ਸਤਲੁਜ ਦਰਿਆ ਵਿਚ ਡੁੱਬੇ ਨੋਜਵਾਨ ਸਈਅਦ ਮੁਸਤਫਾ ਅਫਗਾਨਿਸਤਾਨ ਦੀ ਲਾਸ਼ ਛੇਵੇਂ ਦਿਨ ਮਿਲੀ 

ਕਾਠਗੜ੍ਹ;;;;;;;;;;;; (ਜਤਿੰਦਰ ਪਾਲ ਸਿੰਘ ਕਲੇਰ )
ਪੁਲਿਸ ਥਾਣਾ ਕਾਠਗੜ੍ਹ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਚੌਕੀ ਆਸਰੋਂ ਨੇੜੇ ਸਤਲੁਜ ਦਰਿਆ ਵਿਖੇ ਨਹਾਉਣ ਗਏ ਚਾਰ ਅਫਗਾਨੀ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਪਾਣੀ ਦੇ ਬਹਾਅ ‘ਚ ਰੁੜ੍ਹ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਠਗੜ੍ਹ ਦੇ ਐਸ ਐਸ ਓ ਪਵਿੱਤਰ ਸਿੰਘ ਪੁਲਿਸ ਚੌਕੀ ਆਸਰੋਂ ਦੇ ਇੰਨਚਾਰਜ ਏਐੱਸਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਪਹਿਚਾਣ ਸਈਅਦ ਮੁਸਤਫਾ (28) ਪੁੱਤਰ ਹੁਸੈਨ ਮੁਸਤਫਾ ਮੂਲ ਨਿਵਾਸੀ ਅਫਗਾਨਿਸਤਾਨ, ਹਾਲ ਵਾਸੀ ਏਕਮਜੋਤ ਕਲੋਨੀ ਮੁਹਾਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਅਫਗਾਨਿਸਤਾਨ ਤੋਂ ਮੁਹਾਲੀ ਰੋਜ਼ਗਾਰ ਦੀ ਭਾਲ ਵਿਚ ਆਏ ਸਨ, ਜੋ ਕਿ ਮੁਹਾਲੀ ਦੇ ਏਕਮਜੋਤ ਕਲੋਨੀ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ, ਇੰਨ੍ਹਾਂ ਵਿਚੋਂ ਇਕ ਨੌਜਵਾਨ ਇਕ ਨਿੱਜੀ ਫੈਕਟਰੀ ਵਿੱਚ ਨੌਕਰੀ ਕਰ ਰਿਹਾ ਸੀ। ਜਦਕਿ ਬਾਕੀ ਹਾਲੇ ਰੁਜ਼ਗਾਰ ਦੀ ਭਾਲ ਕਰ ਰਹੇ ਹਨ। ਉਹ ਚਾਰੇ ਇਕ ਕਿਰਾਏ ਤੇ ਟੈਕਸੀ ਲੈ ਕੇ ਸਤਲੁਜ ਦਰਿਆ ਨੇੜੇ ਘੁੰਮਣ ਲਈ ਆਏ।ਇਸ ਮੌਕੇ ਸਈਅਦ ਮੁਸਤਫਾ ਪੁੱਤਰ ਹੁਸੈਨ ਮੁਸਤਫਾ, ਅਹਿਮਦ ਸ਼ਮੀਦ ਪੁੱਤਰ ਅਬਦੁਲ ਸ਼ਮੀਦ, ਗੁਲਾਮ ਹੈਦਰ ਪੁੱਤਰ ਗੁਲਾਮ ਹਜ਼ਰਤ, ਰੋਮਨ ਸਤਾਰ ਪੁੱਤਰ ਅਬਦੁਲ ਸਤਾਰ ਸਤਲੁਜ ਦਰਿਆ ਦੇ ਪਾਣੀ ਵਿੱਚ ਨਹਾਉਣ ਲਈ ਵੜੇ, ਪਰ ਤਿੰਨ ਤਾਂ ਵਾਪਸ ਬਾਹਰ ਆ ਗਏ ਜਦ ਕਿ ਸਈਅਦ ਮੁਸਤਫਾ ਪਾਣੀ ਚੋਂ ਬਾਹਰ ਨਹੀਂ ਆਇਆ। ਨੌਜਵਾਨਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦੇ ਲਾਪਤਾ ਹੋਣ ‘ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਥਾਣਾ ਕਾਠਗੜ੍ਹ ਦੇ ਇੰਨਚਾਰਜ ਪਵਿੱਤਰ ਸਿੰਘ ਨੇ ਫੋਰੀ ਤੋਰ ਤੇ ਕਾਰਵਾਈ ਕਰਦੇ ਹੋਏ ਗੋਤਾਖੋਰਾਂ ਦੀ ਮਦਦ ਲਈ, ਪਰ ਉਹਨਾਂ ਨੂੰ ਕੋਈ ਵੀ ਕਾਮਯਾਬੀ ਨਹੀ ਮਿਲੀ ਅਤੇ ਫਿਰ ਪੁਲਿਸ ਵੱਲੋਂ ਐਨਡੀਆਰਐਫ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਹੈ। ਜਿਸ ਤਹਿਤ ਛੇਵੇਂ ਦਿਨ ਉਕਤ ਨੌਜਵਾਨ ਦੀ ਲਾਸ਼ ਪਾਣੀ ਵਿੱਚ ਤੈਰਦੀ ਹੋਈ ਦਿਖਾਈ ਦਿੱਤੀ। ਜਿਸ ਨੂੰ ਬਾਹਰ ਕਢਵਾਇਆ ਗਿਆ। ਉਸ ਉਪਰਾਂਤ ਬਲਾਚੌਰ ਦੀ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਲਾਸ਼ ਨੂੰ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਜੋ ਕਿ ਆਸਟ੍ਰੇਲੀਆ ਰਹਿ ਰਹੇ ਸਨ, ਉਹ ਵੀ ਭਾਰਤ ਆ ਗਏ ਹਨ ਅਤੇ ਉਹਨਾਂ ਨੇ ਉਕਤ ਨੌਜਵਾਨ ਦੀ ਪਹਿਚਾਣ ਕਰ ਲਈ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin