ਚੰਡੀਗੜ੍ਹ ( P.P.) – ਹਰਿਆਣਾ ਦੇ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੀਮ ਨੁੰ ਏਡਵੇਂਚਰ ਅਤੇ ਪਰਵਤਰੋਹਨ ਦੇ ਖੇਤਰ ਵਿਚ ਵਿਸ਼ਵ ਰਿਕਾਰਡ ਬਣਾ ਕੇ ਪੂਰੇ ਸੂਬੇ ਦਾ ਨਾਂਅ ਰੋਸ਼ਨ ਕਰਨ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਬੇਸਿਕ ਮਾਊਂਟੇਨਿਯਰਿੰਗ ਕੋਰਸ-ਅਤੇ-ਰੇਹਨੋਕ ਸਿਖਰ 16500 ਫੁੱਟ ਪਰਵਤਰੋਹਣ ਮੁਹਿੰਮ ਵਿਚ ਹਿੱਸਾ ਲੈਣ ਲਈ 51 ਪ੍ਰਤੀਭਾਗੀਆਂ ਨੂੰ ਭੇਜਿਆ ਸੀ ਜਿਸ ਵਿਚ ਗਿਆਰਵੀਂ ਕਲਾਸ ਦੇ 22 ਮੁੰਡੇ ਅਤੇ 22 ਕੁੜੀਆਂ, 3 ਪੁਰਸ਼ ਅਤੇ 3 ਮਹਿਲਾ ਅਧਿਆਪਕ ਅਤੇ 1 ਕਨਟਿਨਜੇਂਟ ਲੀਡਰ ਸ਼ਾਮਿਲ ਸੀ। ਇਸ ਪ੍ਰੋਗ੍ਰਾਮ ਦਾ ਪ੍ਰਬੰਧ ਰੱਖਿਆ ਮੰਤਰਾਲੇ ਭਾਰਤ ਸਰਕਾਰ ਵੱਲੋਂ ਸੰਚਾਲਿਤ ਹਿਮਾਲਯ ਪਰਵਤਰੋਹਣ ਸੰਸਥਾਨ (ਐਚਐਮਆਈ) ਦਾਰਜਲਿੰਗ (ਪੱਛਮ ਬੰਗਾਲ) ਦੇ ਸਯਿਹੋਗ ਨਾਲ ਸਿਕਿੰਮ ਖੇਤਰ ਵਿਚ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਹਰਿਆਣਾ ਭਾਰਤ ਦਾ ਇਕਲੌਤਾ ਸੂਬਾ ਹੈ, ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਭਾਗ ਦੇ ਪੱਧਰ ‘ਤੇ ਪਰਵਤਰੋਹਨ ਮੁਹਿੰਮ ਪ੍ਰਬੰਧਿਤ ਕੀਤੀ ਜਾਂਦੀ ਹੈ। ਇਸ ਪ੍ਰੋਗ੍ਰਾਮ ਵਿਚ ਬੇਸਿਕ ਮਾਊਂਟੇਨਿਅਰਿੰਗ ਕੋਰਸ ਵੀ ਜੋੜਿਆ ਗਿਆ ਹੈ ਤਾਂ ਜੋ ਵਿਦਿਆਰਥੀ ਅੱਗੇ ਚੱਲ ਕੇ ਪਰਵਤਰੋਹਣ ਦੇ ਆਪਣੇ ਕੈਰਿਅਰ ਵਜੋ ਚੁਣ ਸਕਣ।
ਪਰਵਤਰੋਹਣ ਮੁਹਿੰਮ ਵਿਚ ਹੇਠਾਂ ਲਿਖੇ ਉਦੇਸ਼ ਸ਼ਾਮਿਲ ਹਨ –
ਯੁਵਾ ਵਿਦਿਆਰਥੀਆਂ ਨੂੰ ਪਰਵਤਰੋਹਣ ਰਾਹੀਂ 500 ਮੀਟਰ ਤੋਂ ਵੱਧ ਉਚਾਈ ‘ਤੇ ਸਥਿਤ ਪਹਾੜਾਂ ‘ਤੇ ਕੁਦਰਤੀ ਅਧਿਐਨ ਦਾ ਮੌਕਾ ਪ੍ਰਦਾਨ ਕਰਨਾ, ਤਾਂ ਜੋ ਉਹ ਉੱਥੇ ਦੀ ਵਨਸਪਤੀਆਂ, ਜੰਗਲੀ ਜੀਵਾਂ, ਜਨ ਜੀਵਨ ਦਾ ਅਧਿਐਨ ਕਰ ਸਕਣ।
ਵਿਦਿਆਰਥੀਆਂ ਨੂੰ ਵੱਧ ਉਚਾਈ ਵਾਲੇ ਹਿੰਮਤੀ ਕੰਮ ਦੀ ਤਕਨੀਕ ਅਤੇ ਕਾਰਜਪ੍ਰਣਾਲੀ ਤੋਂ ਜਾਣੁੰ ਕਰਾਉਣਾ।
ਊਨ੍ਹਾਂ ਦੀ ਫਿਟਨੈਸ, ਆਤਮਵਿਸ਼ਵਾਸ, ਪ੍ਰਬੰਧਨ, ਸਮਰੱਥਾ, ਫੈਸਲਾ ਲੈਣ ਤੇ ਹੋਰ ਨਿਜੀ ਲੱਛਣਾਂ ਦੇ ਪੱਧਰ ਨੁੰ ਵਧਾਉਣਾ।
ਇਸ ਵਿਸ਼ੇਸ਼ ਪਰਵਤਰੋਹਣ ਕੋਰਸ ਅਤੇ ਪਰਵਤਰੋਹਣ ਮੁਹਿੰਮ ਵਿਚ ਕੁਆਲੀਫਿਕੇਸ਼ਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀ ਦੇਸ਼ ਦੇ ਕਿਸੀ ਵੀ ਕੌਮੀ ਪੱਧਰ ਦੇ ਪਰਵਤਰੋਹਣ ਅਤੇ ਏਡਵੇਂਚਰ ਸੰਸਥਾਨ ਵਿਚ ਟ੍ਰੇਨੀ ਕੋਚ ਵਜੋ ਕੰਮ ਕਰਨ ਦੇ ਯੋਗ ਹੋਣਗੇ। ਟ੍ਰੇਨੀ ਕੋਚ ਵਜੋ ਇਕ ਮਹੀਨੇ ਦੀ ਪ੍ਰੀਖਿਆ ਦੇ ਬਾਅਦ, ਊਹ ਏਡਵੇਂਚਰ ਸੰਸਥਾਨ, ਏਡਵੇਂਚਰ ਖੇਡ ਕੰਪਨੀਆਂ ਆਦਿ ਵਿਚ ਜੂਨੀਅਰ ਕੋਚ ਦੀ ਨੌਕਰੀ ਪਾਉਣ ਦੇ ਯੋਗ ਹੌਣਗੇ ਜਾਂ ਫ੍ਰੀਲਾਂਸਰ ਕੋਚ ਵਜੋ ਕੰਮ ਕਰ ਸਕਦੇ ਹਨ।
ਇਸ ਤੋਂ ਇਲਾਵਾ, ਉ ਪਰਵਤਰੋਹਨ ਨੂੰ ਆਪਣੇ ਕੈਰਿਅਰ ਵਿਚ ਇਕ ਖੇਡ ਵਜੋ ਅਪਣਾ ਸਕਦੇ ਹਨ ਅਤੇ ਏਡਵਾਂਸ ਮਾਊਂਟੇਨਿਯਰਿੰਗ ਕੋਰਸ (ਏਐਮਸੀ) ਅਤੇ ਮੇਥਸ ਆਫ ਇੰਸਟ੍ਰਕਸ਼ਨ ਆਦਿ ਵਜੋ ਆਪਣੀ ਯੋਗਤਾ ਵਧਾ ਸਕਦੇ ਹਨ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਾਣੀਪਤ ਤੋਂ ਸ਼ੁਰੂ ਕੀਤਾ ਸੀ ਬੇਟੀ ਬਚਾਓ-ਬੇਟੀ ਪੜਾਓ ਰਾਸ਼ਟਰਵਿਆਪੀ ਮੁਹਿੰਮ
