ ਚੀਮਾ ਅਤੇ ਸੂਬਾਈ ਆੜਤੀ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਜੋ ਵੀ ਪਿਛਲੇ ਤਿੰਨ ਸਾਲ ਦਾ ਬਕਾਇਆ ਹੈ ਜਾਰੀ ਕੀਤਾ ਜਾਵੇ ਤੇ ਅੱਗੇ ਲਈ ਅਜਿਹੀ ਕੋਈ ਕਟੌਤੀ ਨਾ ਕੀਤੀ ਜਾਵੇ। ਸ੍ਰੀ ਪੀਊਸ਼ ਗੋਇਲ  ਵੱਲੋਂ ਮਜ਼ਦੂਰੀ ਵਿੱਚ ਹੋਰ ਰਹੀ ਗਲਤੀ ਨੂੰ ਤੁਰੰਤ ਠੀਕ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਆੜਤ ਬਾਰੇ ਕੇਂਦਰੀ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣ ਲਈ ਕੁਝ ਸਮਾਂ ਮੰਗਿਆ ਗਿਆ ਹੈ । ਇਸ ਸਮੇਂ ਜਸਵਿੰਦਰ ਸਿੰਘ ਰਾਣਾ, ਰਜਿੰਦਰ ਕੁਮਾਰ ਅਰੋੜਾ, ਪੁਨੀਤ ਕੁਮਾਰ ਜੈਨ, ਰਾਮ ਅਵਤਾਰ ਤਾਇਲ, ਹਰਸ਼ ਕੁਮਾਰ, ਖੁਰਾਕ ਸਕੱਤਰ ਸੰਜੀਵ ਕੁਮਾਰ ਚੋਪੜਾ,ਭਾਰਤੀ ਖੁਰਾਕ ਨਿਗਮ ਦੇ ਸੀਐਮਡੀ ਅਸ਼ੋਕ ਕੁਮਾਰ ਮੀਨਾ ਅਤੇ ਭਾਰਤੀ ਖੁਰਾਕ ਨਿਗਮ ਅਤੇ ਕੇਂਦਰੀ ਖੁਰਾਕ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ ਇਹ ਮੀਟਿੰਗ ਲਗਾਤਾਰ ਦੋ ਦਿਨ ਚਲਦੀ ਰਹੀ ਅਤੇ ਸਾਰੇ ਪਹਿਲੂਆਂ ਤੋਂ ਬਰੀਕੀ ਨਾਲ ਘੋਖ ਪੜਤਾਲ ਕਰਨ ਉਪਰੰਤ ਹੀ ਆੜਤ ਅਤੇ ਮਜ਼ਦੂਰੀ ਵਿੱਚ ਹੋ ਰਹੀਆਂ ਤਰੁਟੀਆਂ ਦਰੁਸਤ ਕਰਨ ਦਾ ਫੈਸਲਾ ਕੀਤਾ ਗਿਆ।।

Leave a Reply

Your email address will not be published.


*