August 17, 2026

Justice News

ਅਵਾਮ ਦੀ ਆਵਾਜ਼

ਥਾਣਾ ਕਾਠਗੜ੍ਹ ਪੁਲਿਸ ਨੂੰ ਕਾਠਗੜ੍ਹ ਮੋੜ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਨਵਾਂਸ਼ਹਿਰ /ਕਾਠਗੜ੍ਹ     -(ਜਤਿੰਦਰ ਪਾਲ ਸਿੰਘ ਕਲੇਰ )
ਥਾਣਾ ਕਾਠਗੜ੍ਹ ਦੇ ਏਐਸਆਈ ਪ੍ਰੇਮ ਲਾਲ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਠਗੜ੍ਹ ਮੋੜ ਤੋਂ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਵਿਅਕਤੀ ਦੀ ਉੱਥੇ ਲਾਸ਼ ਪਈ ਹੈ, ਜਦੋਂ ਜਾ ਕੇ ਦੇਖਿਆ ਤਾਂ ਉੱਥੇ ਇੱਕ ਵਿਅਕਤੀ ਲਗਭਗ ਉਮਰ 40 ਸਾਲ ਦੇ ਕਰੀਬ ਪਿਆ ਸੀ, ਜਿਸ ਦੀ ਠੰਡ ਦੇ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤਹਿਤ ਥਾਣਾ ਕਾਠਗੜ੍ਹ ਪੁਲਿਸ ਨੇ ਅਗਲੇ 72 ਘੰਟੇ ਲਈ ਪਹਿਚਾਣ ਕਰਨ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਉਕਤ ਵਿਅਕਤੀ ਨੂੰ ਰਾਮੂ ਕਹਿ ਕੇ ਪੁਕਾਰਦੇ ਸੀ, ਇਸ ਦੀ ਜਾਣਕਾਰੀ ਸੰਜੀਵ ਕੁਮਾਰ ਪੁੱਤਰ ਈਸ਼ਰ ਦਾਸ ਜਿਲਾ ਕਾਂਗੜਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਖਾਖੀ ਰੰਗ ਦੀ ਪੈਂਟ, ਲਾਲ ਰੰਗ ਦਾ ਕੱਛਾ, ਕਾਲੇ ਰੰਗ ਦੀ ਸ਼ਰਟ, ਲਾਈਨਾਂ ਵਾਲੀ ਕੋਟੀ ਅਤੇ ਇੱਕ ਮਫਲਰ ਪਾਇਆ ਹੋਇਆ ਸੀ। ਉਸ ਦੀ ਜਦੋਂ ਪਹਿਚਾਣ ਕਰਨ ਲਈ ਤਲਾਸ਼ੀ ਲਈ ਤਾਂ ਉਸਦੀ ਜੇਬ ਦੇ ਵਿੱਚੋਂ ਪਰਸ ਮਿਲਿਆ ਜਿਸ ਵਿੱਚੋਂ ਉਸਦੇ ਪਹਿਚਾਣ ਕਰਨ ਲਈ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਜੇਕਰ ਕਿਸੇ ਨੂੰ ਪਹਿਚਾਨ ਹੋਵੇ ਤਾਂ ਉਸ ਬਾਰੇ ਥਾਣਾ ਕਾਠਗੜ੍ਹ ਵਿੱਚ ਇਤਲਾ ਦਿੱਤੀ ਜਾਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.