ਨਗਰ ਨਿਗਮ ਮੋਗਾ ਵੱਲੋਂ ਕਿੰਨਰ  ਜਾਂ ਭੰਡ ਭਾਈਚਾਰੇ ਵੱਲੋਂ ਲਏ ਜਾਂਦੇ ਸ਼ਗਨ ਦਾ ਰੇਟ ਤਹਿ

ਮੋਗਾ, ( Manpreet singh)
ਆਮ ਤੌਰ ਉੱਪਰ ਵੇਖਣ ਵਿੱਚ ਆਉਂਦਾ ਸੀ ਕਿ ਲੋਕਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਸਮੇਂ ਕਿੰਨਰ ਜਾਂ ਭੰਡ ਭਾਈਚਾਰੇ ਵੱਲੋਂ ਮੰਗੇ ਜਾਂਦੇ ਸ਼ਗਨ ਕਰਕੇ ਕਈ ਵਾਰ ਦੋਨਾਂ ਧਿਰਾਂ ਵਿੱਚ ਅਣਬਣ ਹੋ ਜਾਂਦੀ ਸੀ। ਇਸ ਨਾਲ ਕਿੰਨਰ ਜਾਂ ਭੰਡ ਭਾਈਚਾਰੇ ਨਾਲ, ਆਮ ਲੋਕਾਂ ਦੀਆਂ ਦੂਰੀਆਂ ਵਧਦੀਆਂ ਸਨ, ਕਿੰਨਰ ਅਤੇ ਭੰਡ ਭਾਈਚਾਰਾ ਵੀ ਸਮਾਜ ਦਾ ਅਨਿਖੜਵਾਂ ਅਤੇ ਅਹਿਮ ਅੰਗ ਹਨ। ਸਮਾਜ ਵਿੱਚ ਆਮ ਲੋਕਾਂ ਨਾਲ, ਕਿੰਨਰ ਜਾਂ ਭੰਡ ਭਾਈਚਾਰੇ ਦੇ ਸਬੰਧ ਹਮੇਸ਼ਾ ਗੂੜੇ ਰੱਖਣ ਦੇ ਮਨੋਰਥ ਵਜੋਂ ਨਿਗਰ ਨਿਗਮ ਮੋਗਾ ਵੱਲੋਂ ਇਸਦੀ ਹਦੂਦ ਅੰਦਰ ਸ਼ਗਨਾਂ ਦੇ ਰੇਟ ਤਹਿ ਕਰ ਦਿੱਤੇ ਗਏ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਿਗਰ ਨਿਗਮ ਮੋਗਾ ਦੇ ਸੰਯੁਕਤ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਨਰਲ ਹਾਊਸ ਵੱਲੋਂ ਕਿੰਨਰਾਂ ਲਈ 5100 ਰੁਪਏ ਸ਼ਗਨ, ਭੰਡ ਭਾਈਚਾਰੇ ਦਾ ਸ਼ਗਨ 1000 ਰੁਪਏ ਤਹਿ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ਵਿੱਚ ਲੱਕੜਾਂ ਦੀ ਫੀਸ 4000 ਰੁਪਏ ਤੋਂ ਵੱਧ ਨਹੀਂ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿੰਨਰ ਸਮਾਜ ਦੇ ਪ੍ਰਧਾਨ ਨੂੰ ਬਕਾਇਦਾ ਇੱਕ ਚਿੱਠੀ ਵੀ ਕੱਢ ਦਿੱਤੀ ਗਈ ਹੈ। ਉਨ੍ਹਾਂ ਕਿੰਨਰ, ਭੰਡ ਭਾਈਚਾਰੇ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਤਹਿ ਕੀਤੇ ਸ਼ਗਨਾਂ ਅਨੁਸਾਰ ਹੀ ਖੁਸ਼ੀ ਦੇ ਮੌਕਿਆਂ ਉੱਪਰ ਵਧਾਈ ਵਜੋਂ ਸ਼ਗਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਕਿੰਨਰ ਜਾਂ ਭੰਡ ਭਾਈਚਾਰੇ ਨਾਲ, ਆਮ ਲੋਕਾਂ ਦੇ ਸਬੰਧਾਂ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦੇਵੇਗੀ, ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹੀ ਨਿਗਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

Leave a Reply

Your email address will not be published.


*