ਡਾ.ਸੰਦੀਪ ਘੰਡ/ਮਾਨਸਾ
ਵਾਇਸ ਆਫ ਮਾਨਸਾ ਵੱਲ੍ਹੋਂ ਵਿਸਾਖੀ ਮੌਕੇ ਮਾਨਸਾ ਜ਼ਿਲ੍ਹੇ ਦੀ ਵਰ੍ਹੇਗੰਢ ਨੂੰ ਵਿਸ਼ੇਸ਼ ਤੌਰ ‘ਤੇ ਮਨਾਉਣ ਦਾ ਅਹਿਮ ਫੈਸਲਾ ਕੀਤਾ ਹੈ, ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਸਿੱਖਿਆ, ਸਭਿਆਚਾਰ, ਵਪਾਰਕ, ਕਿਸਾਨੀ ਮਸਲਿਆਂ ‘ਤੇ ਸੈਮੀਨਾਰ ਕਰਵਾਉਂਦਿਆਂ 13 ਅਪ੍ਰੈਲ ਨੂੰ ਮਾਨਸਾ ਦੇ ਕਲਾਕਾਰਾਂ ਦੀ ਅਗਵਾਈ ‘ਚ ਵਿਸਾਖੀ ਮੇਲਾ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਫਾਈ ਚੇਤਨਾ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।ਇਹ ਪਹਿਲਾ ਮੌਕਾ ਹੈ,ਜਦੋਂ ਤਿੰਨ ਦਹਾਕਿਆਂ ਬਾਅਦ ਮਾਨਸਾ ਦੀ ਕਿਸੇ ਸਮਾਜਿਕ ਸੰਸਥਾ ਵੱਲ੍ਹੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਸਮਾਗਮ ਜ਼ਿਲ੍ਹੇ ਦੀ ਵਰ੍ਹੇਗੰਢ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਗੋਇਲ ਨੇ ਐਲਾਨ ਕੀਤਾ ਹੈ ਕਿ ਵਰ੍ਹੇਗੰਢ ਦੇ ਜਸ਼ਨ ਸਿਰਫ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਰਹਿਣਗੇ,ਸਗੋਂ ਮਾਨਸਾ ਜ਼ਿਲ੍ਹੇ ਦੀ ਤਰੱਕੀ ਲਈ ਹੁਣ ਤੱਕ ਹੋਏ ਯਤਨ ਅਤੇ ਭਵਿੱਖ ਲਈ ਤਰੱਕੀ ਲਈ ਕੀ ਯਤਨ ਹੋ ਸਕਦੇ ਨੇ,ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਵੱਖ-ਵੱਖ ਪੱਖਾਂ ਤੋਂ ਭਵਿੱਖ ‘ਚ ਮੈਂਬਰਾਂ
ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ ਨੇ ਕਿਹਾ ਕਿ ਮਾਨਸਾ ਦੇ ਜ਼ਿਲ੍ਹਾ ਬਣਨ ਤੋਂ ਬਾਅਦ ਵੀ ਇਹ ਜ਼ਿਲ੍ਹਾ ਅਨੇਕਾਂ ਮਸਲਿਆਂ ਵਿਚ ਬਾਕੀ ਜ਼ਿਲ੍ਹਿਆਂ ਤੋਂ ਪਿੱਛੇ ਹੈ,ਜਿਸ ਕਰਕੇ ਸੰਸਥਾ ਵੱਲ੍ਹੋਂ ਲੋਕਾਂ ਵਿਚ ਜਾਗਰਿਤੀ ਮੁਹਿੰਮ ਸ਼ੁਰੂ ਕਰਨ ਦੇ ਨਾਲ-ਨਾਲ ਵਪਾਰ,ਖੇਤੀ,ਸਿੱਖਿਆ ਅਤੇ ਸਿਹਤ ਮਾਮਲੇ ਵਿਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਇਸ ਪੂਰੇ ਮਹੀਨੇ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਨਾਲ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਸੰਸਥਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ ਨੇ ਪ੍ਰੋਗਰਾਮਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਕਿਹਾ ਕਿ ਸਫਾਈ ਮੁਹਿੰਮ ਤੋਂ ਬਾਅਦ ਖੇਤੀ ਅਤੇ ਵਪਾਰ ਵਿਚ ਮਾਨਸਾ ਜਿਲ੍ਹੇ ਦੇ ਵਿਕਾਸ ਦੀਆਂ ਸੰਭਾਨਾਵਾਂ ਤੇ ਖੇਤੀ , ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮਾਹਰ ਬੁਲਾ ਕੇ ਵੱਖ ਵੱਖ ਕਿਸਾਨ ਜਥੇਬੰਦੀਆਂ, ਵਪਾਰੀ ਵਰਗ ਅਤੇ ਸਨੱਅਤਕਾਰਾਂ ਨਾਲ ਵਿਚਾਰ ਚਰਚਾ ਕਰਕੇ ਭਵਿੱਖ ਲਈ ਮਾਨਸਾ ਜਿਲ਼੍ਹੇ ਦੀਆਂ ਸੰਭਾਨਾਵਾਂ ਦਾ ਖਾਕਾ ਤਿਆਰ ਕੀਤਾ ਜਾਵੇਗਾ।
ਸੰਸਥਾ ਦੇ ਮੈਂਬਰ ਅਤੇ ਅਧਿਆਪਕ ਆਗੂ ਹਰਦੀਪ ਸਿੱਧੂ ਅਤੇ ਸਟੇਟ ਐਵਾਰਡੀ ਅਧਿਆਪਕ ਗੁਰਜੰਟ ਚਹਿਲ ਨੇ ਸੰਸਥਾ ਦੀ ਪ੍ਰੋਗਰਾਮਾਂ ਤਹਿਤ ਉਹਨਾਂ ਵਲੋਂ ਸਿੱਖਿਆ ਖੇਤਰ ਵਿਚ ਜਿਲ੍ਹੇ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਵੀ ਇੱਕ ਸੈਮੀਨਾਰ ਕਰਵਾਏ ਜਾਣ ਦਾ ਐਲਾਨ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਸਫਾਈ ਮੁਹਿੰਮ ਤਹਿਤ ਕੀਤੀਆਂ ਜਾਣ ਸਰਗਰਮੀਆਂ ‘ਤੇ ਵਿਚਾਰ ਚਰਚਾ ਕਰਦਿਆਂ ਜਗਦੀਸ਼ ਜੋਗਾ ਨੇ ਇਹ ਮੁਹਿੰਮ ਹਰ ਹਫਤੇ ਕੀਤੇ ਜਾਣ ਲਈ ਕਿਹਾ ਜਿਸ ਦੀ ਤਾਕੀਦ ਰਮੇਸ਼ ਜਿੰਦਲ, ਰਾਮ ਕ੍ਰਿਸ਼ਨ ਚੁੱਘ, ਨਰੇਸ਼ ਬਿਰਲਾ, ਕ੍ਰਿਸ਼ਨ ਕੁਮਾਰ ਐਸ ਡੀ ਓ, ਸ਼ੰਭੂਨਾਥ ਅਤੇ ਓਮ ਪ੍ਰਕਾਸ਼ ਜਿੰਦਲ ਰਿਟਾਇਰ ਤਹਿਸੀਲਦਾਰ ਨੇ ਵੀ ਕੀਤੀ।ਇਸ ਵਿਸ਼ੇ ‘ਤੇ ਸੋਸ਼ਲਿਸਟ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਨਾਟਕਕਾਰ ਬਲਰਾਜ ਮਾਨ,ਰਾਜ ਜੋਸ਼ੀ ਨੇ ਵੀ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਪ੍ਰਚਾਰ ਸਾਧਨਾਂ ਦੀ ਵਰਤੋਂ ਕੀਤੇ ਜਾਣ ਦਾ ਸੁਝਾਅ ਦਿੱਤਾ। ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਮੰਨਦੇ ਹੋਏ ਸਫਾਈ ਵਿਸ਼ੇ ਤੇ ਇਹਨਾਂ ਦੀ ਕਮੇਟੀ ਕਾਇਮ ਕਰ ਦਿੱਤੀ ਗਈ। ਖੇਤੀਬਾੜੀ ਦੇ ਵਿਸ਼ੇ ਤੇ ਵਿਚਾਰ ਚਰਚਾ ਲਈ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਸੇਠੀ ਸਿੰਘ ਸਰਾਂ, ਜਗਸੀਰ ਸਿੰਘ, ਹਰਜੀਵਨ ਸਰਾਂ, ਬਲਜੀਤ ਸਿੰਘ ਸੂਬਾ ਦੀ ਕਮੇਟੀ ਕਾਇਮ ਕੀਤੀ ਗਈ।ਆਰਥਿਕਤਾ ਦੇ ਵੱਖ ਵੱਖ ਪਹਿਲੂਆਂ ਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਤੇ ਚੰਗੇ ਭਵਿੱਖ ਤੇ ਵਿਚਾਰ ਚਰਚਾ ਕਰਨ ਲਈ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਚ ਸਰਪ੍ਰਸਤ ਮਿੱਠੂ ਰਾਮ ਅਰੋੜਾ, ਰੂਪ ਸਿੰਘ, ਤੇਜਿੰਦਰਪਾਲ ਸਿੰਘ, ਪ੍ਰਕਾਸ਼ ਚੰਦ ਜੈਨ ਅਤੇ ਬਿਕਰਮਜੀਤ ਟੈਕਸਲਾ ਦੀ ਅਗਵਾਈ ‘ਚ ਕਮੇਟੀ ਬਣਾਈ ਗਈ, ਜੋ ਆੜਤੀਆ ਵਰਗ, ਸ਼ੈਲਰ ਅਤੇ ਕਪਾਹ ਉਦਯੋਗ ਸਮੇਤ ਖੇਤੀਬਾੜੀ ਸੰਦਾਂ ਦੀ ਸਨੱਅਤ ਤੋਂ ਇਲਾਵਾ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸ਼ਾਮਲ ਕਰਨ ਲਈ ਉਪਰਾਲੇ ਕਰੇਗੀ।ਸੰਸਥਾ ਦੇ ਮੈਂਬਰ ਰਾਵਿੰਦਰ ਗਰਗ, ਨਰਿੰਦਰ ਸ਼ਰਮਾ, ਬਿੱਕਰ ਸਿੰਘ ਮਘਾਣੀਆ, ਡਾ ਸੰਦੀਪ ਘੰਡ, ਸਰਬਜੀਤ ਕੌਸ਼ਲ, ਰਾਕੇਸ਼ ਗਰਗ,ਪ੍ਰਿਤਪਾਲ ਸਿੰਘ ਨੇ 13 ਅਪਰੈਲ ਨੂੰ ਮਾਨਸਾ ਵਲੋਂ ਵਿਸਾਖੀ ਮੌਕੇ ਵੀ ਇੱਕ ਵੱਡਾ ਰੰਗਾਰੰਗ ਪ੍ਰੋਗਰਾਮ ਕਰਵਾਏ 32ਵੀਂ ਵਰੇਗੰਢ ਸਮਾਰੋਹਾਂ ਦੀ ਸਮਾਪਤੀ ਕਰਨ ਦੀ ਮੰਗ ਕੀਤੀ ਜਿਸ ਤੇ ਸਭ ਨੇ ਸਹਿਮਤੀ ਜਿਤਾਈ ਅਤੇ ਡਾ ਸ਼ੇਰਜੰਗ ਸਿੰਘ ਸਿੱਧੂ, ਡਾ ਟੀ ਪੀ ਐਸ ਰੇਖੀ ਦੀ ਅਗਵਾਈ ਵਿਚ ਅਸ਼ੋਕ ਬਾਂਸਲ ਮਾਨਸਾ, ਓਮ ਪ੍ਰਕਾਸ਼ ਪੀ ਸੀ ਐਸ, ਅੰਮ੍ਰਿਤ ਸਿੱਧੂ ਅਤੇ ਵਿਸ਼ਵਦੀਪ ਬਰਾੜ ਦੇ ਅਧਾਰਿਤ ਇੱਕ ਕਮੇਟੀ ਬਣਾ ਕੇ ਇਸ ਦੀ ਰੂਪ ਰੇਖਾ ਉਲੀਕ ਕੇ ਜਲਦੀ ਐਲਾਨ ਕਰਨ ਲਈ ਕਿਹਾ ਗਿਆ।
Leave a Reply