ਚੰਡੀਗੜ੍ਹ,(P.P.)- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 22 ਜਨਵਰੀ, 2015 ਨੁੂੰ ਪਾਣੀਪਤ ਤੋਂ ਸ਼ੁਰੂ ਕੀਤੇ ਗਏ ਰਾਸ਼ਟਰਵਿਆਪੀ ਮੁਹਿੰਮ ਨੂੰ ਹਰਿਆਣਾ ਨੇ ਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਿਕ ਸੰਗਠਨਾਂ ਤੇ ਖਾਪ ਪੰਚਾਇਤਾਂ ਦੇ ਸਹਿਯੋਗ ਨਾਲ ਸਫਲ ਬਣਾਇਆ ਹੈ, ਜਿਸ ਦੇ ਫਲਸਰੂਪ ਸੂਬੇ ਦਾ ਲਿੰਗਨੁਪਾਤ ਸੁਧਰ ਕੇ 1000 ਮੁੰਡਿਆਂ ਦੇ ਪਿੱਛੇ 916 ਕੁੜੀਆਂ ਦਾ ਦਰਜ ਕੀਤਾ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ ਅਨੁਪਮਾ ਨੇ ਚੰਡੀਗੜ੍ਹ ਵਿਚ ਬੇਟੀ ਬਚਾਓ-ਬੇਟੀ ਪੜਾਓ ‘ਤੇ ਰਾਜ ਪੱਧਰੀ ਹਿਤਧਾਰਕਾਂ ਦੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਹਰਿਆਣਾ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ ਕੁਮਾਰ ਵੀ ਮੌਜੂਦ ਸੀ।
ਮੀਟਿੰਗ ਵਿਚ ਦਸਿਆ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਪਾਣੀਪਤ , ਹਰਿਆਣਾ ਤੋਂ ਇਸ ਆਦਰਸ਼ ਵਾਕ ਦੇ ਨਾਲ ਲਾਂਚ ਕੀਤਾ ਗਿਆ ਸੀ ਸਾਨੂੰ ਕੁੜੀਆਂ ਨੁੰ ਮਾਰਨ ਦਾ ਅਧਿਕਾਰ ਨਹੀਂ ਹੈ ਅਤੇ ਸਾਡਾ ਮੰਤਰ ਬੇਟਾ ਬੇਟੀ ਇਕ ਸਮਾਨ ਹੋਣਾ ਚਾਹੀਦਾ ਹੈ, ਜਿਸ ਨੁੰ ਹਰਿਆਣਾ ਨੇ ਸਫਲ ਕੀਤਾ ਹੈ।
ਡਾ. ਜੀ ਅਨੁਪਮਾ ਨੇ ਕਿਹਾ ਕਿ ਮੌਜੂਦਾ ਵਿਚ ਜਨਮ ਦੇ ਸਮੇਂ ਲਿੰਗਨੁਪਾਤ 916 ਹੈ ਅਤੇ ਅਸੀਂ ਹਰਿਆਣਾ ਵਿਚ ਬੀ3ਪੀ ਪ੍ਰੋਗ੍ਰਾਮ ਸ਼ੁਰੂ ਹੋਣ ਦੇ ਬਾਅਦ ਤੋਂ 52000 ਤੋਂ ਵੱਧ ਕੁੜੀਆਂ ਨੂੰ ਬਚਾਇਆ ਹੈ। ਪੰਜ ਜਿਲ੍ਹੇ ਐਸਆਰਬੀ-2023 900 ਤੋਂ ਹੇਠਾਂ ਹਨ ਯਾਨੀ ਰੋਹਤਕ (883) ਨਾਰਨੌਲ (887), ਸੋਨੀਪਤ (894), ਚਰਖੀ ਦਾਦਰੀ (897) ਅਤੇ ਰਿਵਾੜੀ (897)। ਹਰਿਆਣਾ ਵਿਚ ਬੀ3ਪੀ ਪ੍ਰੋਗ੍ਰਾਮ ਨੂੰ ਮਜਬੂਤ ਕਰਨ ਲਈ ਡਬਲਿਯੂਸੀਡੀ, ਐਨਐਚਐਮ ਅਤੇ ਸਿਖਿਆ ਵਿਭਾਗ ਮਿਲ ਕੇ ਕੰਮ ਕਰਣਗੇ ਅਤੇ ਲਿਯਮਤ ਆਧਾਰ ‘ਤੇ ਨਿਗਰਾਨੀ ਕਰਣਗੇ। ਪੀਸੀ-ਪੀਐਨਡੀਟੀ (ਪ੍ਰੀ ਨੇਟਲ ਡਾਇਗਨੋਸਟਿਕ)/ਐਮਪੀਟੀ (ਗਰਭ ਦਾ ਮੈਡੀਕਲ ਸਮਾਪਨ) ਐਕਟ ਦਾ ਲਾਗੂ ਕਰਲ। ਪੀਸੀ-ਪੀਐਨਡੀਟੀ/ਐਮਟੀਪੀ ਐਕਟ ‘ਤੇ ਪੁਲਿਸ/ਅਭਿਯੋਜਨ/ਸਿਹਤ ਅਧਿਕਾਰੀਆਂ ਦਾ ਨਿਯਮਤ ਸੰਵੇਦੀਕਰਣ। ਐਮਟੀਪੀ ਕਿੱਟ ਦੀ ਆਨਲਾਇਨ ਅਤੇ ਓਟੀਸੀ (ਓਵਰ ਦ ਕਾਉਂਟਰ) ਵਿਕਰੀ ‘ਤੇ ਰੋਕ ਲਗਾਉਣਾ। ਅਵੈਧ ਐਮਟੀਪੀ/ਐਮਟੀਪੀ ਕਿੱਟਾਂ ਦੇ ਗਲਤ ਵਰਤੋ ਨੁੰ ਰੋਕਨ ਲਈ ਸਾਰੇ ਅਨੁਮੋਦਿਤ ਅੇਮਟੀਪੀ ਕੇਂਦਰਾਂ ਦਾ ਆਡਿਟ ਕੀਤਾ ਜਾਣਾ ਜਰੂਰੀ ਹੈ। ਰਾਜ ਮੁੱਖ ਦਫਤਰ ਨਿਯਮਤ ਆਧਾਰ ‘ਤੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਿਆਂ ਦੇ ਨਾਲ ਮਹੀਨਾਵਾਰ ਮੀਟਿੰਗ ਪ੍ਰਬੰਧਿਤ ਕਰੇਗਾ।
ਡਾ. ਜੀ ਅਨੂਪਮਾ ਨੇ ਦਸਿਆ ਕਿ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਹਰ ਮਹੀਨੇ ਨਿਯਮਤ ਆਧਾਰ ‘ਤੇ ਹੋਵੇਗੀ। ਜਿਲ੍ਹਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤਕ ਨਿਗਰਾਨੀ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ। ਜਨਮ ਸਮੇਂ ‘ਤੇ ਰਜਿਸਟ੍ਰੇਸ਼ਣ ਦੇ ਸਬੰਧ ਵਿਚ ਸਿਵਲ ਸਰਜਨ ਭਾਰਤੀ ਮੈਡੀਕਲ ਏਸੋਸਇਏਸ਼ਨਾਂ (ਐਮਐਮਏ) ਦੇ ਨਾਲ ਮੀਟਿੰਗਾਂ ਕਰਣਗੇ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ ਕੁਮਾਰ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ , ਫੀਲਡ ਸਟਾਫ ਦੀ ਸਮਰੱਥਾ ਨਿਰਮਾਣ ਨਿਯਮਤ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਪੀਸੀ ਪੀਐਨਡੀਟੀ/ਐਮਟੀਪੀ ਐਕਟ ਦੇ ਬਾਰੇ ਵਿਚ ਆਮ ਜਨਤਾ ਨੂੰ ਜਾਗਰੁਕ ਕਰ ਸਕਣ। ਪੀਸੀ ਪੀਐਨਡੀਟੀ/ਐਮਪੀਟੀ ਐਕਟ ਦੇ ਸਬੰਧ ਵਿਚ ਸੂਬਾ ਪੱਧਰ ‘ਤੇ ਸਿਖਲਾਈ ਪ੍ਰਬੰਧਿਤ ਕੀਤੀ ਜਾਵੇਗੀ ਅਤੇ ਕੈਸਕੇਡ ਮਾਡਲ ਵਿਚ ਜਿਲ੍ਹਿਆਂ ਵਿਚ ਦੋਹਰਾਇਆ ਜਾਵੇਗਾ। ਬੀ3ਪੀ ਮੁਹਿੰਮ ਵਿਚ ਪਹਿਲਾਂ ਬਟੀ ਨੂੰ ਬਚਾਉਣਾ ਹੈ ਅਤੇ ਫਿਰ ਪੜਾਉਣਾ ਹੈ। ਸਿਹਤ ਵਿਭਾਗ ਹਰੇਕ ਜਣੇਪਾ ਦਾ ਜਲਦੀ ਰਜਿਸਟ੍ਰੇਸ਼ਣ ਯਕੀਨੀ ਕਰੇਗਾ। ਪੀਸੀ ਪੀਐਨਡੀਟੀ/ਐਮਟੀਪੀ ਐਕਟ ਅਤੇ ਸਾਡੇ ਸਮਾਜ ‘ਤੇ ਇਸ ਦੇ ਪ੍ਰਭਾਵ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੁਕ ਕਰਨ ਲਈ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਜਕਰਤਾ) ਕਾਰਜਕਰਤਾ ਵੱਲੋਂ ਪਿੰਡਾਂ ਵਿਚ ਛੋਟੇ ਸਮੂਹਾਂ ਵਿਚ ਫੋਕਸ ਸਮੂਹ ਚਰਚਾ ਪ੍ਰਬੰਧਿਤ ਕੀਤੀ ਜਾਵੇਗੀ।ਹਰਿਆਣਾ ਰਾਜ ਵਿਚ ਪੀਸੀ ਪੀਐਨਡੀਟੀ/ਐਮਟੀਪੀ ਐਕਟ ਦਾ ਪਾਲਣ ਕੀਤਾ ਜਾਵੇਗਾ।
ਇਸ ਮੌਕੇ ‘ਤੇ ਮਹਾਨਿਦੇਸ਼ਕ ਸਿਹਤ ਸੇਵਾਵਾਂ, ਡਾ. ਆਰਐਸ ਪੁਨਿਆ, ਡਾ ਉਸ਼ਾ ਗੁਪਤਾ, ਸਲਾਹਕਾਰ ਬੀ3ਪੀ, ਕੌਮੀ ਸਿਹਤ ਮਿਸ਼ਨ (ਐਨਐਚਐਮ) ਦੇ ਨਿਦੇਸ਼ਕ ਡਾ. ਕੁਲਦੀਪ ਕੁਮਾਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਦੇਸ਼ਕ, ਸੁਸ੍ਰੀ ਮੋਨਿਕਾ ਮਲਿਕ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਰਹੇ।
Leave a Reply