August 17, 2026

Justice News

ਅਵਾਮ ਦੀ ਆਵਾਜ਼

ਮਲੇਰਕੋਟਲੇ ਦਾ ਭਾਜਪਾ ਵਰਕਰ ਇਕ ਜੁੱਟ ਹੋ ਕੇ ਪਾਰਟੀ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰੇਗਾ- ਅਮਨ ਥਾਪਰ 

ਮਲੇਰਕੋਟਲਾ(ਕਿਮੀ ਅਰੋੜਾ ਅਸਲਮ ਨਾਜ਼)
ਭਾਜਪਾ ਦੇ ਸੀਨੀਅਰ ਨੇਤਾ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਮਲੇਰਕੋਟਲਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਵਿੱਚ ਪਾਰਟੀ ਦੇ ਵਰਕਰਾਂ ਦੇ ਰੁਬਰੂ ਹੋਣ ਦੇ ਲਈ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਥਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫਤਰ ਵਿਖੇ ਪਹੁੰਚੇ। ਇਸ ਮੌਕੇ ਜਤਿੰਦਰ ਮਿੱਤਲ, ਮੋਹਿਤ ਗੋਇਲ, ਸੁਖਵੰਤ ਸਿੰਘ ਧਨੌਲਾ ਅਤੇ ਸ਼ਾਮ ਲਾਲ ਗੌੜ ਸਹਿਤ ਹੋਰ ਕਈ ਸੀਨੀਅਰ ਨੇਤਾ ਵੀ ਹਾਜ਼ਿਰ ਰਹੇ। ਪਾਰਟੀ ਵਰਕਰਾਂ ਨਾਲ ਕੀਤੀ ਮਿਲਣੀ ਦੌਰਾਨ ਅਰਵਿੰਦ ਖੰਨਾ ਨੇ ਹਾਜ਼ਿਰ ਸਭ ਮੈਂਬਰਾਂ ਦੀ ਗੱਲਾਂ ਸੁਣੀਆਂ ਅਤੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਵਿੱਚ ਵੱਡੀ ਸੰਖਿਆ ਵਿੱਚ ਵਰਕਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਅਰਵਿੰਦ ਖੰਨਾ ਅਤੇ ਥਾਪਰ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਬਿਲਕੁੱਲ ਸਿਰ ਤੇ ਹਨ ਇਸ ਲਈ ਪਾਰਟੀ ਦੇ ਹਰੇਕ ਵਰਕਰ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਦੀ ਲੋਕ ਭਲਾਈ ਦੀ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਖੰਨਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਕਈ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਅਤੇ ਭਗਵੰਤ ਮਾਣ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਹੈ। ਪੰਜਾਬ ਦੇ ਹਾਜ਼ਿਰ ਸਮੇਂ ਦੇ ਹਾਲਾਤਾਂ ਬਾਰੇ ਬੋਲਦੇ ਹੋਏ ਅਰਵਿੰਦ ਖੰਨਾ ਨੇ ਕਿਹਾ ਕਿ ਅਜਿਹਾ ਮਾਹੌਲ ਪਹਿਲਾਂ ਕਦੇ ਨਹੀਂ ਸੀ ਵੇਖਣ ਨੂੰ ਮਿਲਿਆ। ਥਾਪਰ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਸੂਬੇ ਵਿੱਚ ਨਸ਼ੇ ਅਤੇ ਬਦਮਾਸ਼ੀ ਦਾ ਬੋਲਬਾਲਾ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਵੱਲੋਂ ਅਰਵਿੰਦ ਖੰਨਾ ਦੇ ਹੱਥੋਂ ਸਿਰੋਪਾ ਪਵਾ ਕੇ ਮਲਕੀਤ ਸਿੰਘ (ਬਲਾਕ ਸੰਮਤੀ ਮੈਂਬਰ) ਪਿੰਡ ਮਾਣਕ ਮਾਜਰਾ ਤੋਂ, ਕਰਮਜੀਤ ਕੰਮੀ ਪਿੰਡ ਭੈਣੀ ਤੋਂ ਅਤੇ ਅਸਲਮ ਲਾਲਾ ਪਿੰਡ ਬਿੰਜੋਕੀ ਨੂੰ ਇਹਨਾਂ ਦੇ ਸਾਥੀਆਂ ਸਹਿਤ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਸ਼ਾਮਿਲ ਹੋਏ ਸਭਨਾਂ ਵਿਅਕਤੀਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮੀਟਿੰਗ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਸਭ ਪਾਰਟੀ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਕਿ ਅੱਜ ਸਾਡੇ ਸੀਨੀਅਰ ਨੇਤਾਵਾਂ ਨੇ ਜੋ ਵਿਚਾਰ ਸਭ ਨਾਲ ਸਾਂਝੇ ਕੀਤੇ ਹਨ ਉਹਨਾਂ ਦੀ ਸਾਨੂੰ ਇੰਨ ਬਿੰਨ ਪਾਲਣਾ ਕਰਨੀ ਲਾਜ਼ਮੀ ਬਣਦੀ ਹੈ। ਇਸ ਮੌਕੇ ਤਰਸੇਮ ਥਾਪਰ, ਅੰਕੂ ਯਖਮੀ, ਦਵਿੰਦਰ ਸਿੰਗਲਾ, ਜ਼ਾਹਿਦ ਪੀਰ, ਰਕਸ਼ਾ ਜੈਨ, ਰੀਨਾ ਗੋਇਲ, ਅਨੀਤਾ ਜੈਨ, ਵੈਦ ਮੋਹਨ ਲਾਲ, ਅਭਿਨਵ ਕਾਂਸਲ, ਦਲੀਪ ਸਿੰਘ ਬੂਚੜਾ, ਸੁਭਾਸ਼ ਜੈਨ, ਪ੍ਰਗਟ ਸਿੰਘ, ਦੀਪਕ ਸ਼ੋਰੀ, ਪ੍ਰੇਮ ਕਪੂਰ, ਹਰਮਨ ਕੌੜਾ, ਚੰਦਰਸ਼ੇਖਰ ਬਾਂਸਲ, ਸੰਦੀਪ ਕੌੜਾ ਸਹਿਤ ਵੱਡੀ ਸੰਖਿਆ ਵਿੱਚ ਪਾਰਟੀ ਵਰਕਰ ਸ਼ਾਮਿਲ ਹੋਏ।

Leave a Reply

Your email address will not be published. Required fields are marked *

Copyright © All rights reserved. | Newsphere by AF themes.