ਅਮ੍ਰਿਤਸਰ, ( ਰਣਜੀਤ ਸਿੰਘ ਮਸੌਣ) ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਉਸਾਰੀ ਤੇ ਸਾਂਭ ਸੰਭਾਲ ਵਾਸਤੇ ਕਾਰਜਸ਼ੀਲ ਵੱਕਾਰੀ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਹਰ ਦੋ ਸਾਲ ਬਾਅਦ ਹੋਣ ਵਾਲੀਆ ਚੋਣਾਂ, ਜੋ ਤਿੰਨ ਮਾਰਚ ਨੂੰ ਹੋ ਰਹੀਆਂ ਹਨ, ਦੀਆਂ ਸਰਗਰਮੀਆਂ ਜ਼ੋਰਾਂ ਤੇ ਹਨ। ਮਾਝੇ ਦੇ ਲੇਖਕ ਭਾਈਚਾਰੇ ਦੀ ਪ੍ਰਤੀਨਿਧਤਾ ਵਾਸਤੇ ਭੂਪਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਤੇ ਮੈਂਬਰ ਪ੍ਰਬੰਧਕੀ ਬੋਰਡ ਵੱਜੋਂ ਵਰਗਿਸ ਸਲਾਮਤ ਬਟਾਲਾ ਚੋਣ ਮੈਦਾਨ ਵਿੱਚ ਹਨ। ਭੂਪਿੰਦਰ ਸਿੰਘ ਸੰਧੂ ਪਹਿਲਾਂ ਵੀ ਇਸ ਅਕਾਦਮੀ ਦੇ ਮੈਂਬਰ ਪ੍ਰਬੰਧਕੀ ਬੋਰਡ, ਸਕੱਤਰ ਤੇ ਮੀਤ ਪ੍ਰਧਾਨ ਰਹਿ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਮੇਸ਼ ਯਾਦਵ, ਡਾ.ਅਨੂਪ ਸਿੰਘ, ਕੇਵਲ ਧਾਲੀਵਾਲ, ਡਾ. ਇਕਬਾਲ ਕੌਰ, ਡਾ.ਪਰਮਿੰਦਰ ਸਿੰਘ, ਡਾ.ਬਿਕਰਮ ਸਿੰਘ ਘੁੰਮਣ, ਡਾ.ਇੰਦਰਜੀਤ ਸਿੰਘ ਗੋਗੋਆਣੀ, ਡਾ.ਹੀਰਾ ਸਿੰਘ, ਡਾ.ਹਰਜੀਤ ਕੌਰ, ਡਾ.ਧਰਮ ਸਿੰਘ, ਡਾ. ਇੰਦਰਾ ਵਿਰਕ, ਡਾ. ਹਰਜਿੰਦਰ ਪਾਲ ਕੌਰ ਕੰਗ, ਕਮਲ ਗਿੱਲ, ਧਰਵਿੰਦਰ ਸਿੰਘ ਔਲਖ, ਨਿਰੰਜਣ ਸਿੰਘ ਗਿੱਲ, ਸੁਖਬੀਰ ਸਿੰਘ ਭੋਮਾ, ਗੁਰਬਾਜ਼ ਸਿੰਘ ਛੀਨਾ, ਜਤਿੰਦਰ ਸਿੰਘ ਔਲਖ, ਡਾ. ਅਮਰਜੀਤ ਸਿੰਘ ਗਿੱਲ, ਰੋਜ਼ੀ ਸਿੰਘ, ਸੁੱਚਾ ਸਿੰਘ ਰੰਧਾਵਾ, ਸੁਲਤਾਨ ਭਾਰਤੀ ਆਦਿ ਲੇਖਕਾਂ ਨੇ ਦੱਸਿਆ ਕਿ ਇਸ ਬਾਬਤ ਪੰਜਾਬੀ ਦੇ ਦੁਨੀਆਂ ਪੰਜਾਬ, ਦੇਸ਼ ਤੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਲੇਖਕਾਂ ਤੋਂ ਸਹਿਯੋਗ ਮੰਗਿਆਂ ਜਾ ਰਿਹਾ ਹੈ, ਜਿਸ ਦਾ ਭਰਭੂਰ ਹੁੰਗਾਰਾ ਮਿਲ ਰਿਹਾ ਹੈ। ਮਾਂਝੇ ਦੇ ਸਮੂਹ ਲੇਖਕਾਂ ਨੇ ਅਪੀਲ ਕੀਤੀ ਕਿ ਪ੍ਰਧਾਨਗੀ ਦੀ ਚੋਣ ਲੜ ਰਹੇ ਡਾ.ਸਰਬਜੀਤ ਸਿੰਘ, ਪਾਲ ਕੌਰ ਤੇ ਡਾ.ਗੁਲਜਾਰ ਸਿੰਘ ਪੰਧੇਰ ਦੀ ਟੀਮ ਨੂੰ ਜਿਤਾਇਆ ਜਾਵੇ।
Leave a Reply