ਲੁਧਿਆਣਾ(ਗੁਰਦੀਪ ਸਿੰਘ)
ਸਰਕਾਰੀ ਕਾਲਜ ਲੁਧਿਆਣਾ ਵਿਖੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 709ਵਾਂ ਮਹਾਨ ਖ਼ੂਨਦਾਨ ਕੈਂਪ ਐਨ.ਐਸ.ਐਸ ਯੂਨਿਟ ਦੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਲਗਾਇਆ ਗਿਆ।ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਕੁਲਵੀਰ ਸਿੰਘ ਦੀ ਯੋਗ ਅਗਵਾਈ ਅੰਦਰ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਜੋ ਕਿ 13 ਜਨਵਰੀ 2024 ਤੋਂ ਚੱਲ ਰਿਹਾ ਹੈ ਅੱਜ ਪੰਜਵੇਂ ਦਿਨ ਐਨ.ਐਸ.ਐਸ ਯੂਨਿਟ ਵੱਲੋਂ ਪਹਿਲਾਂ ਮਹਾਨ ਖੂਨ-ਦਾਨ ਕੈਂਪ ਦੋਰਾਨ ਕਾਲਜ ਦੇ ਵਿਦਿਆਰਥੀਆਂ ਨੇ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਪ੍ਰੋ.ਦੀਪਕ ਚੋਪੜਾ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਲੜਕੇ,ਲੜਕੀਆਂ ਅਤੇ ਸਟਾਫ ਮੈਂਬਰ ਨੂੰ ਸਰਟਫਿਕੇਟ ਅਤੇ ਸਨਮਾਨ ਚਿੰਨ ਭੇਂਟ ਕਰਕੇ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਖੂਨ ਦਾਨ ਮਹਾ-ਦਾਨ ਹੈ। ਇੱਕ ਯੂਨਿਟ ਖੂਨਦਾਨ ਕਰਨ ਨਾਲ ਤਿੰਨ ਮਨੁੱਖੀ ਕੀਮਤੀ ਜ਼ਿੰਦਗ਼ੀ ਨੂੰ ਬਚਾਇਆ ਜਾ ਸਕਦਾ ਹੈ ਖ਼ੂਨਦਾਨ ਕਰਨ ਤੋਂ ਬਾਅਦ ਸਾਈਲੇਂਟ ਕਿਲਰ ਪੰਜ ਪ੍ਰਕਾਰ ਦੀਆਂ ਵੱਡੀਆਂ ਬੀਮਾਰੀਆਂ ਦੀ ਜਾਂਚ ਫਰੀ ਹੋ ਜਾਂਦੀ ਹੈ ਖ਼ੂਨਦਾਨ ਪੁੰਨ ਤੇ ਫੈਲੀਆਂ ਦਾ ਮਹਾਨ ਕਾਰਜ ਹੈ ਇਸ ਸਮੇਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਜਾਣਕਾਰੀ ਦੇਂਦੇ ਹੋਏ ਦਸਿਆ ਖ਼ੂਨਦਾਨ ਕੈਂਪ ਦੋਰਾਨ 50 ਯੂਨਿਟ ਖੂਨ ਰਘੂਨਾਥ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ ਇਸ ਮੌਕੇ ਤੇ ਪ੍ਰੋ.ਜੀਤਮੋਲ, ਪ੍ਰੋ.ਪਰਮਜੀਤ ਕੌਰ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਨਿਤੀਸ਼, ਪ੍ਰੋ. ਕਿਰਤਪ੍ਰੀਤ ,ਪ੍ਰੋ.ਅਨੁ ਅਤੇ ਪ੍ਰੋ.ਬਨੀਤਾ ਝਾਂਜੀ, ਕਮਲਜੀਤ ਸਿੰਘ, ਮਲਵਿੰਦਰ ਸਿੰਘ, ਚਰਨਜੀਤ ਸਿੰਘ,ਗਿਰਦੌਰ ਸਿੰਘ, ਪ੍ਰੀਤਮ ਸਿੰਘ ਹਾਜ਼ਰ ਸਨ।
Leave a Reply